ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਸੰਸਦ ਹਮਲੇ 'ਚ ਸੀ ਦਵਿੰਦਰ ਸਿੰਘ ਦਾ ਹੱਥ? ਜਾਂਚ ਲਈ ਸ੍ਰੀਨਗਰ ਪਹੁੰਚੀ NIA ਟੀਮ

ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਵੱਲੋਂ ਜੰਮੂ-ਕਸ਼ਮੀਰ ਦੇ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਮੁਅੱਤਲ) ਦਵਿੰਦਰ ਸਿੰਘ ਦੇ ਅੱਤਵਾਦੀਆਂ ਨਾਲ ਸਬੰਧਾਂ ਦੀ ਜਾਂਚ ਲਈ ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਇੱਕ ਦਿਨ ਬਾਅਦ ਅੱਤਵਾਦ ਰੋਕੂ ਏਜੰਸੀ ਦੀ ਟੀਮ ਆਪਣਾ ਕੰਮ ਸ਼ੁਰੂ ਕਰਨ ਲਈ ਸ੍ਰੀਨਗਰ ਪਹੁੰਚ ਗਈ ਹੈ।
 

 

ਐਨਆਈਏ ਦੇ ਇੱਕ ਸੂਤਰ ਨੇ ਨਿਊਜ਼ ਏਜੰਸੀ ਆਈਏਐਨਐਸ ਨੂੰ ਦੱਸਿਆ, "5 ਤੋਂ 6 ਸੀਨੀਅਰ ਅਧਿਕਾਰੀਆਂ ਦੀ ਇੱਕ ਟੀਮ, ਜਿਸ 'ਚ ਇੱਕ ਇੰਸਪੈਕਟਰ ਜਨਰਲ (ਆਈ.ਜੀ.) ਪੱਧਰ ਦਾ ਅਧਿਕਾਰੀ ਸ਼ਾਮਿਲ ਹੈ, ਸ੍ਰੀਨਗਰ ਪਹੁੰਚ ਗਈ ਹੈ। ਜੰਮੂ-ਕਸ਼ਮੀਰ ਪੁਲਿਸ ਉਨ੍ਹਾਂ ਨੂੰ ਜਾਂਚ ਸੌਂਪੇਗੀ।" ਸੂਤਰ ਨੇ ਦੱਸਿਆ ਹੈ ਕਿ ਟੀਮ ਪਹਿਲਾਂ ਮਾਮਲੇ ਦੇ ਸਾਰੇ ਅਹਿਮ ਬਿੰਦੂਆਂ ਨੂੰ ਸਮਝੇਗੀ ਅਤੇ ਫਿਰ ਦਵਿੰਦਰ ਸਿੰਘ ਨੂੰ ਪੁੱਛਗਿੱਛ ਲਈ ਨਵੀਂ ਦਿੱਲੀ ਸਥਿਤ ਏਜੰਸੀ ਹੈੱਡਕੁਆਰਟਰ 'ਚ ਲਿਆਏਗੀ।
 

 

ਦਵਿੰਦਰ ਸਿੰਘ ਦੀ ਅੱਤਵਾਦੀ ਅਫਜ਼ਲ ਗੁਰੂ ਨਾਲ ਕੁੰਡਲੀ ਖੰਗਾਲਣ 'ਚ ਜੁੱਟੀ ਪੁਲਿਸ

 

ਸੂਤਰ ਨੇ ਕਿਹਾ ਕਿ ਐਨਆਈਏ ਇਹ ਸਮਝਣ ਦੀ ਕੋਸ਼ਿਸ਼ ਕਰੇਗੀ ਕਿ ਦਵਿੰਦਰ ਸਿੰਘ ਹਿਜ਼ਬੁਲ ਮੁਜ਼ਾਹਿਦੀਨ ਅੱਤਵਾਦੀ ਸੰਗਠਨ ਨਾਲ ਕਦੋਂ ਅਤੇ ਕਿਵੇਂ ਸੰਪਰਕ 'ਚ ਆਇਆ? ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੁਆਰਾ ਕੀਤੀ ਗਈ ਜਾਂਚ ਅਤੇ ਐਨਆਈਏ ਦੁਆਰਾ ਸ਼ੁਰੂਆਤੀ ਪੁੱਛਗਿੱਛ ਦੇ ਆਧਾਰ 'ਤੇ ਐਨਆਈਏ ਮਾਮਲੇ 'ਚ ਆਪਣੀ ਜਾਂਚ ਨੂੰ ਹੋਰ ਅੱਗੇ ਵਧਾਏਗੀ।
 

