ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਸ਼ਾਖਾਪਟਨਮ ਜਾਸੂਸੀ ਮਾਮਲੇ ’ਚ NIA ਨੇ ਇੱਕ ਸਾਜ਼ਿਸ਼ਕਰਤਾ ਕੀਤਾ ਗ੍ਰਿਫਤਾਰ

ਵਿਸ਼ਾਖਾਪਟਨਮ ਜਾਸੂਸ ਮਾਮਲੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਇੱਕ ਅੱਤਵਾਦੀ ਸੰਗਠਨ ਨੂੰ ਫੰਡ ਦੇਣ ਵਾਲੇ ਇੱਕ ਸਾਜ਼ਿਸ਼ਕਰਤਾ ਨੂੰ ਸ਼ਨੀਵਾਰ ਨੂੰ ਗ੍ਰਿਫਤਾਰ ਕੀਤਾ ਸੀ। ਜਾਸੂਸੀ ਦੇ ਇਸ ਸਨਸਨੀਖੇਜ਼ ਮਾਮਲੇ ਵਿੱਚ ਜਲ ਸੈਨਾ ਦੇ 11 ਜਵਾਨਾਂ ਨੇ ਕਥਿਤ ਤੌਰ 'ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਨੂੰ ਸੰਵੇਦਨਸ਼ੀਲ ਜਾਣਕਾਰੀ ਭੇਜੀ ਸੀ।

 

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਬਦੁੱਲ ਰਹਿਮਾਨ ਅਬਦੁੱਲ ਜੱਬਰ ਸ਼ੇਖ (53) ਜੋ ਕਿ ਮੁੰਬਈ ਦਾ ਵਸਨੀਕ ਹੈ ਅਤੇ ਉਸਦੀ ਪਤਨੀ ਸ਼ਇਸ਼ਾ ਕੈਸਰ ਵੀ ਅੱਤਵਾਦੀ ਵਿੱਤ ਮਾਮਲੇ ਵਿੱਚ ਸ਼ਾਮਲ ਸਨ।

 

ਬੁਲਾਰੇ ਨੇ ਦੱਸਿਆ ਕਿ ਉਸਦੇ ਘਰ ਦੀ ਤਲਾਸ਼ੀ ਲੈਣ ‘ਤੇ ਐਨਆਈਏ ਨੇ ਕਈ ਡਿਜੀਟਲ ਉਪਕਰਣ ਅਤੇ ਦਸਤਾਵੇਜ਼ ਕਾਬੂ ਕੀਤੇ। ਪਿਛਲੇ ਸਾਲ ਦਸੰਬਰ ਵਿਚ ਐਨਆਈਏ ਨੇ ਇਸ ਮਾਮਲੇ ਦੀ ਜਾਂਚ ਨੂੰ ਆਪਣੇ ਹੱਥ ਵਿਚ ਲਿਆ ਸੀ. ਭਾਰਤੀ ਖੁਫੀਆ ਏਜੰਸੀਆਂ ਨੇ ਪਿਛਲੇ ਸਾਲ ਦਸੰਬਰ ਵਿਚ ਪਾਕਿਸਤਾਨ ਨਾਲ ਜੁੜੇ ਇਕ ਜਾਸੂਸ ਗਿਰੋਹ ਦਾ ਪਰਦਾਫਾਸ਼ ਕੀਤਾ ਸੀ।

 

ਐਨਆਈਏ ਨੇ ਪਿਛਲੇ ਮਹੀਨੇ ਮੁੰਬਈ ਨਿਵਾਸੀ ਮੁਹੰਮਦ ਹਾਰੂਨ ਹਾਜੀ ਅਬਦੁੱਲ ਰਹਿਮਾਨ ਲਕੜਾਵਾਲਾ ਨੂੰ ਗ੍ਰਿਫਤਾਰ ਕੀਤਾ ਸੀ। ਜਾਂਚ ਤੋਂ ਪਤਾ ਚੱਲਿਆ ਕਿ ਉਹ ਇਸ ਕੇਸ ਦਾ ‘ਮੁੱਖ ਸਾਜ਼ਿਸ਼ਕਰਤਾਸੀ।

 

ਸ਼ੇਖ ਦੀ ਗ੍ਰਿਫਤਾਰੀ ਦੇ ਨਾਲ ਹੁਣ ਤੱਕ 15 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਚ 11 ਜਲ ਸੈਨਾ ਅਧਿਕਾਰੀ, ਪਾਕਿਸਤਾਨੀ ਜੰਮਪਲ ਭਾਰਤੀ ਨਾਗਰਿਕ ਕੈਸਰ ਅਤੇ ਉਸ ਦੇ ਸਾਥੀ ਵੀ ਸ਼ਾਮਲ ਹਨ। ਪਾਕਿਸਤਾਨ ਦੀ ਖੁਫੀਆ ਏਜੰਸੀ ਨੇ ਭਾਰਤੀ ਜਲ ਸੈਨਾ ਦੇ ਸਮੁੰਦਰੀ ਜਹਾਜ਼ਾਂ ਅਤੇ ਪਣਡੁੱਬੀਆਂ ਅਤੇ ਹੋਰ ਰੱਖਿਆ ਅਦਾਰਿਆਂ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਨ ਲਈ ਭਾਰਤ ਵਿੱਚ ਜਾਸੂਸਾਂ ਦੀ ਭਰਤੀ ਕੀਤੀ ਸੀ।

 

ਐਨਆਈਏ ਨੇ ਪਿਛਲੇ ਮਹੀਨੇ ਕਿਹਾ ਸੀ, "ਜਾਂਚ ਤੋਂ ਪਤਾ ਲੱਗਿਆ ਹੈ ਕਿ ਕੁਝ ਸਮੁੰਦਰੀ ਫੌਜੀਆਂ ਨੇ ਫੇਸਬੁੱਕ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਫੋਰਮਾਂ ਰਾਹੀਂ ਪਾਕਿਸਤਾਨੀ ਨਾਗਰਿਕਾਂ ਦੇ ਸੰਪਰਕ ਵਿੱਚ ਆਏ ਸਨ ਅਤੇ ਪੈਸੇ ਦੇ ਲਾਲਚ ਵਿੱਚ ਗੁਪਤ ਜਾਣਕਾਰੀ ਸਾਂਝੀ ਕਰਨ ਵਿੱਚ ਸ਼ਾਮਲ ਸਨ।"  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NIA arrested a conspirator in the Visakhapatnam espionage case