ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਦੌਰ ਵਿਧਾਨ ਸਭਾ ਸੀਟ 'ਤੇ ਪਹਿਲੀ ਚੋਣ ਕਦੋਂ ਅਤੇ ਕਿਵੇਂ ਹੋਈ, ਜ਼ਰੂਰ ਪੜ੍ਹੋ

ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਵਿੱਚ ਟਿਕਟਾਂ ਦੀ ਮਾਰਾਮਾਰੀ ਵਿੱਚ ਜਿੱਤਣ ਵਾਲੇ ਉਮੀਦਵਾਰਾਂ ਦੇ ਨਾਮ ਉੱਤੇ ਮੰਥਨ ਸ਼ੁਰੂ ਹੋ ਗਿਆ ਹੈ। 

 

ਹਰਿਆਣਾ ਦੇ 90 ਵਿਧਾਨ ਸਭਾ ਹਲਕਿਆਂ ਵਿਚੋਂ ਰਾਦੌਰ ਵਿਧਾਨ ਸਭਾ ਹਲਕਾ ਸਭ ਤੋਂ ਪ੍ਰਮੁੱਖ ਮੰਨਿਆ ਜਾਂਦਾ ਹੈ। ਇਹ ਵਿਧਾਨ ਸਭਾ ਯਮੁਨਾਨਗਰ ਜ਼ਿਲ੍ਹੇ ਦਾ ਇੱਕ ਹਿੱਸਾ ਵੀ ਹੈ। 1977 ਵਿੱਚ ਕੀਤੇ ਗਏ ਪਰਸੀਮਨ ਵਿੱਚ ਰਾਦੌਰ ਨੂੰ ਵਿਧਾਨ ਸਭਾ ਬਣਾਇਆ ਗਿਆ ਸੀ। ਇਸ ਦੇ ਲਈ ਚੋਣ ਕਮਿਸ਼ਨ ਨੇ ਸਿਫ਼ਾਰਸ਼ ਵੀ ਕੀਤੀ ਸੀ। ਇਥੋਂ ਸਭ ਤੋਂ ਪਹਿਲਾਂ ਜਨਤਾ ਪਾਰਟੀ ਦੇ ਲਾਹਿਰੀ ਸਿੰਘ ਨੇ ਜਿੱਤ ਦਰਜ ਕੀਤੀ ਸੀ।

 

ਉਨ੍ਹਾਂ ਨੇ ਆਪਣੇ ਵਿਰੋਧੀ ਕਾਂਗਰਸ ਉਮੀਦਵਾਰ ਰਾਮ ਸਿੰਘ ਨੂੰ ਚੋਣਾਂ ਵਿੱਚ ਹਰਾਇਆ ਸੀ। ਵਰਤਮਾਨ ਵਿੱਚ ਇਸ ਇਲਾਕੇ ਤੋਂ ਭਾਜਪਾ ਦੇ ਸ਼ਿਆਮ ਸਿੰਘ ਵਿਧਾਇਕ ਹਨ। ਕੁਦਰਤੀ ਤੌਰ 'ਤੇ ਇਹ ਇਲਾਕਾ ਬਹੁਤ ਖੂਬਸੂਰਤ ਹੈ। ਇਸ ਖੇਤਰ ਨੂੰ ਪੱਛਮੀ ਯਮੁਨਾ ਨਹਿਰ ਦੇ ਕੰਢੇ 'ਤੇ ਸਥਿਤ ਹੋਣ ਕਾਰਨ ਪ੍ਰਦੂਸ਼ਣ ਮੁਕਤ ਜ਼ੋਨ ਵਜੋਂ ਵੀ ਜਾਣਿਆ ਜਾਂਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:news of Radaur assembly election 2019