ਉਨ੍ਹਾਂ ਕਿਹਾ ਕਿ ਸ੍ਰੀਨਗਰ ਦੀ ਐਨਆਈਏ ਟੀਮ ਵੱਲੋਂ ਕੀਤੀ ਗਈ ਮੁਢਲੀ ਪੁੱਛਗਿੱਛ ਦੌਰਾਨ ਦਵਿੰਦਰ ਸਿੰਘ ਨੇ ਪਿਛਲੇ ਚਾਰ-ਪੰਜ ਦਿਨਾਂ ਤੋਂ ਅੱਤਵਾਦੀਆਂ ਨੂੰ ਸਹਿਯੋਗ ਦੇਣ ਦੀ ਗੱਲ ਕਬੂਲੀ ਹੈ ਅਤੇ ਇਸ 'ਚ ਕਈ ਹੋਰ ਪੁਲਿਸ ਅਧਿਕਾਰੀਆਂ ਦੀ ਸ਼ਮੂਲੀਅਤ ਬਾਰੇ ਵੀ ਸੰਕੇਤ ਦਿੱਤਾ ਹੈ।
 

DSP ਦਵਿੰਦਰ ਸਿੰਘ ਤੋਂ ਖੋਹਿਆ ਸ਼ੇਰ–ਏ–ਕਸ਼ਮੀਰ ਦਾ ਤਮਗ਼ਾ

 

ਸੂਤਰ ਨੇ ਕਿਹਾ ਕਿ ਐਨਆਈਏ ਸਾਲ 2001 ਦੇ ਸੰਸਦ ਹਮਲੇ ਦੀਆਂ ਫਾਈਲਾਂ ਨੂੰ ਵੀ ਵੇਖੇਗੀ, ਜਿਸ ਬਾਰੇ ਮੰਨਿਆ ਜਾਂਦਾ ਸੀ ਕਿ ਗਾਜ਼ੀ ਬਾਬਾ ਨਾਂ ਦੇ ਗੈਰ-ਸਥਾਈ ਲਸ਼ਕਰ-ਏ-ਤੋਇਬਾ (ਐਲਆਈਟੀ) ਕਮਾਂਡਰ ਵੱਲੋਂ ਇਸ ਦੀ ਯੋਜਨਾ ਬਣਾਈ ਗਈ ਸੀ। ਸਾਲ 2002 'ਚ ਦਵਿੰਦਰ ਸਿੰਘ ਅੱਤਵਾਦ ਰੋਕੂ ਸਪੈਸ਼ਲ ਆਪ੍ਰੇਸ਼ਨ ਗਰੁੱਪ (ਐਸਓਜੀ) ਦਾ ਹਿੱਸਾ ਸੀ। ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਵੱਲੋਂ ਆਪਣੇ ਵਕੀਲ ਨੂੰ ਲਿਖੀ ਚਿੱਠੀ 'ਚ ਇਹ ਵੀ ਸੁਝਾਅ ਦਿੱਤਾ ਗਿਆ ਸੀ ਕਿ ਇੱਕ ਹੋਰ ਸੰਸਦ ਹਮਲਾਵਰ ਮੁਹੰਮਦ ਨੂੰ ਇੱਕ ਪੁਲਿਸ ਅਧਿਕਾਰੀ ਦੇ ਨਿਰਦੇਸ਼ 'ਤੇ ਦਿੱਲੀ ਲਿਜਾਇਆ ਗਿਆ ਸੀ।
 

ਸੂਤਰ ਨੇ ਕਿਹਾ ਕਿ ਏਜੰਸੀ ਡੀਐਸਪੀ ਦੀ ਜਾਇਦਾਦ ਦੇ ਵੇਰਵਿਆਂ ਦੀ ਵੀ ਨਿਗਰਾਨੀ ਕਰ ਰਹੀ ਹੈ ਅਤੇ ਉਸ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਇਕੱਤਰ ਕਰਨ ਲਈ ਤਿਆਰ ਹੈ।

 

ਕਾਰ 'ਚ ਅੱਤਵਾਦੀਆਂ ਦੇ ਨਾਲ ਬੈਠੇ DSP ਦਵਿੰਦਰ ਸਿੰਘ ਨੂੰ DIG ਨੇ ਮਾਰੀਆਂ ਸਨ ਚਪੇੜਾਂ

 

ਜ਼ਿਕਰਯੋਗ ਹੈ ਕਿ ਨੂੰ 11 ਜਨਵਰੀ ਨੂੰ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਵੀਦ ਬਾਬੂ ਅਤੇ ਵਕੀਲ ਇਰਫਾਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਨ੍ਹਾਂ ਦੀ ਕਾਰ ਨੂੰ ਸ੍ਰੀਨਗਰ-ਜੰਮੂ ਰਾਜਮਾਰਗ 'ਤੇ ਪੁਲਿਸ ਦੁਆਰਾ ਰੋਕਿਆ ਗਿਆ ਸੀ। ਜੰਮੂ ਕਸ਼ਮੀਰ ਪੁਲਿਸ ਦੇ ਅਨੁਸਾਰ ਸਿੰਘ ਬਾਬੂ ਅਤੇ ਉਸਦੇ ਸਾਥੀ ਨੂੰ ਜੰਮੂ ਲੈ ਜਾ ਰਿਹਾ ਸੀ।
 

