ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਰੋੜਾਂ ਲੋਕਾਂ ਨਾਲ ਜੁੜੀ ਖ਼ਬਰ, ਰੇਲਵੇ ਦਾ 1 ਸਤੰਬਰ ਤੋਂ ਬਦਲ ਜਾਵੇਗਾ ਇਹ ਨਿਯਮ

ਜੇਕਰ ਤੁਸੀਂ ਵੀ ਹਮੇਸ਼ਾ ਰਿਜ਼ਰਵੇਸ਼ਨ ਕਰਾ ਕੇ ਟ੍ਰੇਨ ਚ ਯਾਤਰਾ ਕਰਦੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਜ਼ਰੂਰੀ ਹੈ। ਆਈਆਰਸੀਟੀਸੀ ਵੱਲੋਂ ਮੁਫਤ ਚ ਦਿੱਤੀ ਜਾ ਰਹੀ ਸੁਵਿਧਾ ਲਈ ਹੁਣ ਇੱਕ ਨਿਰਧਾਰਿਕ ਮੁੱਲ ਲਿਆ ਜਾਵੇਗਾ। ਅਜਿਹੇ ਚ ਟਿਕਟ ਬੁੱਕ ਕਰਾਉਣ ਤੇ ਤੁਹਾਨੂੰ ਪਹਿਲਾਂ ਦੇ ਮੁਕਾਬਲੇ ਜਿ਼ਆਦਾ ਭੁੱਗਤਾਨ ਕਰਨਾ ਹੋਵੇਗਾ।

 

ਦਰਅਸਲ ਆਈਆਰਸੀਟੀਸੀ ਵੱਲੋਂ 1 ਸਤੰਬਰ ਤੋਂ ਈ ਟਿਕਟ ਤੇ ਦਿੱਤੀ ਜਾਣ ਵਾਲੀ ਮੁਫ਼ਤ ਟ੍ਰੇਵਲ ਇੰਸ਼ੋਰੈਂਸ ਦੀ ਸੁਵਿਧਾ ਨਹੀਂ ਦਿੱਤੀ ਜਾਵੇਗੀ। ਜੇਕਰ ਕੋਈ ਯਾਤਰੀ ਇੰਸ਼ੋਰੈਂਸ ਲੈਣਾ ਚਾਹੁੰਦਾ ਹੈ ਤਾਂ ਉਸਨੂੰ ਈਟਿਕਟ ਕਰਾਉਣ ਮਗਰੋਂ ਟੈ੍ਰਵਲ ਇੰਸ਼ੋਰੈਂਸ ਲਈ ਵੱਖਰੇ ਤੌਰ ਤੇ ਭੁਗਤਾਨ ਕਰਨਾ ਹੋਵੇਗਾ।

 

ਦਸੰਬਰ 2017 ਤੋਂ ਮਿਲ ਰਿਹਾ ਸੀ ਮੁਫਤ ਇੰਸ਼ੋਰੈਂਸ


ਆਈਆਰਸੀਟੀਸੀ ਵੱਲੋਂ ਦਸੰਬਰ 2017 ਤੋਂ ਮੁਫ਼ਤ ਇੰਸ਼ੋਰੈਂਸ ਦੀ ਸਹੂਲਤ ਦਿੱਤੀ ਜਾ ਰਹੀ ਹੈ। ਅਜਿਹਾ ਆਈਆਰਸੀਟੀਸੀ ਨੇ ਡਿਜੀਟਲ ਟ੍ਰਾਂਜੈਕਸ਼ਨ ਨੂੰ ਉਤਸ਼ਾਹਤ ਕਰਨ ਲਈ ਕੀਤਾ ਹੈ। ਇਸ ਦੇ ਨਾਲ ਹੀ ਰੇਲਵੇ ਨੇ ਡੈਬਿਟ ਕਾਰਡ ਨਾਲ ਟਿਕਟ ਬੁੱਕ ਕਰਨ ਤੇ ਲੱਗਣ ਵਾਲੇ ਚਾਰਜ ਨੂੰ ਵੀ ਖਤਮ ਕਰ ਦਿੱਤਾ ਸੀ।

 

ਦੱਸਣਯੋਗ ਹੈ ਕਿ ਆਈਆਰਸੀਟੀਸੀ ਦੇ ਇੰਸ਼ੋਰੈਂਸ ਦੀ ਸਹੂਲਤ ਸਾਰੀ ਕਲਾਸਾਂ ਚ ਯਾਤਰਾ ਕਰਨ ਵਾਲਿਆਂ ਨੂੱ ਦਿੱਤੀ ਜਾਂਦੀ ਹੈ। ਇਸਦੇ ਤਹਿਤ ਵੱਧ ਤੋਂ ਵੱਧ 10 ਲੱਖ ਰੁਪਏ ਦਾ ਕਵਰ ਦਿੱਤਾ ਜਾਂਦਾ ਹੈ। ਯਾਤਰਾ ਦੌਰਾਨ ਜੇਕਰ ਯਾਤਰੀ ਦੀ ਮੌਤ ਹੋ ਜਾਂਦੀ ਹੈ ਤਾਂ ਅਜਿਹੇ ਚ 10 ਲੱਖ ਰੁਪਏ ਦੇਣ ਦਾ ਨਿਯਮ ਹੈ। ਪੱਕੀ ਜਾਂ ਪਾਰਸ਼ਲ ਡਿਸਅਬੀਲਿਟੀ ਹੋਣ ਤੇ 7.5 ਲੱਖ ਰੁਪਏ ਦੇਣ ਦਾ ਨਿਯਮ ਹੈ। ਉਥੇ ਹੀ ਜ਼ਖਮੀਆਂ ਨੂੰ ਦੋ ਲੱਖ ਰੁਪਏ ਦੇਣ ਦਾ ਨਿਯਮ ਹੈ ਜਦਕਿ 5 ਸਾਲ ਤੋਂ ਘੱਟ ਉਮਰ ਵਾਲੇ ਬੱਚੇ ਦਾ ਕੋਈ ਨਿਯਮ ਨਹੀਂ ਹੈ।

 

ਰੇਲਵੇ ਨੇ ਆਈਸੀਆਈਸੀਆਈ ਲੈਂਬਰਡ ਜਨਰਲ ਇੰਸ਼ੋਰੈਂਸ, ਰਾਇਲ ਸੁੰਦਰਮ ਜਨਰਲ ਇੰਸ਼ੋਰੈਂਸ ਅਤੇ ਸ਼੍ਰੀਰਾਮ ਜਨਰਲ ਇ਼ੰਸ਼ੋਰੈਂਸ ਨਾਲ ਕਰਾਰ ਕੀਤਾ ਹੈ। ਇਸ ਦੇ ਤਹਿਤ ਯਾਤਰੀ ਨੂੰ ਇੱਕ ਟਿਕਟ ਤੇ 92 ਪੈਸੇ ਸਮੇਤ ਟੈਕਸ ਮਿਲਾ ਕੇ ਲਗਭਗ ਇੱਕ ਰੁਪਿਆ ਦੇਣਾ ਹੋਵੇਗਾ। ਇਹ ਨਿਯਮ 1 ਸਤੰਬਰ ਤੋਂ ਲਾਗੂ ਹੋ ਜਾਵੇਗਾ। ਰੇਲਵੇ ਦੇ ਅਧਿਕਾਰੀ ਮੁਤਾਬਕ ਇੰਸ਼ੋਰੈਂਸ ਚਾਰਜ ਨੂੰ ਲਗਾਉਣ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ। 

 

     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:News associated with millions of people the railway will change from 1 September this rule