ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਸਜਿਦ 'ਚ ਲੁਕੇ 9 ਪਾਕਿ ਨਾਗਰਿਕ ਹਿਰਾਸਤ 'ਚ, ਦਿੱਲੀ ਜਮਾਤ 'ਚ ਹੋਏ ਸਨ ਸ਼ਾਮਲ

ਇਕ ਮਸਜਿਦ ਵਿੱਚ ਲੁੱਕੇ ਨੌ ਪਾਕਿਸਤਾਨੀ ਨਾਗਰਿਕਾਂ ਨੂੰ ਪੁਲਿਸ ਨੇ ਲੱਭ ਲਿਆ ਹੈ। ਇਹ ਸਾਰੇ ਦਿੱਲੀ ਨਿਜ਼ਾਮੂਦੀਨ ਜਮਾਤ ਵਿੱਚ ਸ਼ਾਮਲ ਹੋਣ ਤੋਂ ਬਾਅਦ ਧਰਮ ਦੇ ਪ੍ਰਚਾਰ ਲਈ ਨਿਕਲੇ ਸਨ। ਇਨ੍ਹਾਂ ਨੌਂ ਪਾਕਿਸਤਾਨੀ ਨਾਗਰਿਕਾਂ ਦੇ ਨਾਲ ਆਗਰਾ ਵਿੱਚ ਰਹਿੰਦੇ 10 ਲੋਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ ਜੋ ਇਸੇ ਮਸਜਿਦ ਵਿੱਚ ਸਨ। ਉਨ੍ਹਾਂ ਸਾਰਿਆਂ ਨੂੰ 14 ਦਿਨਾਂ ਲਈ ਕਵਾਰੰਟਿਨ ਲਈ ਕੈਂਪ ਵਿੱਚ ਭੇਜਿਆ ਗਿਆ ਹੈ।
 

ਇਨ੍ਹਾਂ ਪਾਕਿਸਤਾਨੀ ਨਾਗਰਿਕਾਂ ਨੂੰ ਨੇਪਾਲ ਪੁਲਿਸ ਨੇ ਭਾਰਤ-ਨੇਪਾਲ ਸਰਹੱਦ ਨੇੜੇ ਮੋਰੰਗ ਦੀ ਸੁਨਸਰੀ ਨਗਰ ਨਿਗਮ ਵਿੱਚ ਆਉਣ ਵਾਲੀ ਇੱਕ ਮਸਜਿਦ ਤੋਂ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਲੋਕਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਨੌਂ ਪਾਕਿਸਤਾਨੀ ਇਸਲਾਮ ਦੇ ਪ੍ਰਚਾਰ ਲਈ ਨੇਪਾਲ ਆਏ ਸਨ। ਆਗਰਾ ਦੇ 10 ਲੋਕਾਂ ਨੇ ਇਨ੍ਹਾਂ ਦਾ ਸਾਥ ਦਿੱਤਾ। ਸਾਰੇ 19 ਲੋਕ ਮਸਜਿਦ ਵਿੱਚ ਛੁਪੇ ਹੋਏ ਸਨ। ਇਨ੍ਹਾਂ 19 ਲੋਕਾਂ ਨੂੰ ਬਿਨਾਂ ਪੁਲਿਸ ਦੀ ਜਾਣਕਾਰੀ ਦੇ ਮਸਜਿਦ ਵਿੱਚ ਪਨਾਹ ਦੇਣ ਦੇ ਦੋਸ਼ ਵਿੱਚ ਇੱਕ ਸਥਾਨਕ  ਨੌਜਵਾਨ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ।
 

ਨੇਪਾਲ ਪੁਲਿਸ ਦੇ ਡੀਐਸਪੀ ਸਾਗਰ ਥਾਪਾ ਨੇ ਦੱਸਿਆ ਕਿ ਦਸ ਭਾਰਤੀ ਨਾਗਰਿਕ ਪਾਕਿਸਤਾਨੀ ਨਾਗਰਿਕਾਂ ਜਿਹਾਦ, ਸਾਹਿਦ,  ਖਾਨ, ਅਲੀ, ਮੋਸਟਰ ਖਾਨ, ਉਲਾਹ ਖਾਨ, ਇਮਤਿਆਜ, ਜਾਮਿਨ ਦੇ ਨਾਲ ਆਗਰਾ ਦੇ ਵਸਨੀਕ ਹਨ। ਸਾਰਿਆਂ ਨੂੰ 14 ਦਿਨਾਂ ਲਈ ਨਜ਼ਰਬੰਦ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਵੱਖ ਕੀਤਾ ਗਿਆ ਹੈ। 

 

ਪੁੱਛਗਿੱਛ ਦੌਰਾਨ ਲੋਕਾਂ ਨੇ ਕਿਹਾ ਕਿ ਉਹ ਇਸਲਾਮ ਧਰਮ ਦੇ ਪ੍ਰਚਾਰ ਲਈ ਨੇਪਾਲ ਆਏ ਸਨ। ਉਹ ਤਾਲਾਬੰਦੀ ਤੋਂ ਬਾਅਦ ਉਹ ਨਹੀਂ ਨਿਕਲ ਸਕੇ। ਪਰ ਉਨ੍ਹਾਂ ਨੂੰ ਜਮਾਤ ਵਿੱਚ ਸ਼ਾਮਲ ਹੋਣ ਦੇ ਸ਼ੱਕ ਦੇ ਆਧਾਰ 'ਤੇ ਵੱਖ ਕੀਤਾ ਗਿਆ ਹੈ।
 

ਨੇਪਾਲ 'ਚ 256 ਪਾਕਿਸਤਾਨੀ ਲਾਪਤਾ
 

ਨੇਪਾਲ ਪਹੁੰਚ ਕੇ ਕੁਝ 256 ਪਾਕਿਸਤਾਨੀ ਨਾਗਰਿਕ ਲਾਪਤਾ ਹੋ ਗਏ ਹਨ। ਨੇਪਾਲ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ, ਪਰ ਉਨ੍ਹਾਂ ਦੀ ਕੋਈ ਲੋਕੇਸ਼ਨ ਨਹੀਂ ਮਿਲ ਰਹੀ। ਨੇਪਾਲ ਪੁਲਿਸ ਦੇ ਅਨੁਸਾਰ ਇਹ ਲੋਕ ਨੇਪਾਲ ਵਿੱਚ ਧਰਮ ਦੇ ਪ੍ਰਚਾਰ ਤੇ ਟੂਰਿਸਟ ਵੀਜ਼ਾ ਲੈ ਕੇ ਨੇਪਾਲ ਘੁੰਮਣ ਆਏ ਸਨ।
..........

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nine Pakistani citizens hiding in mosque police custody involved in Jamaat in nizamuddin Delhi