ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਤਰ ਬਿਹਾਰ ’ਚ ਚਮਕੀ ਨਾਲ 9 ਹੋਰ ਬੱਚਿਆਂ ਦੀ ਮੌਤ

ਉਤਰ ਬਿਹਾਰ ’ਚ ਚਮਕੀ ਨਾਲ 9 ਹੋਰ ਬੱਚਿਆਂ ਦੀ ਮੌਤ

ਉਤਰ ਬਿਹਾਰ ਦੇ ਮੁਜੱਫਰਪੁਰ ਤੇ ਆਸਪਾਸ ਦੇ ਜ਼ਿਲ੍ਹਿਆਂ ਵਿਚ ਚਮਕੀ–ਬੁਖਾਰ ਨਾਲ ਨਾਲ ਬੱਚਿਆਂ ਦੀ ਮੌਤ ਦਾ ਸਿਲਸਿਲਾ ਜਾਰੀ ਹੈ। 18ਵੇਂ ਦਿਨ ਮੰਗਲਵਾਰ ਨੂੰ ਕੁਲ 9 ਬੱਚਿਆਂ ਦੀ ਜਾਨ ਚਲੀ ਗਈ। ਮੁਜੱਫਰਪੁਰ ਦੇ ਐਮਕੇਐਮਸੀਐਚ ਵਿਚ ਪੰਜ, ਸਮਸਤੀਪੁਰ ਸਦਰ ਹਸਪਤਾਲ ਵਿਚ ਦੋ ਤੇ ਬੇਤੀਆ ਮੈਡੀਕਲ ਕਾਲਜ ਤੇ ਮੋਤੀਹਾਰੀ ਸਦਰ ਹਸਪਤਾਲ ਵਿਚ ਇਕ–ਇਕ ਬੱਚੇ ਦੀ ਮੌਤ ਹੋ ਗਈ ਹੈ।

 

ਉਥੇ, ਐਮਕੇਐਮਸੀਐਚ ਵਿਚ 30 ਤੇ ਕੇਜਰੀਵਾਲ ਹਸਪਤਾਲ ਵਿਚ ਨੌ ਨਵੇਂ ਮਰੀਜ਼ ਭਰਤੀ ਕੀਤੇ ਗਏ ਹਨ। 18 ਦਿਨਾਂ ਵਿਚ ਏਈਐਸ ਦੇ 429 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ ਮੁਜ਼ਫਰਪੁਰ ਵਿਚ ਹੁਣ ਤੱਕ 144 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, ਸਿਹਤ ਵਿਭਾਗ ਪ੍ਰਸ਼ਾਸਨ ਵੱਲੋਂ ਸ਼ਾਮ ਵਿਚ ਜਾਰੀ ਰਿਪੋਰਟਰ ਅਨੁਸਾਰ ਮੁਜ਼ੱਫਰਪੁਰ ਵਿਚ ਮੰਗਲਵਾਰ ਨੂੰ ਚਾਰ ਬੱਚਿਆਂ ਦੀ ਮੌਤ ਹੋ ਗਈ। ਵਿਭਾਗ ਦੀ ਰਿਪੋਰਟ ਵਿਚ ਹੁਣ ਤੱਕ 90 ਮੌਤਾਂ ਦੀ ਗੱਲ ਕਹੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nine more children deaths due to chamki bukhar aes in North Bihar