ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੰਗਾ ਜਲ ਨਾ ਪੀਣ ਤੇ ਨਾ ਹੀ ਨਹਾਉਣ ਯੋਗ : ਐਨਜੀਟੀ

ਗੰਗਾ ਜਲ ਨਾ ਪੀਣ ਤੇ ਨਾ ਹੀ ਨਹਾਉਣ ਯੋਗ

ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਨੇ ਅੱਜ ਗੰਗਾ ਨਦੀ ਦੀ ਸਥਿਤੀ ਬਾਰੇ ਨਰਾਜ਼ਗੀ ਜਿਤਾਉਂਦੇ ਹੋਏ ਕਿਹਾ ਹਰਿਦੁਆਰ ਤੋਂ ਉਤਰ ਪ੍ਰਦੇਸ਼ ਦੇ ਉਨਾਵ ਸ਼ਹਿਰ `ਚ ਗੰਗਾ ਜਲ ਪੀਣ ਅਤੇ ਨਹਾਉਣ ਯੋਗ ਨਹੀਂ ਹੈ। ਐਨਜੀਟੀ ਨੇ ਕਿਹਾ ਕਿ ਭੋਲੇ ਭਾਲੇ ਲੋਕ ਸ਼ਰਧਾ ਨਾਲ ਨਦੀ ਦਾ ਪਾਣੀ ਪੀਂਦੇ ਹਨ ਅਤੇ ਇਸ ਵਿਚ ਨਹਾਉਂਦੇ ਹਨ। ਪ੍ਰੰਤੂ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਉਨ੍ਹਾਂ ਦੇ ਸਰੀਰ ਲਈ ਇਹ ਖਤਰਨਾਕ ਹੋ ਸਕਦਾ ਹੈ। ਜੇਕਰ ਸਿਗਰਟ ਦੇ ਪੈਕਟਾਂ `ਤੇ ਇਹ ਚਿਤਾਵਨੀ ਲਿਖੀ ਹੋ ਸਕਦੀ ਹੈ ਕਿ ਇਹ ਸਿਹਤ ਲਈ ਹਾਨੀਕਾਰਕ ਹੈ, ਤਾਂ ਲੋਕਾਂ ਨੂੰ ਨਦੀ ਦੇ ਪਾਣੀ ਨਾਲ ਹੋਣ ਵਾਲੇ ਪ੍ਰਭਾਵਾਂ ਬਾਰੇ ਜਾਣਕਾਰੀ ਕਿਉਂ ਨਾ ਦਿੱਤੀ ਜਾਵੇ?


ਐਨਜੀਟੀ ਪ੍ਰਮੁੱਖ ਏ ਕੇ ਗੋਇਲ ਦੀ ਚੇਅਰਮੈਨ ਵਾਲੇ ਬੈਂਚ ਨੇ ਕਿਹਾ ਕਿ ਸਾਡਾ ਨਜ਼ਰੀਆ ਹੈ ਕਿ ਮਹਾਨ ਗੰਗਾਂ ਪ੍ਰਤੀ ਅਪਾਰ ਸ਼ਰਧਾ ਨੂੰ ਦੇਖਦੇ ਹੋਏ, ਭੋਲੇ ਭਾਲੇ ਲੋਕ ਇਹ ਜਾਣੇ ਬਿਨਾਂ ਇਸਦਾ ਪਾਣੀ ਪੀ ਰਹੇ ਹਨ ਅਤੇ ਇਸ ਵਿਚ ਨਹਾਉਂਦੇ ਹਨ, ਜਦੋਂ ਕਿ ਪਾਣੀ ਵਰਤੋਂ ਯੋਗ ਨਹੀਂ ਹੈ।ਗੰਗਾ ਜਲ ਦੀ ਵਰਤੋਂ ਕਰਨ ਵਾਲੇ ਲੋਕਾਂ ਦੇ ਜੀਵਨ ਜਿਉਣ ਦੇ ਅਧਿਕਾਰ ਨੂੰ ਸਵੀਕਾਰ ਕਰਨਾ ਬਹੁਤ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਪਾਣੀ ਬਾਰੇ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਐਨਜੀਟੀ ਨੇ ਰਾਸ਼ਟਰੀ ਸਵੱਛ ਗੰਗਾ ਮਿਸ਼ਨ ਨੂੰ 100 ਕਿਲੋਮੀਟਰ ਦੇ ਅੰਦਰ ਡਿਸਪਲੇਅ ਬੋਰਡ ਲਗਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਇਹ ਜਾਣਕਾਰੀ ਦਿੱਤੀ ਜਾਵੇ ਕਿ ਪਾਣੀ ਪੀਣ ਜਾਂ ਨਹਾਉਣ ਯੋਗ ਨਹੀਂ ਹੈ।


ਐਨਜੀਟੀ ਨੇ ਗੰਗਾ ਮਿਸ਼ਨ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਦੋ ਹਫਤਿਆਂ ਵਿੱਚ ਆਪਣੀ ਵੈਬਸਾਈਟ `ਤੇ ਇਕ ਮਾਨ ਚਿੱਤਰ ਲਗਾਉਣ ਦਾ ਨਿਰਦੇਸ਼ ਦਿੱਤਾ ਜਿਸ `ਚ ਦੱਸਿਆ ਜਾ ਸਕੇ ਕਿ ਕਿਹੜੀਆਂ ਥਾਵਾਂ `ਤੇ ਗੰਦਾ ਦਾ ਪਾਣੀ ਨਹਾਉਣ ਅਤੇ ਪੀਣ ਯੋਗ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:ngt anguished over gangas condition says water unfit to use