ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਵਧਾਨ : ਬੱਚੇ ਨਾਲ ਸਫਰ ਕਰਨ ਉਤੇ ਕੱਟਿਆ ਜਾ ਸਕਦਾ ਚਾਲਾਨ

ਸਾਵਧਾਨ : ਬੱਚੇ ਨਾਲ ਸਫਰ ਕਰਨ ਉਤੇ ਕੱਟਿਆ ਜਾ ਸਕਦਾ ਚਾਲਾਨ

ਨਵੇਂ ਮੋਟਰ ਵਹੀਕਲ ਐਕਟ ਦੇ ਬਾਅਦ ਵਧੇ ਜ਼ੁਰਮਾਨੇ ਨੂੰ ਲੈ ਕੇ ਕਾਫੀ ਹੰਗਾਮਾ ਮਚਿਆ ਹੋਇਆ ਹੈ। ਪ੍ਰੰਤੂ ਭਾਰੀ ਜ਼ੁਰਮਾਨਿਆਂ ਦੇ ਨਾਲ ਕੁਝ ਹੋਰ ਪ੍ਰਾਵਧਾਨਾਂ ਬਾਰੇ ਜਾਨਣਾ ਵੀ ਬਹੁਤ ਜ਼ਰੂਰੀ ਹੈ। ਖਾਸ ਤੌਰ ਉਤੇ ਆਪਣੇ ਬੱਚੇ ਨੂੰ ਨਾਲ ਲੈ ਕੇ ਸਫਰ ਕਰਨ ਵਾਲਿਆਂ ਨੂੰ। ਕਿਤੇ, ਅਜਿਹਾ ਨਾ ਹੋਵੇ ਕਿ ਬੱਚੇ ਨੂੰ ਨਾਲ ਲੈ ਕੇ ਸਫਰ ਕਰਨਾ ਤੁਹਾਡੇ ਚਾਲਾਨ ਦਾ ਕਾਰਨ ਬਣ ਜਾਵੇ।

 

ਮਾਤਾ–ਪਿਤਾ ਮੋਟਰਸਾਈਕਲ ਉਤੇ ਘਰੋਂ ਨਿਕਲਣ ਤਾਂ ਧਿਆਨ ਰੱਖਣ ਕਿ ਕੀ ਉਨ੍ਹਾਂ ਨਾਲ ਉਨ੍ਹਾਂ ਦਾ ਬੱਚਾ ਵੀ ਹੈ। ਜੇਕਰ ਉਨ੍ਹਾਂ ਨਾਲ ਬੱਚੇ ਦੀ ਉਮਰ ਚਾਰ ਸਾਲ ਤੋਂ ਜ਼ਿਆਦਾ ਹੈ ਤਾਂ ਉਸ ਨੂੰ ਤੀਜੀ ਸਵਾਰੀ ਮੰਨਿਆ ਜਾਵੇਗਾ। ਉਸ ਖਿਲਾਫ ਨਵੇਂ ਮੋਟਰ ਵਹੀਕਲ ਐਕਟ ਅਨੁਸਾਰ ਚਾਲਾਨ ਕੱਟਿਆ ਜਾ ਸਕਦਾ ਹੈ।

 

ਬੱਚੇ ਨੂੰ ਤੀਜੀ ਸਵਾਰੀ ਮੰਨਕੇ ਧਾਰਾ 194ਏ ਦੇ ਪ੍ਰਤੀ ਸਵਾਰੀ 200 ਰੁਪਏ ਦਾ ਚਾਲਾਨ ਕੀਤਾ ਜਾਵੇਗਾ। ਅਜਿਹੇ ਵਿਚ ਅਗਲੀ ਵਾਰ ਧਿਆਨ ਰੱਖੇ ਕੇ ਬਾਈਕ ਉਤੇ ਚਲਦੇ ਸਮੇਂ ਦੋ ਸਵਾਰੀ ਹੋਣ ਦੇ ਬਾਅਦ ਚਾਰ ਸਾਲ ਤੋਂ ਜ਼ਿਆਦਾ ਉਮਰ ਦੇ ਬੱਚੇ ਨੂੰ ਨਾ ਲੈ ਕੇ ਚਲੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New traffic fines Challan can be paid by traveling with children know how