ਰਾਸ਼ਟਰੀ ਜਾਂਚ ਏਜੰਸੀ (NIA) ਵੱਲੋਂ ਬੁੱਧਵਾਰ ਨੂੰ ਕੋਇੰਬਟੂਰ ਵਿਚ ਸੱਤ ਥਾਵਾਂ ਉਤੇ ਛਾਪੇਮਾਰੀ ਕੀਤੀ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਹਾਲਾਂਕਿ, ਅਧਿਕਾਰੀਆਂ ਵੱਲੋਂ ਲਈ ਜਾ ਰਹੀ ਤਲਾਸ਼ੀ ਲਈ ਕੋਈ ਸਪੱਸ਼ਟ ਕਾਰਨ ਨਹੀਂ ਦੱਸਿਆ ਗਿਆ।
IANS ਅਨੁਸਾਰ, ਮੰਨਿਆ ਜਾ ਰਿਹਾ ਹੈ ਕਿ ਤਲਾਸ਼ੀ ਉਨ੍ਹਾਂ ਵਿਅਕਤੀਆਂ ਦੀ ਥਾਵਾਂ ਉਤੇ ਲਈ ਜਾ ਰਹੀ ਹੈ ਜੋ ਕਥਿਤ ਤੌਰ ਉਤੇ ਸ੍ਰੀਲੰਕਾ ਵਿਚ ਹਾਲ ਹੀ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਸ਼ੱਕੀਆਂ ਨਾਲ ਸੋਸ਼ਲ ਮੀਡੀਏ ਰਾਹੀਂ ਜੁੜੇ ਸਨ। ਹਮਲੇ ਵਿਚ 250 ਲੋਕ ਮਾਰੇ ਗਏ ਸਨ।
ਦੂਜਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਇਹ ਲੋਕ ਕਥਿਤ ਤੌਰ ਉਤੇ ਆਈਐਸਆਈਐਸ ਸਮੂਹ ਲਈ ਲੋਕਾਂ ਨੂੰ ਭਰਤੀ ਕਰਾਉਣ ਵਿਚ ਸ਼ਾਮਲ ਹਨ।