ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ ’ਚ ਤੈਨਾਤ ਜਵਾਨ ਤੱਕ 24 ਘੰਟੇ ਤੱਕ ਨਾ ਪਹੁੰਚੀ ਪਤਨੀ ਮਰਨ ਦੀ ਖਬਰ

ਕਸ਼ਮੀਰ ’ਚ ਤੈਨਾਤ ਜਵਾਨ ਤੱਕ 24 ਘੰਟੇ ਤੱਕ ਨਾ ਪਹੁੰਚੀ ਪਤਨੀ ਮਰਨ ਦੀ ਖਬਰ

ਜੰਮੂ ਕਸ਼ਮੀਰ ਦੇ ਪੁੰਛ ਵਿਚ ਆਪਣੇ ਪਰਿਵਾਰ ਤੋਂ ਕਰੀਬ 1000 ਕਿਲੋਮੀਟਰ ਦੂਰ ਡਿਊਟੀ ਉਤੇ ਤੈਨਾਤ ਸੈਨਾ ਦੇ ਜਵਾਨ ਨੂੰ 24 ਘੰਟੇ ਬਾਅਦ ਪਤਨੀ ਦੀ ਮੌਤ ਸਬੰਧੀ ਖਬਰ ਮਿਲੀ। ਪਰਿਵਾਰਕ ਮੈਂਬਰ 24 ਘੰਟੇ ਤੋਂ ਸੰਪਰਕ ਕਰਨ ਦਾ ਯਤਨ ਕਰ ਰਹੇ ਸਨ। ਪਤਨੀ ਦੀ ਲਾਸ਼ ਘਰ ਵਿਚ ਰੱਖੀ ਹੋਈ ਸੀ।

 

ਬੁੱਧਵਾਰ ਨੂੰ ਦੁਪਹਿਰੇ ਇਕ ਫੌਜੀ ਜਵਾਨ ਨੇ ਆਪਣੇ ਬੇਟੇ ਨੂੰ ਫੋਨ ਕਰਦਿਆ ਕਿਹਾ ਕਿ ਤੁਹਾਡੀ ਮਾਂ ਕਿਵੇਂ ਹੈ? ਬੇਟਾ ਕੋਈ ਜਵਾਬ ਨਾ ਦੇ ਸਕਿਆ। ਉਸਨੇ ਰੋਦੇ ਹੋਏ ਕਿਹਾ ਕਿ ਮਾਸੀ ਨਾਲ ਗੱਲ ਕਰ ਲਓ, ਜਿੱਥੇ ਇਹ ਕਹਿਕੇ ਫੋਨ ਮਾਸੀ ਨੂੰ ਦੇ ਦਿੱਤਾ। ਮਾਸੀ ਨੇ ਦੱਸਿਆ ਕਿ ਤੁਹਾਡੀ ਪੁਸ਼ਪਾ ਹੁਣ ਨਹੀਂ ਰਹੀ, ਤੁਸੀਂ ਤੇਤੀ ਘਰ ਆ ਜਾਓ।

 

ਫੌਜੀ ਜਵਾਨ ਸੁਲੇਮਾਨ ਬਾਗੇ ਸ੍ਰੀਨਗਰ ਦੇ ਪੁੰਛ ਸੈਕਟਰ ਵਿਚ ਡਿਊਟੀ ਉਤੇ ਤੈਨਾਤ ਸੀ। ਝਾਰਖੰਡ ਸੂਬੇ ਦੇ ਤੋਰਪਾ ਦੇ ਕੁਲਡਾ ਪਿੰਡ ਵਿਚ ਉਸਦੀ ਪਤਨੀ ਪੁਸ਼ਪਾ ਬਾਗੇ ਦੀ ਮੰਗਲਵਾਰ ਨੂੰ ਦੁਪਹਿਰ ਕਰੰਟ ਲੱਗਣ ਨਾਲ ਮੌਤ ਹੋ ਗਈ ਸੀ। ਘਰ ਵਿਚ ਕੇਵਲ ਦੋ ਪੁੱਤਰ ਹਨ।

 

ਸੁਲੇਮਾਨ ਬਾਗੇ ਨੇ ਫੋਨ ਉਤੇ ਦੱਸਿਆ ਕਿ ਬੁੱਧਵਾਰ ਨੂੰ ਉਸ ਨੂੰ ਵਾਰ–ਵਾਰ ਪਤਨੀ ਅਤੇ ਬੱਚਿਆਂ ਦੀ ਯਾਦ ਆ ਰਹੀ ਸੀ। ਡਿਊਟੀ ਵਿਚ ਕੈਂਪ ਵੱਲ ਵਾਪਸੀ ਦੌਰਾਨ ਇਕ ਉਚੀ ਪਹਾੜੀ ਤੋਂ ਉਸਨੇ ਫੋਨ ਲਗਾਇਆ, ਸੰਯੋਗ ਨਾਲ ਗੱਲ ਹੋ ਗਈ। ਜਵਾਨ ਨੇ ਆਪਣੇ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਉਹ ਛੁੱਟੀ ਲੈ ਕੇ ਜੰਮੂ ਤੋਂ ਘਰ ਲਈ ਰਵਾਨਾ ਹੋ ਗਿਆ। ਜੰਮੂ ਤੋਂ ਦਿੱਲੀ ਰੇਲ ਗੱਡੀ ਆਉਣ ਬਾਅਦ ਉਹ ਵੀਰਵਾਰ ਨੂੰ ਦਿੱਲੀ ਤੋਂ ਫਲਾਈਟ ਰਾਹੀਂ ਰਾਂਚੀ ਪਹੁੰਚੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:News of wife death reached after 24 hours in Kashmir