ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ’ਚ ਕਿਸ਼ਤੀ ਪਲਟੀ, 9 ਦੀ ਮੌਤ, ਚਾਰ ਲਾਪਤਾ

ਮਹਾਰਾਸ਼ਟਰ ’ਚ ਕਿਸ਼ਤੀ ਪਲਟੀ, 9 ਦੀ ਮੌਤ, ਚਾਰ ਲਾਪਤਾ

ਮਹਾਰਾਸ਼ਟਰ ਦੇ ਹੜ੍ਹ ਪ੍ਰਭਾਵਿਤ ਸਾਂਗਲੀ ਜ਼ਿਲ੍ਹੇ ਵਿਚ ਬਚਾਅ ਕੰਮ ਵਿਚ ਲੱਗੀ ਇਕ ਕਿਸ਼ਤੀ ਦੇ ਵੀਰਵਾਰ ਨੂੰ ਪਾਣੀ ਵਿਚ ਪਲਟ ਜਾਣ ਨਾਲ ਨੌ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੁੰਮਸ਼ੁਦਾ ਹਨ।

 

ਪੁਣੇ ਮੰਡਲ ਕਮਿਸ਼ਨਰ ਦੀਪ ਮਹਾਈਸੇਕਰ ਨੇ ਦੱਸਿਆ ਕਿ ਪੁਣੇ ਤਹਿਸੀਲ ਦੇ ਬ੍ਰਹਮਾਨਲ ਪਿੰਡ ਦੇ ਨੇੜੇ ਇਕ ਨਿੱਜੀ ਕਿਸ਼ਤੀ ਹੜ੍ਹ ਪੀੜਤ ਕਰੀਬ 30 ਲੋਕਾਂ ਨੂੰ ਸੁਰੱਖਿਅਤ ਸਥਾਨ ਉਤੇ ਲਿਜਾ ਰਹੀ ਸੀ, ਉਸ ਸਮੇਂ ਹਾਦਸਾ ਹੋਇਆ।

 

ਉਨ੍ਹਾਂ ਕਿਹਾ ਕਿ ਅਜੇ ਤੱਕ 9 ਲਾਸ਼ਾਂ ਬਰਾਮਦ ਹੋਈਆਂ ਹਨ। ਕਿਸ਼ਤੀ ਦੇ ਪਲਟਣ ਨਾਲ ਡਿੱਗੇ ਕਰੀਬ 14–15 ਲੋਕ ਸੁਰੱਖਿਅਤ ਬਾਹਰ ਆ ਗਏ। ਮੰਡਲ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਅਧਿਕਾਰੀ ਅਤੇ ਆਫਤ ਪ੍ਰਬੰਧਨ ਕਰਮੀ ਗੁੰਮ ਲੋਕਾਂ ਨੂੰ ਲੱਭਣ ਲਈ ਹਰ ਸੰਭਵ ਯਤਨ ਕਰ ਰਹੇ ਹਨ।

 

ਸੂਤਰਾਂ ਨੇ ਦੱਸਿਆ ਕਿ ਸਥਾਨਕ ਲੋਕ ਜ਼ਿਲ੍ਹੇ ਵਿਚ ਭਾਰੀ ਮੀਂਹ ਬਾਅਦ ਹੜ੍ਹ ਪ੍ਰਭਾਵਿਤ ਪਿੰਡ ਵਿਚ ਫਸੇ ਲੋਕਾਂ ਨੂੰ ਬਚਾਉਣ ਲਈ ਨਿੱਜੀ ਕਿਸ਼ਤੀ ਦਾ ਯਤਨ ਕਰ ਰਹੇ ਸਨ। ਬ੍ਰਹਮਾਨਲ ਪਿੰਡ ਕ੍ਰਿਸ਼ਣਾ ਨਦੀ ਦੇ ਕਿਨਾਰੇ ਸਥਿਤ ਹੈ, ਜਿੱਥੇ ਇਲਾਕੇ ਵਿਚ ਭਾਰੀ ਮੀਂਹ ਕਾਰਨ ਹਾੜ੍ਹ ਆਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:nine people dead after a boat incident in Maharashtra Sangali