ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵਾਂ ਰਿਕਾਰਡ :  ਟਰੱਕ ਦਾ 86,500 ਰੁਪਏ ਦਾ ਕੱਟਿਆ ਚਾਲਾਨ

ਨਵਾਂ ਰਿਕਾਰਡ :  ਟਰੱਕ ਦਾ 86,500 ਦਾ ਕੱਟਿਆ ਚਾਲਾਨ

ਉੜੀਸਾ ਦੇ ਸੰਬਲਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਟਰੱਕ ਡਰਾਈਵਰ ਦਾ ਸੋਧੇ ਹੋਏ ਮੋਟਰ ਵਾਹਨ ਨਿਯਮ ਦੇ ਤਹਿਤ ਹੁਣ ਤੱਕ ਦਾ ਸਭ ਤੋਂ ਵੱਡਾ ਚਾਲਾਨ ਕੱਟਿਆ ਗਿਆ ਹੈ। ਡਰਾਈਵਰ ਨੂੰ 86,500 ਰੁਪਏ ਦਾ ਜ਼ੁਰਮਾਨਾ ਭਰਨ ਨੂੰ ਕਿਹਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਬੀਤੇ ਹਫਤੇ ਕਈ ਸਾਰੇ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਲਈ ਚਾਲਾਨ ਕੀਤਾ ਗਿਆ। ਅਸ਼ੋਕ ਯਾਦਵ ਨਾਮ ਦੇ ਡਰਾਈਵਰ ਦਾ ਤਿੰਨ ਸਤੰਬਰ ਨੂੰ ਚਾਲਾਨ ਕੱਟਿਆ ਗਿਆ ਸੀ, ਪ੍ਰੰਤੂ ਇਸ ਚਾਲਾਨ ਦੀ ਫੋਟੋ ਸ਼ਨੀਵਾਰ ਸ਼ਾਮ ਨੂੰ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ।

 

ਸੰਬਲਪੁਰ ਖੇਤਰੀ ਪਰਿਵਾਹਨ ਅਧਿਕਾਰੀ ਲਲਿਤ ਮੋਹਨ ਬੇਹਰਾ ਦਾ ਕਹਿਣਾ ਹੈ ਕਿ ਯਾਦਵ ਨੂੰ ਇਕ ਅਣਅਧਿਕਾਰਤ ਵਿਅਕਤੀ ਨੂੰ ਡਰਾਈਵਿੰਗ ਕਰਨ ਦੀ ਆਗਿਆ ਦੇਣ (5,000 ਰੁਪਏ), ਬਿਨਾਂ ਲਾਈਸੈਂਸ ਦੇ ਡਰਾਈਵਿੰਗ (5000 ਰੁਪਏ), 18 ਟਨ ਤੋਂ ਜ਼ਿਆਦਾ ਓਵਰਲੋਡਿੰਗ (56 ਹਜ਼ਾਰ ਰੁਪਏ), ਗਲਤ ਤਰ੍ਹਾਂ ਨਾਲ ਸਾਮਾਨ ਰੱਖਣ (20 ਹਜ਼ਾਰ ਰੁਪਏ) ਅਤੇ ਆਮ ਅਪਰਾਧ (500 ਰੁਪਏ) ਕਰਨ ਲਈ ਜ਼ੁਰਮਾਨਾ ਕੀਤਾ ਗਿਆ ਹੈ।

 

ਹਾਲਾਂਕਿ, ਕੁਲ ਜ਼ੁਰਮਾਨਾ 86,500 ਰੁਪਏ ਦਾ ਲੱਗਿਆ ਹੈ, ਪ੍ਰੰਤੂ ਡਰਾਈਵਰ ਨੇ ਅਧਿਕਾਰੀਆਂ ਨਾਲ ਪੰਜ ਘੰਟੇ ਤੋਂ ਵੀ ਜ਼ਿਆਦਾ ਸਮੇਂ ਤੱਕ ਗੱਲਬਾਤ ਕਰਨ ਬਾਅਦ 70,000 ਰੁਪਏ ਦਾ ਭੁਗਤਾਨ ਕੀਤਾ ਹੈ। ਇਹ ਟਰੱਕ ਨਗਾਲੈਂਡ ਸਥਿਤ ਕੰਪਨੀ ਬੀਐਲਏ ਦਾ ਹੈ, ਜਿਸ ਵਿਚ ਜੇਸੀਬੀ ਮਸ਼ੀਨ ਵੀ ਸੀ। ਇਹ ਟਰੱਕ ਅੰਗੁਲ ਜ਼ਿਲ੍ਹੇ ਵਿਚੋਂ ਛਤੀਸਗੜ੍ਹ ਦੇ ਤਾਲਚੇਰ ਟਾਊਨ ਜਾ ਰਿਹਾ ਸੀ। ਉਸੇ ਦੌਰਾਨ ਸੰਬਲਪੁਰ ਵਿਚ ਅਧਿਕਾਰੀਆਂ ਨੇ ਇਸ ਨੂੰ ਫੜ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Traffic Fines: Highest traffic challan cut in Odisha Know how much penalty was incurred