ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਬਲਾਤਕਾਰ ਪੀੜਤਾ ਨੇ ਪਹਿਲਾਂ ਹੀ ਮੁੱਖ ਜੱਜ ਨੂੰ ਲਿਖਿਆ ਸੀ ਪੱਤਰ

ਉਨਾਓ ਬਲਾਤਕਾਰ ਪੀੜਤਾ ਨੇ ਪਹਿਲਾਂ ਹੀ ਮੁੱਖ ਜੱਜ ਨੂੰ ਲਿਖਿਆ ਸੀ ਪੱਤਰ

ਉਨਾਓ ਬਲਾਤਕਾਰ ਪੀੜਤਾ ਨਾਲ ਉਤਰ ਪ੍ਰਦੇਸ਼ ਦੇ ਰਾਏਬਰੇਲੀ ਵਿਚ ਐਤਵਾਰ ਨੂੰ ਹੋਏ ਹਾਦਸੇ ਬਾਅਦ ਜਿੱਥੇ ਉਸਦੀ ਹਾਲਤ ਨਾਜੁਕ ਬਣੀ ਹੋਈ ਹੈ। ਉਥੇ ਦੂਜੇ ਪਾਸੇ ਇਸ ਹਾਦਸੇ ਨੂੰ ਇਕ ਸਾਜਿਸ ਦੱਸਿਆ ਜਾ ਰਿਹਾ ਹੈ।

 

ਉਨਾਓ ਬਲਾਤਕਾਰ ਕੇਸ ਦੀ ਪੀੜਤਾ ਨੇ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਨੂੰ ਵੀ ਪੱਤਰ ਲਿਖਿਆ ਸੀ। ਇਹ ਪੱਤਰ 12 ਜੁਲਾਈ 2019 ਨੂੰ ਉਨਾਓ ਬਲਾਤਕਾਰ ਪੀੜਤਾ ਵੱਲੋਂ ਲਿਖਿਆ ਗਿਆ ਹੈ। ਇਸ ਵਿਚ ਇਹ ਕਿਹਾ ਗਿਆ ਹੈ ਕਿ ‘ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਜੋ ਸਾਨੂੰ ਧਮਕਾ ਰਹੇ ਹਨ।’

 

 

ਪੱਤਰ ਵਿਚ ਲਿਖਿਆ ਗਿਆ ਹੈ – ‘ਲੋਕ ਮੇਰੇ ਘਰ ਆਉਂਦੇ ਹਨ, ਧਮਕਾਉਂਦੇ ਹਨ ਅਤੇ ਕੇਸ ਵਾਪਸ ਲੈਣ ਦੀ ਗੱਲ ਕਰਦੇ ਹੋਏ ਇਹ ਕਹਿੰਦੇ ਹਨ ਕਿ ਅਜਿਹਾ ਨਾ ਕੀਤਾ ਤਾਂ ਪੂਰੇ ਪਰਿਵਾਰ ਨੂੰ ਝੂਠੇ ਕੇਸ ਵਿਚ ਜੇਲ੍ਹ ਵਿਚ ਬੰਦ ਕਰਵਾ ਦੇਵਾਂਗੇ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Twist in Unnao Rape Victim Accident case a letter writes Chief Justice about threatening from MLA Kuldeep Singh Sengar