ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੁੱਬਾਂ ਮਾਰ ਕੇ ਰੋਏ, ਮਾਫੀ ਮੰਗੀ ਅਤੇ ਜ਼ਮੀਨ 'ਤੇ ਲੇਟੇ, ਪਰ ਕੁਝ ਵੀ ਕੰਮ ਨਾ ਆਇਆ ; ਇੰਜ ਫਾਹੇ ਚੜ੍ਹੇ ਨਿਰਭਯਾ ਦੇ ਦੋਸ਼ੀ

ਸਵਾ 7 ਸਾਲ ਪਹਿਲਾਂ ਦਿੱਲੀ ਦੀਆਂ ਸੜਕਾਂ 'ਤੇ ਹੈਵਾਨੀਅਤ ਦਾ ਖੇਡ ਖੇਡਣ ਵਾਲੇ ਚਾਰ ਦੋਸ਼ੀਆਂ ਵਿਨੇ ਸ਼ਰਮਾ, ਅਕਸ਼ੇ ਠਾਕੁਰ, ਮੁਕੇਸ਼ ਸਿੰਘ ਅਤੇ ਪਵਨ ਗੁਪਤਾ ਨੂੰ ਅੱਜ ਸ਼ੁੱਕਰਵਾਰ ਸਵੇਰੇ 5.30 ਵਜੇ ਦਿੱਲੀ ਦੀ ਤਿਹਾੜ ਜੇਲ 'ਚ ਫਾਂਸੀ 'ਤੇ ਲਟਕਾ ਦਿੱਤਾ ਗਿਆ। ਫਾਂਸੀ ਦੇ ਅੱਧੇ ਘੰਟੇ ਬਾਅਦ ਚਾਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਏ ਅਤੇ ਸਵੇਰੇ 6.20 ਵਜੇ ਲਾਸ਼ਾਂ ਨੂੰ ਫੰਦੇ ਤੋਂ ਹੇਠਾਂ ਉਤਾਰਿਆ ਗਿਆ। ਦੂਜੇ ਪਾਸੇ ਨਿਰਭਯਾ ਦੇ ਮਾਪਿਆਂ ਨੇ ਕਿਹਾ ਕਿ ਆਖਰਕਾਰ ਸਾਡੀ ਬੇਟੀ ਨੂੰ ਇਨਸਾਫ਼ ਮਿਲਿਆ। ਉਨ੍ਹਾਂ ਨੇ ਨਿਆਂਪਾਲਿਕਾ, ਸਰਕਾਰ ਅਤੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ।
 

ਜੇਲ ਸੂਤਰਾਂ ਅਨੁਸਾਰ ਨਿਰਭਯਾ ਦੇ ਦੋਸ਼ੀਆਂ ਨੇ ਵੀਰਵਾਰ ਦੀ ਸਾਰੀ ਰਾਤ ਬੇਚੈਨੀ 'ਚ ਬਿਤਾਈ ਅਤੇ ਉਨ੍ਹਾਂ ਨੂੰ ਪੂਰੀ ਰਾਤ ਨੀਂਦ ਨਾ ਆਈ। ਫਾਂਸੀ ਦੇਣ ਤੋਂ ਪਹਿਲਾਂ ਤਿਹਾੜ ਜੇਲ ਦੇ ਅਧਿਕਾਰੀ ਸਵੇਰੇ 4 ਵਜੇ ਦੇ ਕਰੀਬ ਚਾਰਾਂ ਦੇ ਸੈੱਲ 'ਚ ਪਹੁੰਚੇ ਅਤੇ ਲੋੜੀਂਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਨਹਾਉਣ ਅਤੇ ਕੱਪੜੇ ਬਦਲਣ ਲਈ ਕਿਹਾ ਗਿਆ। ਦੋਸ਼ੀ ਵਿਨੇ ਨੇ ਕੱਪੜੇ ਬਦਲਣ ਤੋਂ ਇਨਕਾਰ ਕਰ ਦਿੱਤਾ ਅਤੇ ਰੋਂਦੇ ਹੋਏ ਮਾਫ਼ੀ ਮੰਗਣਾ ਲੱਗਿਆ। ਸੈੱਲ ਤੋਂ ਬਾਹਰ ਲਿਆਉਣ ਤੋਂ ਪਹਿਲਾਂ ਚਾਰਾਂ ਦੋਸ਼ੀਆਂ ਨੂੰ ਚਿੱਟੇ ਕੁੜਤੇ-ਪਜਾਮੇ ਪਹਿਨਾਏ ਗਏ ਸਨ।
 

