ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NIA ਨੇ ਸ਼ੁਰੂ ਕੀਤੀ ਦਵਿੰਦਰ ਸਿੰਘ ਮਾਮਲੇ ਦੀ ਜਾਂਚ, UAPA ਤਹਿਤ ਮਾਮਲਾ ਦਰਜ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਨਾਲ ਗ੍ਰਿਫਤਾਰ ਕੀਤੇ ਗਏ ਡੀਐਸਪੀ (ਮੁਅੱਤਲ) ਦਵਿੰਦਰ ਸਿੰਘ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਡੀਐਸਪੀ ਨੂੰ ਹਿਜ਼ਬੁਲ ਦੇ ਅੱਤਵਾਦੀਆਂ ਨਾਲ ਕਾਬੂ ਕੀਤਾ ਗਿਆ ਸੀ। ਇਸ ਦੇ ਨਾਲ ਹੀ ਐਨਆਈਏ ਨੇ ਦਵਿੰਦਰ ਸਿੰਘ ਵਿਰੁੱਧ ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਸੁੂਤਰਾਂ ਮੁਤਾਬਿਕ ਐਨਆਈਏ ਦਵਿੰਦਰ ਸਿੰਘ ਨੂੰ ਪੁੱਛਗਿੱਛ ਲਈ ਦਿੱਲੀ ਲੈ ਕੇ ਆਵੇਗੀ।
 

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਵਿਰੁੱਧ ਯੂ.ਏ.ਪੀ.ਏ ਦੀ ਧਾਰਾ 18, 19, 20,  38 ਅਤੇ 39 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਯੂਏਪੀਏ ਦੀ ਧਾਰਾ 38 ਉਦੋਂ ਲਗਾਈ ਜਾਂਦੀ ਹੈ ਜਦੋਂ ਕਿਸੇ ਵੀ ਵਿਅਕਤੀ ਦੇ ਅੱਤਵਾਦੀ ਸੰਗਠਨ 'ਚ ਸ਼ਾਮਲ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ। ਯੂਏਪੀਏ ਐਕਟ ਦੀ ਧਾਰਾ 39 ਵੀ ਦਵਿੰਦਰ ਸਿੰਘ ਅਤੇ ਅੱਤਵਾਦੀਆਂ 'ਤੇ ਲਗਾਈ ਗਈ ਹੈ। ਇਹ ਧਾਰਾ ਅੱਤਵਾਦੀ ਸੰਗਠਨਾਂ ਨੂੰ ਮਦਦ ਪਹੁੰਚਾਉਣ 'ਤੇ ਕਿਸੇ ਵਿਅਕਤੀ ਵਿਰੁੱਧ ਲਗਾਈ ਜਾਂਦੀ ਹੈ। 
 

ਡੀਐਸਪੀ 'ਤੇ ਅੱਤਵਾਦੀਆਂ ਨਾਲ ਮਿਲੀਭੁਗਤ ਕਰਨ ਅਤੇ ਉਨ੍ਹਾਂ ਨੂੰ ਦੇਸ਼ ਦੇ ਹੋਰ ਹਿੱਸਿਆਂ ਤਕ ਪਹੁੰਚਣ 'ਚ ਮਦਦ ਕਰਨ ਦਾ ਦੋਸ਼ ਹੈ। ਇਸ ਮਾਮਲੇ ਨੂੰ ਐਨਆਈਏ ਦੇ ਹਵਾਲੇ ਕਰਨ ਤੋਂ ਪਹਿਲਾਂ ਜੰਮੂ ਅਤੇ ਦਿੱਲੀ 'ਚ ਜ਼ਰੂਰੀ ਰਸਮਾਂ ਪੂਰੀਆਂ ਕੀਤੀਆਂ ਗਈਆਂ। 
 

