ਅਗਲੀ ਕਹਾਣੀ

ਚੰਡੀਗੜ੍ਹ ’ਚ ਪੰਜਾਬ, ਹਰਿਆਣਾ ਤੇ ਹਿਮਾਚਲ ਲਈ ਖੁੱਲ੍ਹੇਗਾ NIA ਦਾ ਦਫ਼ਤਰ

ਚੰਡੀਗੜ੍ਹ ’ਚ ਪੰਜਾਬ, ਹਰਿਆਣਾ ਤੇ ਹਿਮਾਚਲ ਲਈ ਖੁੱਲ੍ਹੇਗਾ NIA ਦਾ ਦਫ਼ਤਰ

ਚੰਡੀਗੜ੍ਹ ’ਚ ਹੁਣ ਰਾਸ਼ਟਰੀ ਜਾਂਚ ਏਜੰਸੀ (NIA – ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਦਾ ਇੱਕ ਦਫ਼ਤਰ ਖੁੱਲ੍ਹਣ ਜਾ ਰਿਹਾ ਹੈ। ਇਹ ਮਨਜ਼ੂਰੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਤੀ ਹੈ। ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਵਿੱਚ ਹਾਲੇ ਤੱਕ NIA ਦਾ ਕੋਈ ਦਫ਼ਤਰ ਨਹੀਂ ਹੈ।

 

 

NIA ਗੰਭੀਰ ਕਿਸਮ ਦੇ ਅਤੇ ਅੱਤਵਾਦ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰਦੀ ਹੈ। ਹੁਣ ਇਸ ਏਜੰਸੀ ਨੇ ਚੰਡੀਗੜ੍ਹ ਨਗਰ ਨਿਗਮ ਦੇ ਕਮਿਸ਼ਨਰ ਕੇ.ਕੇ. ਯਾਦਵ ਨੂੰ ਚਿੱਠੀ ਲਿਖ ਕੇ ਦਫ਼ਤਰੀ ਜਗ੍ਹਾ ਅਲਾਟ ਕਰਨ ਲਈ ਆਖਿਆ ਹੈ।

 

 

ਹੋ ਸਕਦਾ ਹੈ ਕਿ ਸੈਕਟਰ–17 ਦੇ ਓਵਰਬ੍ਰਿਜ ਉੱਤੇ ਖ਼ਾਲੀ ਪਈ ਕੁਝ ਥਾਂ NIA ਨੂੰ ਦਿੱਤੀ ਜਾ ਸਕਦੀ ਹੈ। ਉੱਥੇ ਹੀ ਸਮਾਰਟ–ਸਿਟੀ ਦਾ ਵੀ ਦਫ਼ਤਰ ਹੈ।

 

 

ਜੇ NIA ਦਾ ਦਫ਼ਤਰ ਚੰਡੀਗੜ੍ਹ ’ਚ ਖੁੱਲ੍ਹ ਜਾਂਦਾ ਹੈ, ਤਾਂ ਇੱਥੇ 40 ਜਾਂਚ ਅਧਿਕਾਰੀ ਬੈਠਣਗੇ; ਜਿਨ੍ਹਾਂ ਉੱਤੇ ਐੱਸਪੀ ਪੱਧਰ ਦਾ ਇੱਕ ਅਧਿਕਾਰੀ ਤਾਇਨਾਤ ਰਹੇਗਾ।

 

 

ਇਸ ਦਫ਼ਤਰ ਦਾ ਅਧਿਕਾਰ–ਖੇਤਰ ਚੰਡੀਗੜ੍ਹ ਦੇ ਨਾਲ–ਨਾਲ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੱਕ ਹੋਵੇਗਾ। ਦੇਸ਼ ਵਿੱਚ NIA ਦੀ ਸ਼ੁਰੂਆਤ 19 ਜਨਵਰੀ, 2009 ਤੋਂ ਹੋਈ ਸੀ। ਦਰਅਸਲ, ਉਸ ਤੋਂ ਪਹਿਲਾਂ ਸਾਲ 2008 ਦੌਰਾਨ 26 ਨਵੰਬਰ ਨੂੰ ਮੁੰਬਈ ਉੱਤੇ ਹੋਏ ਅੱਤਵਾਦੀ ਹਮਲੇ ਹੋਏ ਸਨ ਤੇ ਉਨ੍ਹਾਂ ਤੋਂ ਬਾਅਦ ਹੀ ਅਜਿਹੀ ਕਿਸੇ ਏਜੰਸੀ ਦੀ ਜ਼ਰੂਰਤ ਮਹਿਸੂਸ ਹੋਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NIA Office shall be opened in Chandigarh for Punjab Haryana and Himachal