ਇਸ ਤੋਂ ਬਾਅਦ ਦੋਸ਼ੀਆਂ ਨੂੰ ਜੇਲ ਪ੍ਰਸ਼ਾਸਨ ਵੱਲੋਂ ਚਾਹ-ਨਾਸ਼ਤੇ ਬਾਰੇ ਪੁੱਛਿਆ ਗਿਆ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਜੇਲ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਨੂੰ ਉਨ੍ਹਾਂ ਦੀ ਆਖਰੀ ਇੱਛਾ ਪੁੱਛੀ ਗਈ। ਜਦੋਂ ਫਾਂਸੀ ਦੇਣ ਤੋਂ ਪਹਿਲਾਂ ਚਾਰੇ ਦੋਸ਼ੀਆਂ ਦੇ ਹੱਥ ਪਿੱਛੇ ਬੰਨ੍ਹੇ ਜਾ ਰਹੇ ਸਨ ਤਾਂ ਦੋਵੇਂ ਦੋਸ਼ੀ ਇਸ ਲਈ ਤਿਆਰ ਨਹੀਂ ਹੋ ਰਹੇ ਸਨ, ਪਰ ਉਨ੍ਹਾਂ ਦੀ ਨਹੀਂ ਸੁਣੀ ਗਈ। ਜਦੋਂ ਉਨ੍ਹਾਂ ਨੂੰ ਫਾਂਸੀ ਲਈ ਲਿਜਾਇਆ ਜਾ ਰਿਹਾ ਸੀ ਤਾਂ ਇੱਕ ਦੋਸ਼ੀ ਜ਼ਮੀਨ 'ਤੇ ਲੇਟ ਗਿਆ ਅਤੇ ਕਾਫੀ ਮਸ਼ੱਕਤ ਦੇ ਬਾਅਦ ਉਸ ਨੂੰ ਅੱਗੇ ਲਿਜਾਇਆ ਗਿਆ। ਇਸ ਤੋਂ ਬਾਅਦ ਚਾਰਾਂ ਦੇ ਚਿਹਰੇ ਕਾਲੇ ਕੱਪੜੇ ਨਾਲ ਢੱਕ ਦਿੱਤੇ ਗਏ ਅਤੇ ਉਨ੍ਹਾਂ ਦੇ ਗਲੇ 'ਚ ਰੱਸੀ ਬੰਨ੍ਹੀ ਗਈ। ਉਨ੍ਹਾਂ ਦੇ ਦੋਵੇਂ ਪੈਰ ਵੀ ਬੰਨ੍ਹ ਦਿੱਤੇ ਗਏ ਤਾਕਿ ਫਾਂਸੀ ਦੇਣ ਸਮੇਂ ਇਨ੍ਹਾਂ ਦੇ ਪੈਰ ਵੱਖ-ਵੱਖ ਨਾ ਹਿੱਲਣ। ਠੀਕ 5 ਵਜੇ ਜੇਲ ਸੁਪਰਡੈਂਟ ਦਾ ਇਸ਼ਾਰਾ ਮਿਲਦੇ ਹੀ ਪਵਨ ਜੱਲਾਦ ਨੇ ਲੀਵਰ ਖਿੱਚ ਦਿੱਤਾ।
 

ਦੋਸ਼ੀਆਂ ਨੂੰ ਫਾਂਸੀ ਦਿੱਤੇ ਜਾਣ ਦੌਰਾਨ ਤਿਹਾੜ ਜੇਲ ਦੇ ਬਾਹਰ ਭਾਰੀ ਭੀੜ ਜੁਟੀ ਰਹੀ। ਕੁੱਝ ਲੋਕਾਂ ਦੇ ਹੱਥਾਂ 'ਚ ਤਿਰੰਗਾ ਸੀ। ਚਾਰਾਂ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਨਿਰਭਯਾ ਦੇ ਮਾਪਿਆਂ ਨੇ ਕਿਹਾ ਕਿ ਇਨਸਾਫ਼ ਲਈ ਸਾਡਾ 7 ਸਾਲਾਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਅੱਜ ਮੇਰੀ ਧੀ ਨੂੰ ਜ਼ਰੂਰ ਸ਼ਾਂਤੀ ਮਿਲੀ ਹੋਵੇਗੀ। ਆਸ਼ਾ ਦੇਵੀ ਨੇ ਕਿਹਾ ਕਿ ਭਾਵੇਂ ਅੱਜ ਨਿਰਭਯਾ ਨੂੰ ਇਨਸਾਫ ਮਿਲ ਗਿਆ ਹੈ ਪਰ ਉਨ੍ਹਾਂ ਦੀ ਲੜਾਈ ਖ਼ਤਮ ਨਹੀਂ ਹੋਵੇਗੀ। ਉਹ ਦੇਸ਼ ਦੀਆਂ ਹੋਰ ਧੀਆਂ ਲਈ ਇਨਸਾਫ ਦੀ ਲੜਾਈ ਲੜਦੀ ਰਹੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirbhaya case convicts hanging News convicts Cried laid down and apologised but failed What happen