ਦਵਿੰਦਰ ਸਿੰਘ, ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਨਵੀਦ ਬਾਬੂ, ਆਤਿਫ ਅਹਿਮਦ ਅਤੇ ਵਕੀਲ ਇਰਫਾਨ ਅਹਿਮਦ ਮੀਰ ਤੋਂ ਮੁਢਲੀ ਪੁੱਛਗਿੱਛ ਦੌਰਾਨ ਜੰਮੂ-ਕਸ਼ਮੀਰ 'ਚ ਤਾਇਨਾਤ ਕੁਝ ਐਨਆਈਏ ਅਧਿਕਾਰੀ ਮੌਜੂਦ ਸਨ। ਅਧਿਕਾਰੀਆਂ ਨੇ ਕਿਹਾ ਸੀ ਕਿ ਐਨਆਈਏ ਵੱਲੋਂ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਸਾਰੇ ਰਿਕਾਰਡ ਉਸ ਨੂੰ ਸੌਂਪ ਦਿੱਤੇ ਜਾਣਗੇ।
 

ਇਹ ਹੈ ਮਾਮਲਾ :
ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਪੁਲਿਸ ਨੇ ਦਵਿੰਦਰ ਸਿੰਘ ਨੂੰ ਬੀਤੀ 11 ਜਨਵਰੀ ਨੂੰ ਨੈਸ਼ਨਲ ਹਾਈਵੇਅ 'ਤੇ ਮੀਰ ਬਜ਼ਾਰ ਵਿਖੇ ਤਿੰਨ ਅੱਤਵਾਦੀਆਂ ਨਾਲ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਦਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਸ 'ਤੇ ਦੋਸ਼ ਹੈ ਕਿ ਉਸ ਨੇ ਤਿੰਨ ਅੱਤਵਾਦੀਆਂ ਨੂੰ ਬਦਾਮੀ ਬਾਗ ਛਾਉਣੀ ਖੇਤਰ 'ਚ ਫ਼ੌਜ ਦੀ 16ਵੀਂ ਕੋਰ ਦੇ ਮੁੱਖ ਦਫ਼ਤਰ ਨੇੜੇ ਆਪਣੀ ਰਿਹਾਇਸ਼' 'ਚ ਪਨਾਹ ਦਿੱਤੀ ਸੀ ਅਤੇ ਅੱਤਵਾਦੀਆਂ ਨੂੰ ਭਜਾਉਣ ਦੀ ਫਿਰਾਕ 'ਚ ਸੀ। ਦਵਿੰਦਰ ਸਿੰਘ ਦੇ ਨਾਲ ਇਨ੍ਹਾਂ ਅੱਤਵਾਦੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।

 

ਦਵਿੰਦਰ ਸਿੰਘ ਨਾਲ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੀ ਪਛਾਣ ਹਿਜ਼ਬੁਲ ਮੁਜ਼ਾਹਿਦੀਨ ਦੇ ਨਵੀਦ ਬਾਬੂ ਅਤੇ ਅਲਤਾਫ਼ ਵਜੋਂ ਹੋਈ ਹੈ। ਅੱਤਵਾਦੀ ਬਾਬੂ 'ਤੇ ਪਿਛਲੇ ਸਾਲ ਦੱਖਣੀ ਕਸ਼ਮੀਰ 'ਚ ਟਰੱਕ ਡਰਾਈਵਰ ਸਣੇ 11 ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਹੈ। ਪੁਲਿਸ ਨੇ ਸ਼ੌਪੀਆਂ ਤੋਂ ਇੱਕ ਵਕੀਲ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਇਰਫਾਨ ਵਜੋਂ ਹੋਈ ਹੈ। ਉਹ ਉਨ੍ਹਾਂ ਨਾਲ ਸਫ਼ਰ ਕਰ ਰਿਹਾ ਸੀ। ਦਵਿੰਦਰ ਸਿੰਘ ਸ੍ਰੀਨਗਰ ਹਵਾਈ ਅੱਡੇ ਟਤੇ ਐਂਟੀ ਹਾਈਜੈਕਿੰਗ ਸਕਵਾਇਡ 'ਚ ਤਾਇਨਾਤ ਸੀ। ਛਾਪੇਮਾਰੀ ਦੌਰਾਨ ਉਸ ਦੇ ਘਰ 'ਚੋਂ ਇੱਕ ਏਕੇ 47 ਅਤੇ 2 ਪਿਸਤੌਲ ਬਰਾਮਦ ਹੋਈਆਂ ਸਨ। ਕਾਰ 'ਚੋਂ ਦੋ ਏਕੇ 47 ਰਾਈਫਲਾਂ ਵੀ ਮਿਲੀਆਂ ਸਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NIA takes over probe involving Kashmir cop Davinder Singh who was caught with Hizbul terrorists