ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਗਲੇ 24 ਘੰਟੇ ਅਹਿਮ, ਫ਼ਰਜ਼ੀ ਐਗਜ਼ਿਟ ਪੋਲਜ਼ ਤੋਂ ਨਿਰਾਸ਼ ਨਾ ਹੋਵੋ: ਰਾਹੁਲ ਗਾਂਧੀ

ਅਗਲੇ 24 ਘੰਟੇ ਅਹਿਮ, ਫ਼ਰਜ਼ੀ ਐਗਜ਼ਿਟ ਪੋਲਜ਼ ਤੋਂ ਨਿਰਾਸ਼ ਨਾ ਹੋਵੋ: ਰਾਹੁਲ ਗਾਂਧੀ

ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਆਪਣੇ ਪਾਰਟੀ ਕਾਰਕੁੰਨਾਂ ਨੂੰ ਰਤਾ ਠਰੰਮਾ ਤੇ ਹੌਸਲਾ ਰੱਖਣ ਲਈ ਆਖਿਆ ਹੈ ਤੇ ਨਾਲ ਇਹ ਵੀ ਕਿਹਾ ਹੈ ਕਿ ਉਹ ਫ਼ਰਜ਼ੀ ਐਗਜ਼ਿਟ ਪੋਲਜ਼ ਤੋਂ ਨਿਰਾਸ਼ ਨਾ ਹੋਣ ਤੇ ਪੂਰੀ ਤਰ੍ਹਾਂ ਚੌਕਸ ਰਹਿਣ। ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਵਰਕਰ ਤੇ ਹੋਰ ਆਗੂ ਖ਼ੁਦ ਉੱਤੇ ਅਤੇ ਪਾਰਟੀ ਉੱਪਰ ਪੂਰਾ ਭਰੋਸਾ ਰੱਖਣ ਕਿਉਂਕਿ ਉਨ੍ਹਾਂ ਦੀ ਮਿਹਨਤ ਬੇਕਾਰ ਨਹੀਂ ਜਾਵੇਗੀ।

 

 

ਸਾਲ 2019 ਦੇ ਲੋਕ ਸਭਾ ਚੋਣ ਨਤੀਜਿਆਂ ਤੋਂ ਪਹਿਲਾਂ ਆਏ ਵੱਖੋ–ਵੱਖਰੇ ਐਗਜ਼ਿਟ ਪੋਲ ’ਚ ਭਾਜਪਾ ਦੀ ਅਗਵਾਈ ਹੇਠਲੇ ਕੌਮੀ ਜਮਹੂਰੀ ਗੱਠਜੋੜ (NDA) ਨੂੰ ਬਹੁਮੱਤ ਮਿਲਣ ਦਾ ਅਨੁਮਾਨ ਜਤਾਏ ਜਾਣ ਦੇ ਪਿਛੋਕੜ ਵਿੱਚ ਸ੍ਰੀ ਰਾਹੁਲ ਗਾਂਧੀ ਦਾ ਇਹ ਬਿਆਨ ਅਹਿਮ ਹੈ।

 

 

ਸ੍ਰੀ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ,‘ਕਾਂਗਰਸ ਪਾਰਟੀ ਦੇ ਪਿਆਰੇ ਕਾਰਕੁੰਨੋ, ਅਗਲੇ 24 ਘੰਟੇ ਬਹੁਤ ਅਹਿਮ ਹਨ। ਚੌਕਸ ਤੇ ਚੌਕੰਨੇ ਰਹੋ, ਡਰੋ ਨਾ। ਤੁਸੀਂ ਸੱਚ ਲਈ ਲੜ ਰਹੇ ਹੋ। ਫ਼ਰਜ਼ੀ ਐਗਜ਼ਿਟ ਪੋਲ ਦੇ ਮਾੜੇ ਪ੍ਰਚਾਰ ਤੋਂ ਨਿਰਾਸ਼ ਨਾ ਹੋਵੋ। ਖ਼ੁਦ ਉੱਤੇ ਅਤੇ ਕਾਂਗਰਸ ਪਾਰਟੀ ਉੱਪਰ ਭਰੋਸਾ ਰੱਖੋ, ਤੁਹਾਡੀ ਮਿਹਨਤ ਬੇਕਾਰ ਨਹੀਂ ਜਾਵੇਗੀ। ਜੈ ਹਿੰਦ’

 

 

ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਪਾਰਟੀ ਕਾਰਕੁੰਨਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਅਫ਼ਵਾਹਾਂ ਤੇ ਐਗਜ਼ਿਟ ਪੋਲਜ਼ ਉੱਤੇ ਧਿਆਨ ਨਾ ਦੇਣ ਤੇ ਸਟ੍ਰੌਂਗ ਰੁਮਜ਼ ਤੇ ਪੋਲਿੰਗ ਸਟੇਸ਼ਨਾਂ ਉੱਤੇ ਡਟੇ ਰਹਿਣ। ਕਾਰਕੁੰਨਾਂ ਨੂੰ ਜਾਰੀ ਆਡੀਓ ਸੁਨੇਹੇ ਵਿੱਚ ਪ੍ਰਿਅੰਕਾ ਨੇ ਇਹ ਗੱਲ ਆਖੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Next 24 hours significant don t worry about fake exit polls says Rahul Gandhi