ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੀਂ ਲਾੜੀ ਨੇ ਸਹੁਰਾ ਪਰਿਵਾਰ ਕੀਤਾ ਬੇਹੋਸ਼, ਮੀਂਹ ਨੇ ਲਿਆਂਦੀ ਹੋਸ਼

ਨਵੀਂ ਲਾੜੀ ਨੇ ਸਹੁਰਾ ਪਰਿਵਾਰ ਕੀਤਾ ਬੇਹੋਸ਼, ਮੀਂਹ ਨੇ ਲਿਆਂਦੀ ਹੋਸ਼

ਉਤਰ ਪ੍ਰਦੇਸ਼ ਵਿਚ ਸ਼ਾਹਜਹਾਂਪੁਰ ਵਿਚ ਤਿਲਹਰ ਤਹਿਸੀਲ ਖੇਤਰ ਦੇ ਧਨੇਲਾ ਪਿੰਡ ਵਿਚ ਇਕ ਨਵੀਂ ਵਿਆਹੀ ਲਾੜੀ ਨੇ ਪਰਿਵਾਰ ਦੇ 16 ਮੈਂਬਰਾਂ ਨੂੰ ਨਸ਼ੀਲੀ ਚਾਹ ਪਿਆਕੇ ਬੇਹੋਸ਼ ਕਰ ਦਿੱਤਾ। ਫਿਰ ਗਹਿਣੇ ਅਤੇ ਨਕਦੀ ਸਮੇਟ ਕੇ ਫਰਾਰ ਹੋ ਗਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਕਨ੍ਹੱਈਆ ਲਾਲ ਗੋਰਖਪੁਰ ਤੋਂ ਪੂਜਾ ਨੂੰ ਵਿਆਹ ਕੇ ਲਿਆਇਆ ਸੀ। ਬੁੱਧਵਾਰ ਰਾਤ ਉਸ ਨੇ ਪੂਰੇ ਪਰਿਵਾਰ ਨੂੰ ਖਾਣਾ ਖੁਆਇਆ। ਫਿਰ ਚਾਹ ਵਿਚ ਨਸ਼ੀਲੀਆਂ ਗੋਲੀਆਂ ਪਾ ਕੇ ਸਾਰਿਆਂ ਨੂੰ ਪਿਲਾ ਦਿੱਤੀਆਂ। ਜਦੋਂ ਪੂਰਾ ਪਰਿਵਾਰ ਬੇਹੋਸ਼ ਹੋ ਗਿਆ ਤਾਂ ਪੂਜਾ ਨੇ ਜੇਵਰ, ਕੈਸ਼ ਸਮੇਟਿਆ ਅਤੇ ਭਾਈ ਨਾਲ ਭੱਜ ਗਈ। 12 ਘੰਟਿਆਂ ਬਾਅਦ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਹੋਸ਼ ਆਇਆ, ਉਦੋਂ ਘਟਨਾ ਦਾ ਪਤਾ ਲੱਗਿਆ। ਉਸਦੇ ਬਾਅਦ ਸਾਰਿਆਂ ਨੂੰ ਤਿਲਹਰ ਦੇ ਹੈਲਥ ਸੈਂਟਰ ਵਿਚ ਲਿਜਾਇਆ ਗਿਆ।

ਧਨੇਲਾ ਪਿੰਡ ਵਾਸੀ ਕਨ੍ਹੱਈਆ ਲਾਲ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਰਿਸ਼ਤੇ ਵਿਚ ਬਹਿਨੋਈ ਅਤੇ ਸਰੇਲੀ ਪਿੰਡ ਦੇ ਧਰਮਪਾਲ ਨੇ ਉਸਦਾ ਵਿਆਹ ਗੋਰਖਪੁਰ ਦੀ ਪੂਰਾ ਨਾਲ ਕਰਵਾਇਆ ਸੀ। ਵਿਆਹ ਦੇ ਬਦਲੇ ਪੂਜੇ ਦੇ ਕਥਿਤ ਭਾਈ ਨੇ 40 ਹਜ਼ਾਰ ਰੁਪਏ ਲਏ ਸਨ, ਤਾਂ ਕਿਤੇ ਜਾ ਕੇ ਇਕ ਮੰਦਰ ਵਿਚ ਉਸਦੀ ਅਤੇ ਪੂਜਾ ਦਾ ਵਿਆਹ ਹੋਇਆ ਸੀ।

 

ਖੁੱਲ੍ਹੇ ਵਿਚ ਪਿਆ ਸੀ ਪਰਿਵਾਰ, ਮੀਂਹ ਆਇਆ ਤਾਂ ਆਈ ਹੋਸ਼

 

ਕਨ੍ਹੱਈਆ ਨੇ ਦੱਸਿਆ ਕਿ ਉਸਦੀ ਭੈਣ ਪੁਸ਼ਪਾ ਅਤੇ ਭਾਬੀ ਦੇਵਸ੍ਰੀ ਅਤੇ ਕੁਝ ਬੱਚੇ ਵਹਿੜੇ ਵਿਚ ਹੀ ਬੇਹੋਸ਼ ਹੋ ਗਏ ਸਨ। ਵੀਰਵਾਰ ਨੂੰ ਜਦੋਂ ਮੀਂਹ ਪਿਆ ਤਾਂ ਉਨ੍ਹਾਂ ਨੂੰ ਹੋਸ਼ ਆਈ। ਉਸਨੇ ਦੱਸਿਆ ਕਿ ਭੈਣ ਪੁਸ਼ਪਾ ਨੇ ਬੇਹੋਸ਼ ਹੋਏ ਹੋਰ ਸਾਰੇ ਲੋਕਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਉਹ ਲੋਕ ਹੋਸ਼ ਵਿਚ ਨਾ ਆਏ।  ਉਸਨੇ ਦੇਖਿਆ ਕਿ ਪੂਜਾ ਦਾ ਉਸਦਾ ਕਥਿਤ ਭਾਈ ਘਰ ਵਿਚ ਨਹੀਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:newly wed woman made 16 people unconscious of her family and flew with jewellery in shahjahanpur