ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

New Year 2020 : ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਦੇਸ਼

ਦੇਸ਼ 'ਚ ਨਵੇਂ ਸਾਲ ਦੀ ਸ਼ੁਰੂਆਤ ਹੋ ਚੁੱਕੀ ਹੈ। ਲੋਕਾਂ ਨੇ ਕਈ ਥਾਵਾਂ 'ਤੇ ਆਤਿਸ਼ਬਾਜ਼ੀ ਨਾਲ ਨਵੇਂ ਸਾਲ ਦਾ ਸਵਾਗਤ ਕੀਤਾ। ਇਸ ਦੌਰਾਨ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲਿਆ। ਲੋਕਾਂ ਨੇ ਸੰਗੀਤ ਦੀ ਧੁੰਨ 'ਤੇ ਨੱਚ-ਟੱਪ ਕੇ ਨਵੇਂ ਸਾਲ ਦਾ ਸਵਾਗਤ ਕੀਤਾ। ਦੁਬਈ ਦੇ ਬੁਰਜ ਖਲੀਫਾ ਟਾਵਰ 'ਤੇ ਆਤਿਸ਼ਬਾਜ਼ੀ ਦਾ ਸ਼ਾਨਦਾਰ ਨਜ਼ਾਰਾ ਵਿਖਾਈ ਦਿੱਤਾ।
 

 

ਦੇਸ਼ 'ਚ ਵੱਖ-ਵੱਖ ਥਾਵਾਂ 'ਤੇ ਪਾਰਟੀਆਂ ਹੋਈਆਂ, ਰੰਗਾਰੰਗ ਪ੍ਰੋਗਰਾਮ ਹੋਏ। ਹੋਟਲਾਂ, ਘਰਾਂ, ਭਵਨਾਂ 'ਤੇ ਆਕਰਸ਼ਕ ਸਜਾਵਟ ਅਤੇ ਲਾਈਟਿੰਗ ਵੇਖੀ ਗਈ। ਮੁੰਬਈ ਦੇ ਗੇਟਵੇ ਆਫ਼ ਇੰਡੀਆ 'ਤੇ ਨਵੇਂ ਸਾਲ ਦਾ ਸਵਾਗਤ ਕਰਨ ਲਈ ਵੱਡੀ ਗਿਣਤੀ 'ਚ ਲੋਕ ਪਹੁੰਚੇ। 
 

ਨਵੇਂ ਸਾਲ ਦਾ ਜਸ਼ਨ ਸਭ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਆਕਲੈਂਡ 'ਚ ਸ਼ੁਰੂ ਹੋਇਆ। ਇਸ ਦੌਰਾਰਨ ਉੱਥੇ ਆਤਿਸ਼ਬਾਜ਼ੀ ਦੇ ਜ਼ਰੀਏ 2019 ਨੂੰ ਅਲਵਿਦਾ ਕਰ ਕੇ ਨਵੇਂ ਸਾਲ ਦਾ ਸਵਾਗਤ ਕੀਤਾ ਗਿਆ। ਨਿਊਜ਼ੀਲੈਂਡ ਦੁਨੀਆ ਦਾ ਅਜਿਹਾ ਦੇਸ਼ ਹੈ, ਜਿੱਥੇ ਨਵੇਂ ਸਾਲ ਦਾ ਸਵਾਗਤ ਸਭ ਤੋਂ ਪਹਿਲਾਂ ਕੀਤਾ ਜਾਂਦਾ ਹੈ।

 

ਪ੍ਰਧਾਨ ਮੰਤਰੀ ਮੋਦੀ ਨੇ ਨਵੇਂ ਸਾਲ ਦੀ  ਦਿੱਤੀ ਵਧਾਈ :

 


ਨਵੇਂ ਸਾਲ ਦੀ ਪਹਿਲੀ ਸਵੇਰ 'ਤੇ ਵਾਰਾਣਸੀ 'ਚ ਗੰਗਾ ਆਰਤੀ ਦਾ ਮਨਮੋਹਕ ਦ੍ਰਿਸ਼ :

 

ਮੁੰਬਈ ਦੇ ਗੇਟਵੇ ਆਫ ਇੰਡੀਆ 'ਤੇ ਨਵੇਂ ਸਾਲ ਦਾ ਜਸ਼ਨ :
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:New Year 2020 celebrations and fireworks