ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੋਕ ਸਭਾ ’ਚ ਅੱਜ ਫਿਰ ਪੇਸ਼ ਹੋਵੇਗਾ ਤਿੰਨ ਤਲਾਕ ਬਿੱਲ

ਲੋਕ ਸਭਾ ’ਚ ਅੱਜ ਫਿਰ ਪੇਸ਼ ਹੋਵੇਗਾ ਤਿੰਨ ਤਲਾਕ ਬਿੱਲ

ਮੁਸਲਿਮ ਸਮਾਜ ਵਿਚ ਇਕ ਵਾਰ ਤਿੰਨ ਤਲਾਕ ਦੀ ਪ੍ਰਥਾ ਉਤੇ ਰੋਕ ਲਗਾਉਣ ਲਈ ਮਕਸਦ ਨਾਲ ਜੁੜਿਆ ਨਵਾਂ ਬਿੱਲ ਸਰਕਾਰ ਸ਼ੁੱਕਰਵਾਰ ਨੂੰ ਲੋਕ ਸਭਾ ਵਿਚ ਪੇਸ਼ ਕਰੇਗੀ। ਲੋਕ ਸਭਾ ਵਿਚ ਜੁੜੀ ਕਾਰਵਾਈ ਸੂਚੀ ਮੁਤਾਬਕ ‘ਮੁਸਲਿਮ ਮਹਿਲਾ ਵਿਆਹ ਅਧਿਕਾਰ ਸੁਰੱਖਿਆ ਬਿੱਲ–2019 ਲੋਕ ਸਭਾ ਵਿਚ ਪੇਸ਼ ਕੀਤਾ ਜਾਵੇਗਾ। ਪਿਛਲੇ ਮਹੀਨੇ 16ਵੀਂ ਲੋਕ ਸਭਾ ਦਾ ਕਾਰਜਕਾਲ ਪੂਰਾ ਹੋਣ ਬਾਅਦ ਪਿਛਲੇ ਬਿੱਲ ਖਤਮ ਹੋ ਗਿਆ ਸੀ, ਕਿਉਂਕਿ ਇਹ ਰਾਜ ਸਭਾ ਵਿਚ ਲੰਬਿਤ ਸੀ। ਦਰਅਸਲ, ਲੋਕ ਸਭਾ ਵਿਚ ਕਿਸੇ ਬਿੱਲ ਦੇ ਪਾਸ ਹੋ ਜਾਣ ਅਤੇ ਰਾਜ ਸਭਾ ਵਿਚ ਉਸਦੇ ਲੰਬਿਤ ਰਹਿਣ ਦੀ ਸਥਿਤੀ ਵਿਚ ਹੇਠਲੇ ਸਦਨ (ਲੋਕ ਸਭਾ) ਦੇ ਭੰਗ ਹੋਣ ਉਤੇ ਉਹ ਬਿੱਲ ਬੇਅਸਰ ਹੋ ਜਾਂਦਾ ਹੈ।

 

ਸਰਕਾਰ ਨੇ ਸਤੰਬਰ 2018 ਅਤੇ ਫਰਵਰੀ 2019 ਵਿਚ ਦੋ ਵਾਰ ਤਿੰਨ ਤਲਾਕ ਬਿੱਲ ਜਾਰੀ ਕੀਤਾ ਸੀ। ਇਸਦਾ ਕਾਰਨ ਇਹ ਕਿ ਲੋਕ ਸਭਾ ਵਿਚ ਇਸ ਵਿਵਾਦਤ ਬਿੱਲ ਦੇ ਪਾਸ ਹੋਣ ਦੇ ਬਾਅਦ ਉਹ ਰਾਜ ਸਭਾ ਵਿਚ ਲੰਬਿਤ ਰਿਹਾ ਸੀ। ਮੁਸਲਿਕ ਮਹਿਲਾ (ਵਿਆਹ ਉਤੇ ਅਧਿਕਾਰਾਂ ਦਾ ਸੁਰੱਖਿਆ) ਬਿੱਲ, 2019 ਦੇ ਤਹਿਤ ਤਿੰਨ ਤਲਾਕ ਦੇ ਤਹਿਤ ਤਲਾਕ ਬਿੱਲ ਗੈਰ ਕਾਨੂੰਨੀ ਹੈ ਅਤੇ ਪਤੀ ਨੂੰ ਇਸਦੇ ਲਈ ਤਿੰਨ ਸਾਲ ਤੱਕ ਦੀ ਕੈਦ ਹੋ ਸਕਦੀ ਹੈ।

 

ਤਿੰਨ ਤਲਾਕ ਵਿਰੋਧੀ ਬਿੱਲ ਉਤੇ ਕਾਂਗਰਸ ਨੇ ਕਿਹਾ ਕਿ ਬਿੱਲ ਵਿਚ ਅਜੇ ਵੀ ਕੁਝ ਅਜਿਹੇ ਮੁੱਦੇ ਹਨ ਜਿਨ੍ਹਾਂ ਉਤੇ ਉਹ ਚਰਚਾ ਕਰੇਗੀ ਅਤੇ ਵਿਰੋਧ ਵੀ ਕਰੇਗੀ। ਪਾਰਟੀ ਬੁਲਾਰੇ ਅਭਿਸ਼ੇਕ ਮਨੂੰ ਸਿੰਘਵੀ ਨੇ ਪੱਤਰਕਾਰ ਨੂੰ ਕਿਹਾ ਕਿ ਅਸੀਂ ਤਿੰਨ ਤਲਾਕ ਉਤੇ ਕਈ ਬੁਨਿਆਦੀ ਗੱਲਾਂ ਉਠਾਈਆਂ ਸਨ। ਉਨ੍ਹਾਂ ਵਿਚੋਂ ਕਈ ਮੁੱਦਿਆਂ ਉਤੇ ਸਰਕਾਰ ਨੇ ਸਾਡੀ ਗੱਲ ਮੰਨੀ…. ਜੇਕਰ ਸਰਕਾਰ ਪਹਿਲਾਂ ਤਿਆਰ ਹੋ ਜਾਂਦੀ ਤਾਂ ਬਹੁਤ ਸਮਾਂ ਬਚ ਜਾਂਦਾ। ਉਨ੍ਹਾਂ ਕਿਹਾ ਕਿ ਅਜੇ ਵੀ ਇਕ ਜਾਂ ਦੋ ਤੁੱਦੇ ਹਨ ਜਿਵੇਂ ਪਰਿਵਾਰ ਦੀ ਵਿੱਤੀ ਸੁਰੱਖਿਆ ਯਕੀਨੀ ਕਰਨਾ। ਇਨ੍ਹਾਂ ਮੁੱਦਿਆਂ ਉਤੇ ਅਸੀਂ ਚਰਚਾ ਕਰਾਂਗੇ ਅਤੇ ਵਿਰੋਧ ਵੀ ਕਰਾਂਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Triple Talaq Bill To Be Tabled In Lok Sabha Today Parliament