ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਿਆ ਗੈਂਗਰੇਪ: ਫਾਂਸੀ ਦਾ ਸਮਾਂ ਨੇੜੇ ਆਉਣ ਦੀ ਚਰਚਾ ਦੌਰਾਨ SC ਪੁੱਜਾ ਦੋਸ਼ੀ ਅਕਸ਼ੇ

ਨਿਰਭਿਆ ਸਮੂਹਿਕ ਬਲਾਤਕਾਰ ਕੇਸ ਵਿੱਚ ਦੋਸ਼ੀਆਂ ਦੀ ਫਾਂਸੀ ਦਾ ਸਮਾਂ ਨੇੜੇ ਆਉਣ ਦੀ ਚਰਚਾ ਵਿਚਕਾਰ ਦੋਸ਼ੀ ਅਕਸ਼ੇ ਕੁਮਾਰ ਸਿੰਘ ਸੁਪਰੀਮ ਕੋਰਟ ਪੁੱਜਾ ਹੈ। ਅਕਸ਼ੇ ਨੇ ਸੁਪਰੀਮ ਕੋਰਟ ਵਿੱਚ ਸਮੀਖਿਆ ਪਟੀਸ਼ਨ ਦਾਇਰ ਕੀਤੀ ਹੈ।

 


 

ਇਸ ਦੇ ਨਾਲ ਹੀ, ਫਾਂਸੀ ਦੇ ਫੰਦੇ ਬਣਾਉਣ ਲਈ ਪ੍ਰਸਿੱਧ ਬਿਹਾਰ ਦੀ ਬਕਸਰ ਜੇਲ੍ਹ ਨੂੰ ਇਸ ਹਫ਼ਤੇ ਦੇ ਅੰਤ ਤੱਕ 10 ਫੰਦੇ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਹਦਾਇਤ ਦੇ ਨਾਲ, ਬਕਸਰ ਜੇਲ੍ਹ ਵਿੱਚ ਫਾਂਸੀ ਦੇ ਫੰਦੇ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। 

 

ਬਕਸਰ ਜੇਲ੍ਹ ਫਾਂਸੀ ਦੇ ਫੰਦੇ ਬਣਾਉਣ ਦੇ ਹੁਨਰ ਲਈ ਪੂਰੇ ਦੇਸ਼ ਵਿੱਚ ਮਸ਼ਹੂਰ ਹੈ। ਕਿਹਾ ਜਾਂਦਾ ਹੈ ਕਿ ਸੰਸਦ ਦੇ ਹਮਲੇ ਦੇ ਮਾਮਲੇ ਵਿੱਚ ਜੋ ਰੱਸੀ ਅਫਜ਼ਲ ਗੁਰੂ ਨੂੰ ਸਜ਼ਾ ਦਿਵਾਉਣ ਲਈ ਵਰਤੀ ਗਈ, ਉਹ ਇਸ ਜੇਲ੍ਹ ਵਿੱਚ ਤਿਆਰ ਕੀਤੀ ਗਈ ਸੀ।
 

ਬਕਸਰ ਜੇਲ੍ਹ ਸੁਪਰਡੈਂਟ ਵਿਜੇ ਕੁਮਾਰ ਅਰੋੜਾ ਨੇ ਕਿਹਾ ਕਿ ਸਾਨੂੰ ਪਿਛਲੇ ਹਫ਼ਤੇ ਜੇਲ੍ਹ ਡਾਇਰੈਕਟੋਰੇਟ ਤੋਂ 10 ਫੰਦੇ ਤਿਆਰ ਕਰਨ ਦੇ ਨਿਰਦੇਸ਼ ਮਿਲੇ ਹਨ। ਅਸੀਂ ਨਹੀਂ ਜਾਣਦੇ ਕਿ ਫੰਦਿਆਂ ਦੀ ਵਰਤੋਂ ਕਿਥੇ ਕੀਤੀ ਜਾਵੇਗੀ। ਹੁਣ ਤੱਕ ਚਾਰ ਤੋਂ ਪੰਜ ਫੰਦੇ ਬਣ ਕੇ ਤਿਆਰ ਹੋ ਗਏ ਹਨ।

 

ਉਨ੍ਹਾਂ ਕਿਹਾ ਕਿ ਸੰਸਦ ਹਮਲੇ ਦੇ ਮਾਮਲੇ ਵਿੱਚ ਅਫਜਲ ਗੁਰੂ ਨੂੰ ਮੌਤ ਦੀ ਸਜ਼ਾ ਦੇਣ ਲਈ ਇਥੇ ਬਣੇ ਫੰਦੇ ਦਾ ਇਸਤੇਮਾਲ ਕੀਤਾ ਗਿਆ ਸੀ ਜਾਂ ਨਹੀਂ, ਇਹ ਉਨ੍ਹਾਂ ਨੂੰ ਨਹੀਂ ਪਤਾ ਹੈ, ਪਰ ਉਨ੍ਹਾਂ ਨੂੰ ਸਿਰਫ ਇਹ ਯਾਦ ਹੈ ਕਿ ਉਸ ਸਮੇਂ ਵੀ ਇਥੋਂ ਰੱਸੀ ਦੇ ਫੰਦੇ ਬਣਵਾ ਕੇ ਮੰਗਵਾਏ ਗਏ ਸਨ।  
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirbhaya case convicts Akshay Kumar has filed review petition before the Supreme court