ਜੰਮੂ-ਕਸ਼ਮੀਰ ਪੁਲਿਸ ਦੇ ਸੂਤਰਾਂ ਅਨੁਸਾਰ, ਸਿੰਘ ਨੂੰ ਦੋ ਹਿਜ਼ਬੁਲ ਅੱਤਵਾਦੀਆਂ ਨੂੰ ਚੰਡੀਗੜ੍ਹ ਲਿਜਾਣ ਅਤੇ ਗਣਤੰਤਰ ਦਿਵਸ ਜਾਂ ਇਸ ਤੋਂ ਪਹਿਲਾਂ ਕਿਸੇ ਹਮਲੇ ਲਈ ਦਿੱਲੀ ਲਿਜਾਣ ਲਈ 12 ਲੱਖ ਰੁਪਏ ਦਿੱਤੇ ਜਾਣ ਦੀ ਉਮੀਦ ਹੈ।
 

ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਪੁਲਿਸ ਨੇ ਦਵਿੰਦਰ ਸਿੰਘ ਨੂੰ ਬੀਤੀ 11 ਜਨਵਰੀ ਨੂੰ ਨੈਸ਼ਨਲ ਹਾਈਵੇਅ 'ਤੇ ਮੀਰ ਬਜ਼ਾਰ ਵਿਖੇ ਤਿੰਨ ਅੱਤਵਾਦੀਆਂ ਨਾਲ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਦਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਸ 'ਤੇ ਦੋਸ਼ ਹੈ ਕਿ ਉਸ ਨੇ ਤਿੰਨ ਅੱਤਵਾਦੀਆਂ ਨੂੰ ਬਦਾਮੀ ਬਾਗ ਛਾਉਣੀ ਖੇਤਰ 'ਚ ਫ਼ੌਜ ਦੀ 16ਵੀਂ ਕੋਰ ਦੇ ਮੁੱਖ ਦਫ਼ਤਰ ਨੇੜੇ ਆਪਣੀ ਰਿਹਾਇਸ਼' 'ਚ ਪਨਾਹ ਦਿੱਤੀ ਸੀ ਅਤੇ ਅੱਤਵਾਦੀਆਂ ਨੂੰ ਭਜਾਉਣ ਦੀ ਫਿਰਾਕ 'ਚ ਸੀ। ਦਵਿੰਦਰ ਸਿੰਘ ਦੇ ਨਾਲ ਇਨ੍ਹਾਂ ਅੱਤਵਾਦੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।
 

ਦਵਿੰਦਰ ਸਿੰਘ ਨਾਲ ਗ੍ਰਿਫਤਾਰ ਕੀਤੇ ਗਏ ਅੱਤਵਾਦੀਆਂ ਦੀ ਪਛਾਣ ਹਿਜ਼ਬੁਲ ਮੁਜ਼ਾਹਿਦੀਨ ਦੇ ਨਵੀਦ ਬਾਬੂ ਅਤੇ ਅਲਤਾਫ਼ ਵਜੋਂ ਹੋਈ ਹੈ। ਅੱਤਵਾਦੀ ਬਾਬੂ 'ਤੇ ਪਿਛਲੇ ਸਾਲ ਦੱਖਣੀ ਕਸ਼ਮੀਰ 'ਚ ਟਰੱਕ ਡਰਾਈਵਰ ਸਣੇ 11 ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਹੈ। ਪੁਲਿਸ ਨੇ ਸ਼ੌਪੀਆਂ ਤੋਂ ਇੱਕ ਵਕੀਲ ਨੂੰ ਵੀ ਗ੍ਰਿਫਤਾਰ ਕੀਤਾ ਹੈ, ਜਿਸ ਦੀ ਪਛਾਣ ਇਰਫਾਨ ਵਜੋਂ ਹੋਈ ਹੈ। ਉਹ ਉਨ੍ਹਾਂ ਨਾਲ ਸਫ਼ਰ ਕਰ ਰਿਹਾ ਸੀ।
 

ਦਵਿੰਦਰ ਸਿੰਘ ਸ੍ਰੀਨਗਰ ਹਵਾਈ ਅੱਡੇ ਟਤੇ ਐਂਟੀ ਹਾਈਜੈਕਿੰਗ ਸਕਵਾਇਡ 'ਚ ਤਾਇਨਾਤ ਸੀ। ਛਾਪੇਮਾਰੀ ਦੌਰਾਨ ਉਸ ਦੇ ਘਰ 'ਚੋਂ ਇੱਕ ਏਕੇ 47 ਅਤੇ 2 ਪਿਸਤੌਲ ਬਰਾਮਦ ਹੋਈਆਂ ਸਨ। ਕਾਰ 'ਚੋਂ ਦੋ ਏਕੇ 47 ਰਾਈਫਲਾਂ ਵੀ ਮਿਲੀਆਂ ਸਨ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:NIA will also investigate parliament attack file related to Jammu Kashmir DSP Davinder Singh