NIA
ਕੌਮੀ ਜਾਂਚ ਏਜੰਸੀ ਨੇ ਤਾਮਿਲਨਾਡੂ ਚ ਅੱਤਵਾਦੀ ਸੰਗਠਨ ਅੰਸਾਰੁੱਲਾ ਬਣਾਉਣ ਲਈ ਪੈਸਾ ਇਕੱਠਾ ਕਰਨ ਦੀ ਕਥਿਤ ਕੋਸ਼ਿਸ਼ ਨੂੰ ਲੈ ਕੇ 14 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਨੂੰ ਹਾਲ ਹੀ ਚ ਸਊਦੀ ਅਰਬ ਨੇ ਭਾਰਤ ਹਵਾਲੇ ਕੀਤਾ ਸੀ।
ਅਫ਼ਸਰਾਂ ਨੇ ਸੋਮਵਾਰ ਨੂੰ ਦਸਿਆ ਕਿ ਇਨ੍ਹਾਂ 14 ਦੋਸ਼ੀਆਂ ਨੂੰ ਵਿਸ਼ੇਸ਼ ਜਹਾਜ਼ ਤੋਂ ਚੇਨਈ ਲਿਆਇਆ ਗਿਆ ਜਿਥੇ ਉਨ੍ਹਾਂ ਨੂੰ ਘੂਨਮਾਲੀ ਚ ਸਪੈਸ਼ਲ ਜੱਜ ਸੈਂਥੂਰ ਪਾਂਡੀਅਨ ਦੀ ਵਿਸ਼ੇਸ਼ ਐਨਆਈਏ ਅਦਾਲਤ ਚ ਪੇਸ਼ ਕੀਤਾ ਗਿਆ। ਜਾਣਕਾਰੀ ਮੁਤਾਬਕ ਦੋਸ਼ੀਆਂ ਕੋਲੋਂ ਸ਼ੱਕੀ ਸਮਾਨ ਵੀ ਬਰਾਮਦ ਕੀਤਾ ਗਿਆ ਹੈ।
ਅਫ਼ਸਰਾਂ ਮੁਤਾਬਕ ਐਨਆਈਏ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 25 ਜੁਲਾਈ ਤਕ ਐਨਆਈਏ ਦੀ ਹਿਰਾਸਤ ਚ ਭੇਜ ਦਿੱਤਾ ਹੈ।
.