ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਵਧਾਨ : ਚੱਪਲ ਪਾ ਕੇ ਮੋਟਰਸਾਈਕਲ ਚਲਾਇਆ ਤਾਂ ਹੋ ਸਕਦੀ ਹੈ ਜੇਲ੍ਹ

ਸਾਵਧਾਨ : ਚੱਪਲ ਪਾ ਕੇ ਮੋਟਰਸਾਈਕਲ ਚਲਾਇਆ ਤਾਂ ਹੋ ਸਕਦੀ ਹੈ ਜੇਲ੍ਹ

ਚੱਪਲ, ਸੈਂਡਲ ਜਾਂ ਫਿਰ ਲੁੰਗੀ ਪਾਕੇ ਮੋਟਰਸਾਈਕਲ ਚਲਾਉਣ ਵਾਲੇ ਸਾਵਧਾਨ ਹੋ ਜਾਣ। ਨਿਸਮ ਤੋੜਨ ਵਾਲਿਆਂ ਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ। ਪਹਿਲੀ ਵਾਰ ਫੜੇ ਜਾਣ ਵਾਲੇ ਇਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਦੇਣਾ ਪਵੇਗਾ। ਜੇਕਰ ਦੁਬਾਰਾ ਅਜਿਹਾ ਕਰਦੇ ਫੜੇ ਗਏ ਤਾਂ ਪੰਦਰਾਂ ਦਿਨ ਦੀ ਜੇਲ੍ਹ ਵੀ ਹੋ ਸਕਦੀ ਹੈ। ਨਿਯਮ ਨੂੰ ਸਖਤੀ ਨਾਲ ਪਾਲਣ ਕਰਾਉਣ ਲਈ ਟ੍ਰੈਫਿਕ ਪੁਲਿਸ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ।

 

ਰੋਜ਼ਾਨਾ ਵਾਪਰ ਰਹੇ ਸੜਕ ਹਾਦਸਿਆਂ ਵਿਚ ਲੋਕਾਂ ਦੀ ਜਾਨ ਜਾ ਰਹੀ ਹੈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਸਕੂਟੀ ਤੇ ਮੋਟਰਸਾਈਕਲ ਸਵਾਰ ਸ਼ਾਮਲ ਹਨ।  ਸੜਕ ਹਦਸਿਆਂ ਵਿਚ ਕਈ ਘਰਾਂ ਦੇ ਚਿਰਾਗ ਬੁੱਝ ਗਏ ਹਨ। ਅਜਿਹੀਆਂ ਘਟਨਾਵਾਂ ਉਤੇ ਰੋਕ ਲਗਾਉਣ ਲਈ ਆਵਾਜਾਈ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ।

 

ਇਸ ਦੇ ਤਹਿਤ ਚੱਪਲ, ਧੋਤੀ, ਪਰਨਾ ਬੰਨ੍ਹਕੇ ਮੋਟਰਸਾਈਕਲ ਚਲਾਉਣ ਵਾਲੇ ਦਾ ਚਾਲਾਨ ਕੱਟਿਆ ਜਾਵੇਗਾ। ਨਿਯਮ ਤਹਿਤ ਪਹਲੀ ਵਾਰ ਜੇਕਰ ਨਿਯਮ ਤੋੜੇ ਜਾਣ ਉਤੇ ਇਕ ਹਜ਼ਾਰ ਰੁਪਏ ਦਾ ਜ਼ੁਰਮਾਨਾ ਆਦਿ ਕਰਨਾ ਹੋਵੇਗਾ। ਦੁਬਾਰਾ ਨਿਯਮ ਤੋੜਦੇ ਰੰਗੇ ਹੱਥੀਂ ਫੜੇ ਜਾਣ ਉਤੇ ਘੱਟੋ ਤੋਂ ਘੱਟ 15 ਦਿਨ ਜੇਲ੍ਹ ਵੀ ਜਾਣਾ ਪੈ ਸਕਦਾ ਹੈ।

 

ਯੂਪੀ ਮੁਰਾਦਾਬਾਦ ਦੇ ਐਸਐਸਪੀ ਅਮਿਤ ਪਾਠਕ ਨੇ ਕਿਹਾ ਕਿ ਨਿਯਮ ਪੁਰਾਣਾ ਹੈ, ਪ੍ਰੰਤੂ ਇਸ ਨੂੰ ਹੁਣ ਸਖਤੀ ਨਾਲ ਲਾਗੂ ਕਰਵਾਇਆ ਜਾ ਰਿਹਾ ਹੈ। ਨਿਯਮ ਦਾ ਪਾਲਣ ਕਰਾਉਣ ਲਈ ਟ੍ਰੈਫਿਕ ਪੁਲਿਸ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਪਿੱਛੇ ਮਕਸਦ ਸੜਕ ਘਟਨਾਵਾਂ ਉਤੇ ਰੋਕ ਲਗਾਉਣਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New traffic fine riding bike in chappal can put you in jail