ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

RSS ਦਾ ਅਗਲਾ ਏਜੰਡਾ ਦੋ ਬੱਚਿਆਂ ਦਾ ਕਾਨੁੰਨ: ਮੋਹਨ ਭਾਗਵਤ

RSS ਦਾ ਅਗਲਾ ਏਜੰਡਾ ਦੋ ਬੱਚਿਆਂ ਦਾ ਕਾਨੁੰਨ: ਮੋਹਨ ਭਾਗਵਤ

ਚਾਰ ਦਿਨਾ ਦੇ ਦੌਰੇ ’ਤੇ ਮੁਰਾਦਾਬਾਦ ਪੁੱਜੇ ਰਾਸ਼ਟਰੀ ਸਵੈਮਸੇਵਕ ਸੰਘ (RSS) ਦੇ ਮੁਖੀ ਡਾ. ਮੋਹਨ ਰਾਓ ਭਾਗਵਤ ਨੇ ਇੱਕ ‘ਜਿਗਿਆਸਾ ਸੈਸ਼ਨ’ ਦੌਰਾਨ ਸਵੈਮ–ਸੇਵਕਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਕਿਹਾ ਕਿ ਸੰਘ ਦੀ ਅਗਲੀ ਯੋਜਨਾ ਦੋ ਬੱਚਿਆਂ ਦਾ ਕਾਨੂੰਨ ਹੈ।

 

 

ਉਨ੍ਹਾਂ ਕਿਹਾ ਕਿ ਅਜਿਹਾ ਸੰਘ ਦਾ ਮਤ ਹੈ ਪਰ ਇਸ ਉੱਤੇ ਫ਼ੈਸਲਾ ਸਰਕਾਰ ਨੇ ਲੈਣਾ ਹੈ। ਰਾਮ ਮੰਦਰ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਸੰਘ ਦੀ ਭੂਮਿਕਾ ਇਸ ਵਿੱਚ ਸਿਰਫ਼ ਟ੍ਰੱਸਟ ਦੇ ਕਾਇਮ ਕੀਤੇ ਜਾਣ ਤੱਕ ਹੈ। ਇਸ ਤੋਂ ਬਾਅਦ ਸੰਘ ਖ਼ੁਦ ਨੂੰ ਇਸ ਤੋਂ ਵੱਖ ਕਰ ਲਵੇਗਾ।

 

 

ਇੱਕ ਪ੍ਰਸ਼ਨ ਦੇ ਜਵਾਬ ਵਿੱਚ ਸੰਘ ਮੁਖੀ ਨੇ ਕਿਹਾ ਕਿ ਕਾਸ਼ੀ–ਮਥੁਰਾ ਸੰਘ ਦੇ ਏਜੰਡੇ ’ਚ ਨਾ ਕਦੇ ਸਨ ਤੇ ਨਾ ਹੀ ਕਦੇ ਹੋਦਗੇ। ਮੁਰਾਦਾਬਾਦ ਸਥਿਤ MIT ਦੇ ਹਾਲ ਵਿੱਚ ਇਸ ਸੈਸ਼ਨ ਦੌਰਾਨ ਸ੍ਰੀ ਭਾਗਵਤ ਸਵੈਮ–ਸੇਵਕਾਂ ਦੇ ਪ੍ਰਸ਼ਨਾਂ ਦੇ ਉੱਤਰ ਦੇ ਰਹੇ ਸਨ। ਇਸ ਸੈਸ਼ਨ ’ਚ ਸੰਘ ਦੀ ਖੇਤਰੀ ਕਾਰਜਕਾਰਨੀ ਦੇ ਚੋਣਵੇਂ 40 ਅਧਿਕਾਰੀ ਮੌਜੂਦ ਸਨ।

 

 

ਇੱਕ ਸਵੈਮ–ਸੇਵਕ ਨੇ ਜਦੋਂ ਸੰਘ ਮੁਖੀ ਤੋਂ ਪੁੱਛਿਆ ਕਿ ਰਾਮ–ਮੰਦਰ ਦਾ ਮੁੱਦਾ ਸੁਪਰੀਮ ਕੋਰਟ ਤੋਂ ਹੱਲ ਹੋ ਚੁੱਕਾ ਹੈ, ਹੁਣ ਉਸ ਵਿੱਚ ਸੰਘ ਦੀ ਕੀ ਭੂਮਿਕਾ ਹੋਵੇਗੀ; ਤਾਂ ਸ੍ਰੀ ਭਾਗਵਤ ਨੇ ਜਵਾਬ ਦਿੱਤਾ ਕਿ ਮੰਦਰ ਦੀ ਉਸਾਰੀ ਲਈ ਟ੍ਰੱਸਟ ਬਣਦਿਆਂ ਹੀ ਸੰਘ ਦਾ ਕੰਮ ਮੁਕੰਮਲ ਹੋ ਜਾਵੇਗਾ ਤੇ ਸੰਘ ਖ਼ੁਦ ਨੂੰ ਇਸ ਤੋਂ ਵੱਖ ਕਰ ਲਵੇਗਾ।

 

 

ਨਾਗਰਿਕਤਾ ਸੋਧ ਕਾਨੂੰਨ (CAA) ਬਾਰੇ ਪੁੱਛੇ ਸੁਆਲ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ CAA ਦੇ ਮੁੱਦੇ ਉੱਤੇ ਪਿੱਛੇ ਹਟਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਭਾਵੇਂ ਧਾਰਾ–370 ਹਟਾਉਣ ਦਾ ਫ਼ੈਸਲਾ ਹੋਵੇ ਤੇ ਚਾਹੇ ਸੀਏਏ ਲਾਗੂ ਕਰਨ ਦਾ, ਇਨ੍ਹਾਂ ਸਭਨਾਂ ਉੱਤੇ ਸੰਘ ਪੂਰੀ ਤਰ੍ਹਾਂ ਸਰਕਾਰ ਦੇ ਫ਼ੈਸਲੇ ਨਾਲ ਖਲੋਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Next Agenda of RSS Two children law says Mohan Bhagwat