ਅਗਲੀ ਕਹਾਣੀ

ਨਿਰੰਕਾਰੀ ਮਿਸ਼ਨ ਦੇ ਮਾਤਾ ਸਵਿੰਦਰ ਹਰਦੇਵ ਨਹੀਂ ਰਹੇ

ਨਿਰੰਕਾਰੀ ਮਿਸ਼ਨ ਦੇ ਮਾਤਾ ਸਵਿੰਦਰ ਹਰਦੇਵ ਨਹੀਂ ਰਹੇ

ਨਿਰੰਕਾਰੀ ਮਿਸ਼ਨ ਦੇ 5ਵੇਂ ਸਦਗੁਰੂ ਮਾਤਾ ਸਵਿੰਦਰ ਹਰਦੇਵ ਅਕਾਲ ਚਲਾਣਾ ਕਰ ਗਏ ਹਨ। ਉਨ੍ਹਾਂ ਅੱਜ ਦਿੱਲੀ ਦੇ ਬੁਰਾੜੀ ਇਲਾਕੇ `ਚ ਸਥਿਤ ਨਿਰੰਕਾਰੀ ਅਧਿਆਤਮਕ ਕੇਂਦਰ `ਚ ਸ਼ਾਮੀਂ ਸਵਾ ਪੰਜ ਵਜੇ ਆਪਣਾ ਸਰੀਰਕ ਚੋਲ਼ਾ ਤਿਆਗਿਆ। ਉਹ ਪਿਛਲੇ ਢਾਈ ਵਰ੍ਹਿਆਂ ਤੋਂ ਕੈਂਸਰ ਰੋਗ ਨਾਲ ਜੂਝ ਰਹੇ ਸਨ।


ਮਾਤਾ ਸਵਿੰਦਰ ਹਰਦੇਵ ਦੀ ਮ੍ਰਿਤਕ ਦੇਹ ਨੂੰ ਸ਼ਰਧਾਲੂਆਂ ਦੇ ਅੰਤਿਮ ਦਰਸ਼ਨਾਂ ਲਈ ਅੱਜ ਰਾਤੀਂ 9 ਵਜੇ ਗਰਾਊਂਡ ਨੰਬਰ 8 `ਤੇ ਰੱਖਿਆ ਗਿਆ ਹੈ ਤੇ ਇੱਥੇ ਇਹ ਦੇਹ ਆਉਂਦੀ 7 ਅਗਸਤ ਤੱਕ ਰਹੇਗੀ। ਸ਼ਰਧਾਲੂ ਉਨ੍ਹਾਂ ਦੇ ਦਰਸ਼ਨ ਦਿਨ-ਰਾਤ ਕਰ ਸਕਣਗੇ।


ਉਨ੍ਹਾਂ ਦੇ ਅੰਤਿਮ ਸਸਕਾਰ ਲਈ ਅੰਤਿਮ ਯਾਤਰਾ ਬੁੱਧਵਾਰ 8 ਅਗਸਤ ਨੂੰ ਗਰਾਊਂਡ ਨੰਬਰ 8 ਤੋਂ ਅਰੰਭ ਹੋਵੇਗੀ ਤੇ ਦੁਪਹਿਰ ਨੁੰ 12 ਵਜੇ ਨਿਗਮ ਬੋਧ ਘਾਟ ਵਿਖੇ ਅੰਤਿਮ ਸਸਕਾਰ ਹੋਵੇਗਾ। ਉਸੇ ਦਿਨ ਸ਼ਾਮੀਂ 4:00 ਵਜੇ ਨਿਰੰਕਾਰੀ ਸਰੋਵਰ ਦੇ ਸਾਹਮਣੇ ਗਰਾਊਂਡ ਨੰਬਰ 2 `ਤੇ ਵਿਸ਼ੇਸ਼ ਪ੍ਰਾਰਥਨਾ ਸਭਾ ਹੋਵੇਗੀ; ਜਿੱਥੇ ਮਾਤਾ ਜੀ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ।


ਹਾਲੇ ਬੀਤੀ 16 ਜੁਲਾਈ ਨੂੰ ਆਪਣੀ ਸਿਹਤ ਠੀਕ ਨਾ ਰਹਿਣ ਕਾਰਨ ਮਾਤਾ ਸਵਿੰਦਰ ਹਰਦੇਵ ਹੁਰਾਂ ਨੇ ਨਿਰੰਕਾਰੀ ਮਿਸ਼ਨ ਦੇ ਕੰਮਕਾਜ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਸਾਰਾ ਕਾਰਜਭਾਰ ਖ਼ੁਦ ਆਪਣੀ ਧੀ ਸੁਦੀਕਸ਼ਾ ਨੂੰ ਸੌਂਪ ਕੇ ਉਨ੍ਹਾਂ ਨੂੰ ‘ਸਦਗੁਰੂ` ਐਲਾਨਿਆ ਸੀ ਤੇ ਅਗਲੇ ਦਿਨ ਬੀਤੀ 17 ਜੁਲਾਈ ਨੂੰ ਸੁਦੀਕਸ਼ਾ ਨੇ ਛੇਵੇਂ ਗੁਰੂ ਵਜੋਂ ਆਪਣਾ ਕਾਰਜਭਾਰ ਸੰਭਾਲ ਲਿਆ ਸੀ।


ਬਾਬਾ ਹਰਦੇਵ ਸਿੰਘ ਹੁਰਾਂ ਦਾ ਕੋਈ ਪੁੱਤਰ ਨਹੀਂ ਹੈ। ਸੁਦੀਕਸ਼ਾ ਉਨ੍ਹਾਂ ਦੀ ਸਭ ਤੋਂ ਛੋਟੀ ਪੁੱਤਰੀ ਹਨ ਤੇ ਆਪਣੇ ਪਿਤਾ ਤੇ ਪਤੀ ਦੇ ਅਕਾਲ ਚਲਾਣੇ ਤੋਂ ਬਾਅਦ ਨਿਰੰਕਾਰੀ ਮਿਸ਼ਨ ਦੀਆਂ ਗਤੀਵਿਧੀਆਂ ਵਿੱਚ ਕਾਫ਼ੀ ਸਰਗਰਮ ਰਹੇ ਹਨ। ਇਸੇ ਲਈ ਮਾਤਾ ਸਵਿੰਦਰ ਹਰਦੇਵ ਨੇ ਬ੍ਰਹਮਲੀਨ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਹੀ ਨਿਰੰਕਾਰੀ ਮਿਸ਼ਨ ਦੀ ਜਿ਼ੰਮੇਵਾਰੀ ਸੌਂਪੀ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirankari Mission Mata Swinder Hardev is no more