ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤੀਜਾ ਵਨਡੇ : ਨਿਊਜ਼ੀਲੈਂਡ 5 ਵਿਕਟਾਂ ਨਾਲ ਜੇਤੂ, ਲੜੀ 3-0 ਨਾਲ ਕਲੀਨ ਸਵੀਪ

ਨਿਊਜ਼ੀਲੈਂਡ ਨੇ ਵਨਡੇ ਸੀਰੀਜ਼ 'ਚ ਭਾਰਤ ਨੂੰ 3-0 ਨਾਲ ਕਲੀਨ ਸਵੀਪ ਕਰ ਦਿੱਤਾ। ਮਾਊਂਟ ਮਾਉਂਗੁਈ ਵਿੱਚ ਮੰਗਲਵਾਰ ਨੂੰ ਖੇਡੀ ਗਈ ਲੜੀ ਦੇ ਆਖਰੀ ਮੈਚ ਵਿੱਚ ਕੀਵੀ ਟੀਮ ਨੇ 5 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ। ਟਾਸ ਹਾਰਨ ਤੋਂ ਬਾਅਦ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 7 ਵਿਕਟਾਂ 'ਤੇ 296 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਨਿਊਜ਼ੀਲੈਂਡ ਨੇ 47.1 ਓਵਰਾਂ ਵਿੱਚ 5 ਵਿਕਟਾਂ 'ਤੇ 300 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
 

ਭਾਰਤ ਵੱਲੋਂ ਲੋਕੇਸ਼ ਰਾਹੁਲ ਨੇ 112, ਸ਼੍ਰੇਅਸ ਅਇਅਰ ਨੇ 62 ਅਤੇ ਮਨੀਸ਼ ਪਾਂਡੇ ਨੇ 42 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੇ ਹੈਨਰੀ ਨਿਕੋਲਸ ਨੇ 80, ਮਾਰਟਿਨ ਗੁਪਟਿਲ ਨੇ 66 ਅਤੇ ਕੋਲਿਨ ਡੀ ਗ੍ਰੈਂਡਹੋਮ ਨੇ 58 ਦੌੜਾਂ ਬਣਾਈਆਂ।
 

ਭਾਰਤ ਪੰਜਵੀਂ ਵਾਰ ਮੈਚਾਂ ਦੀ ਦੁਵੱਲੀ ਲੜੀ 'ਚ ਕਲੀਨ ਸਵੀਪ ਹੋਇਆ ਹੈ। ਪਿਛਲੀ ਵਾਰ 2006-07 ਵਿੱਚ ਦੱਖਣੀ ਅਫਰੀਕਾ ਵਿਰੁੱਧ 4-0, 1988-89 ਵਿੱਚ ਵੈਸਟਇੰਡੀਜ਼ ਦੇ ਵਿਰੁੱਧ 5-0 ਅਤੇ 1983–84 ਵਿੱਚ ਵੈਸਟਇੰਡੀਜ਼ ਵਿਰੁੱਧ 5-0 ਨਾਲ ਹਾਰ ਗਈ ਸੀ।
 

ਗੁਪਟਿਲ ਨੇ 37 ਵਾਂ ਅਰਧ ਸੈਂਕੜਾ ਲਗਾਇਆ :
ਗੁਪਟਿਲ ਨੇ 46 ਗੇਂਦਾਂ ਵਿੱਚ 66 ਦੌੜਾਂ ਬਣਾਈਆਂ। ਗੁਪਟਿਲ ਨੇ ਨਿਕੋਲਸ ਨਾਲ ਪਹਿਲੇ ਵਿਕਟ ਲਈ 106 ਦੌੜਾਂ ਦੀ ਭਾਈਵਾਲੀ ਕੀਤੀ। ਕੀਵੀ ਕਪਤਾਨ ਕੇਨ ਵਿਲੀਅਮਸਨ 22 ਦੌੜਾਂ ਬਣਾ ਕੇ ਆTਟ ਹੋਏ। ਰਾਸ ਟੇਲਰ (12) ਨੂੰ ਜਡੇਜਾ ਨੇ ਕੋਹਲੀ ਦੇ ਹੱਥੋਂ ਕੈਚ ਕਰਵਾਇਆ। ਭਾਰਤ ਦੇ ਯੁਜਵੇਂਦਰ ਚਾਹਲ ਨੇ 3 ਅਤੇ ਸ਼ਾਰਦੁਲ ਠਾਕੁਰ-ਰਵਿੰਦਰ ਜਡੇਜਾ ਨੇ 1-1 ਵਿਕਟ ਲਈਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NewZeland Beat India by 5 Wickets Win series by 3 0