ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਿਜ਼ਬੁਲ ਕਮਾਂਡਰ ਨਾਲ ਸਬੰਧਾਂ ਦੇ ਮਾਮਲੇ 'ਚ NIA ਕਰੇਗੀ ਜੰਮੂ-ਕਸ਼ਮੀਰ ਦੇ ਸਾਬਕਾ ਵਿਧਾਇਕ ਤੋਂ ਪੁੱਛਗਿੱਛ 

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ(NIA) ਹਿਜ਼ਬੁਲ ਮੁਜਾਹਿਦੀਨ ਦੇ ਸਵੈ-ਸ਼ੈਲੀ ਦੇ ਕਮਾਂਡਰ ਨਵੀਦ ਬਾਬੂ ਨਾਲ ਸਬੰਧਾਂ ਵਿੱਚ ਜੰਮੂ-ਕਸ਼ਮੀਰ ਦੇ ਸਾਬਕਾ ਵਿਧਾਇਕ ਸ਼ੇਖ ਅਬਦੁੱਲ ਰਾਸ਼ਿਦ ਤੋਂ ਪੁੱਛਗਿੱਛ ਕਰੇਗੀ। ਨਵੀਦ ਨੂੰ ਜੰਮੂ-ਕਸ਼ਮੀਰ ਪੁਲਿਸ ਦੇ ਮੁਅੱਤਲ ਡੀਐਸਪੀ ਦਵਿੰਦਰ ਸਿੰਘ ਨਾਲ  ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਵੀਦ ਨੇ ਦਾਅਵਾ ਕੀਤਾ ਕਿ ਉਹ ਰਾਸ਼ਿਦ ਦੇ ਸੰਪਰਕ ਵਿੱਚ ਸੀ।

 

ਅਵਾਮੀ ਇੱਤੇਹਾਦ ਪਾਰਟੀ ਦੇ ਨੇਤਾ ਅਤੇ 'ਰਾਸ਼ਿਦ ਇੰਜੀਨੀਅਰ' ਵਜੋਂ ਜਾਣੇ ਜਾਂਦੇ ਰਾਸ਼ਿਦ ਨੇ ਉੱਤਰੀ ਕਸ਼ਮੀਰ ਦੇ ਲੰਗੇਟ ਤੋਂ 2014 ਦੀ ਵਿਧਾਨ ਸਭਾ ਚੋਣ ਆਜ਼ਾਦ ਉਮੀਦਵਾਰ ਵਜੋਂ ਲੜੀ ਸੀ। ਐਨਆਈਏ ਨੇ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਨਾਲ ਇੱਕ ਮਾਮਲੇ ਵਿੱਚ 9 ਅਗਸਤ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ, ਉਦੋਂ ਤੋਂ ਉਹ ਤਿਹਾੜ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਹੈ।

 

ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਰਾਸ਼ੀਦ ਨੂੰ ਸੰਮਨ ਜਾਰੀ ਕਰਨ ਲਈ  ਪੇਸ਼ੀ ਵਾਰੰਟ ਵਾਰੰਟ ਹਾਸਲ ਕਰਨ ਲਈ ਅਦਾਲਤ ਕੋਲ ਜਾਵੇਗੀ ਤਾਂ ਜੋ ਸਾਬਕਾ ਵਿਧਾਇਕ ਦੇ ਨਵੀਦ ਨਾਲ ਸਬੰਧਾਂ ਬਾਰੇ ਪੁੱਛਗਿਛ ਕੀਤੀ ਜਾ ਸਕੇ। ਉਹ 6 ਫਰਵਰੀ ਤੱਕ ਐਨਆਈਏ ਦੀ ਹਿਰਾਸਤ ਵਿੱਚ ਹੈ। ਨਵੀਦ ਨੂੰ ਦਵਿੰਦਰ ਸਿੰਘ ਸਮੇਤ 11 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਨਵੀਦ ਦਾ ਪੂਰਾ ਨਾਮ ਸਈਦ ਨਵੀਦ ਮੁਸ਼ਤਾਕ ਅਹਿਮਦ ਹੈ। ਸਿੰਘ ਕਥਿਤ ਤੌਰ 'ਤੇ ਨਾਵੀਦ ਸਮੇਤ ਦੋ ਹੋਰਾਂ ਨੂੰ ਕਸ਼ਮੀਰ ਘਾਟੀ ਤੋਂ ਬਾਹਰ ਲੈ ਜਾ ਰਿਹਾ ਸੀ।


ਪੀਟੀਆਈ ਭਾਸ਼ਾ ਨੇ ਪਿਛਲੇ ਹਫਤੇ ਰਿਪੋਰਟ ਦਿੱਤੀ ਸੀ ਕਿ ਨਵੀਦ ਨੇ ਪੁੱਛਗਿੱਛ ਦੌਰਾਨ ਕਿਹਾ ਸੀ ਕਿ ਉਹ ਇਕ ਸਾਬਕਾ ਵਿਧਾਇਕ ਨਾਲ ਨਿਰੰਤਰ ਸੰਪਰਕ ਵਿੱਚ ਹੈ। ਅਧਿਕਾਰੀਆਂ ਦੇ ਅਨੁਸਾਰ, ਨਵੀਦ ਨੇ ਦਾਅਵਾ ਕੀਤਾ ਹੈ ਕਿ ਉਹ ਉੱਤਰੀ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਮਜ਼ਬੂਤ ਟਿਕਾਣੇ ਲੱਭਣ ਲਈ ਸਾਬਕਾ ਵਿਧਾਇਕ ਦੇ ਨਾਲ ਬਾਕਾਇਦਾ ਸੰਪਰਕ ਵਿੱਚ ਰਿਹਾ ਸੀ ਅਤੇ ਸੰਭਾਵਤ ਛੁਪਣਗਾਹ ਵਾਲੇ ਇਲਾਕੇ ਦੀ ਭਾਲ ਕਰ ਰਿਹਾ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NIA likely to grill former jammu kashmir former MLA Engineer Rashid for Hizbul links