ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯਾਸੀਨ ਮਲਿਕ ਵਿਰੁਧ ਕੱਲ੍ਹ ਚਾਰਜਸ਼ੀਟ ਦਾਖ਼ਲ ਕਰੇਗੀ NIA, ਇਹ ਹੈ ਆਰੋਪ

ਵੱਖਵਾਦੀਆਂ ਉੱਤੇ ਸ਼ਿਕੰਜਾ ਕੱਸਣ ਦੀ ਕਾਰਵਾਈ ਅਧੀਨ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਕਈ ਕਸ਼ਮੀਰੀ ਵੱਖਵਾਦੀ ਨੇਤਾਵਾਂ ਵਿਰੁਧ ਵੀਰਵਾਰ ਨੂੰ ਅਦਾਲਤ ਵਿੱਚ ਦੋਸ਼ ਪੱਤਰ ਦਾਖ਼ਲ ਕਰ ਸਕਦੀ ਹੈ। 

 

ਜੰਮੂ ਕਸ਼ਮੀਰ ਅਤੇ ਲਿਬਰੇਸ਼ਨ ਫਰੰਟ (ਜੇਕੇਐਲਐਫ) ਦੇ ਯਾਸੀਨ ਮਲਿਕ ਸਣੇ ਕਈ ਕਸ਼ਮੀਰੀ ਵੱਖਵਾਦੀਆਂ ਵਿਰੁਧ ਗ਼ੈਰਕਾਨੂੰਨੀ ਸਰਗਰਮੀਆਂ (ਰੋਕਥਾਮ) ਦੇ ਅਧੀਨ ਜਾਂਚ ਏਜੰਸੀਆਂ ਦੁਆਰਾ ਵੀਰਵਾਰ ਨੂੰ ਆਰੋਪ ਪੱਤਰ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ।

 

ਇਸ ਦੇ ਅੰਦੋਲਨਕਾਰੀ ਨੇਤਾਵਾਂ 'ਤੇ ਇਲਜ਼ਾਮ ਹੈ ਕਿ ਇਨ੍ਹਾਂ ਨੇ 2010 ਅਤੇ 2016 ਵਿੱਚ ਕਥਿਤ ਤੌਰ ਉੱਤੇ ਅੱਤਵਾਦੀ ਗਤੀਵਿਧੀਆਂ ਅਤੇ ਪਥਰਾਅ ਕਰਾਉਣ ਲਈ ਪਾਕਿਸਤਾਨ ਤੋਂ ਪੈਸੇ (ਫੰਡ) ਲਿਆ ਸੀ। ਮੀਰਵਾਇਜ ਉਮਰ ਫਾਰੂਕ ਅਤੇ ਸਾਇਦ ਅਲੀ ਸ਼ਾਹ ਗਿਲਾਨੀ ਦੀ ਅਗਵਾਈ ਵਾਲੇ ਹੁਰੀਅਤ ਕਾਨਫਰੰਸ ਦੇ ਦੋ ਧੜਿਆਂ ਨਾਲ

ਜੁੜੇ ਕਈ ਵੱਖਵਾਦੀਆਂ ਨੂੰ ਅੱਤਵਾਦੀ ਫੰਡਿੰਗ ਦੇ ਆਰੋਪ ਵਿੱਚ ਐਨਆਈਏ ਨੇ 2017 ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ ਐਨਆਈਏ ਨੇ ਵੱਖਵਾਦੀਆਂ ਲਈ ਪਾਕਿਸਤਾਨ ਤੋਂ ਖੁਫੀਆ ਤੌਰ ਉੱਤੇ ਫੰਡ ਲੈਣ ਲਈ ਸ੍ਰੀਨਗਰ ਦਾ ਇਕ ਵਪਾਰੀ ਜਹੂਰ ਵਟਾਲੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

 

ਐੱਨ.ਆਈ.ਏ. ਵੱਲੋਂ  ਗ੍ਰਿਫ਼ਤਾਰ ਕੀਤੇ ਗਏ ਕੁਝ ਵੱਖਵਾਦੀ ਨੇਤਾਵਾਂ ਵਿੱਚ ਸ਼ਬੀਰ ਸ਼ਾਹ, ਨਈਮ ਖ਼ਾਨ, ਮਸਰਤ ਆਲਮ, ਅਸਿਆ ਅੰਦ੍ਰਾਬੀ ਅਤੇ ਫਾਰੂਕ ਅਹਿਮਦ ਡਾਰ ਉਰਫ਼ ਬਿੱਟਾ ਕਰਾਟੇ ਸ਼ਾਮਲ ਹਨ।

 

ਯਾਸੀਨ ਮਲਿਕ ਨੂੰ 2010 ਅਤੇ 2016 ਵਿੱਚ ਵੱਖਵਾਦੀ ਅੰਦੋਲਨ ਦੌਰਾਨ ਕਸ਼ਮੀਰ ਵਿੱਚ ਅਸ਼ਾਂਤੀ ਫੈਲਾਉਣ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਲੈ ਕੇ ਚਾਰ ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਸੀ। 2016 ਵਿੱਚ ਹਿਜਬੁਲ ਮੁਜਾਹਿਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੀ ਹੱਤਿਆ ਤੋਂ ਬਾਅਦ ਘਾਟੀ ਵਿੱਚ ਅਸ਼ਾਂਤੀ ਫੈਲਾਉਣ ਦਾ ਉਨ੍ਹਾਂ ਉੱਤੇ ਦੋਸ਼ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NIA may file charge sheet against Yasin Malik tomorrow this is the charge