ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਯਾ ਕਾਂਡ : ਦੋਸ਼ੀ ਪਵਨ ਨੇ ਨਵੇਂ ਵਕੀਲ ਰਵੀ ਕਾਜ਼ੀ ਨੂੰ ਮਿਲਣ ਤੋਂ ਕੀਤਾ ਇਨਕਾਰ

ਨਿਰਭਯਾ ਦੇ ਦੋਸ਼ੀ ਪਵਨ ਗੁਪਤਾ ਨੇ ਆਪਣੇ ਨਵੇਂ ਕਾਨੂੰਨੀ ਸਲਾਹਕਾਰ ਰਵੀ ਕਾਜ਼ੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਏ.ਪੀ. ਸਿੰਘ ਵੱਲੋਂ ਕੇਸ ਛੱਡਣ ਤੋਂ ਬਾਅਦ ਅਦਾਲਤ ਨੇ ਰਵੀ ਕਾਜ਼ੀ ਨੂੰ ਪਵਨ ਦਾ ਵਕੀਲ ਨਿਯੁਕਤ ਕੀਤਾ ਸੀ। ਚਾਰ ਦੋਸ਼ੀਆਂ ਵਿੱਚੋਂ ਪਵਨ ਗੁਪਤਾ ਇਕਲੌਤਾ ਦੋਸ਼ੀ ਹੈ, ਜਿਸ ਕੋਲ ਅਜੇ ਵੀ ਕਿਊਰੇਟਿਵ ਪਟੀਸ਼ਨ ਅਤੇ ਰਹਿਮ ਅਪੀਲ ਦੇ ਦੋ ਕਾਨੂੰਨੀ ਆਪਸ਼ਨ ਬਚੇ ਹਨ।
 

ਪਵਨ ਦੇ ਇਨਕਾਰ ਤੋਂ ਬਾਅਦ ਹੁਣ ਇਹ ਮਾਮਲਾ ਥੋੜਾ ਫਸਿਆ ਹੋਇਆ ਹੈ। ਮੌਤ ਦਾ ਵਾਰੰਟ ਜਾਰੀ ਹੋਣ ਤੋਂ ਬਾਅਦ ਪਵਨ ਨੇ ਆਪਣੇ ਵਕੀਲ ਰਵੀ ਕਾਜ਼ੀ ਨਾਲ ਕੋਈ ਸੰਪਰਕ ਨਹੀਂ ਕੀਤਾ ਹੈ। ਕਾਨੂੰਨੀ ਆਪਸ਼ਨਾਂ ਦੀ ਵਰਤੋਂ ਬਾਰੇ ਇਨ੍ਹਾਂ ਦੋਵਾਂ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ ਹੈ।
 

 

ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪਵਨ ਨੇ ਰਵੀ ਕਾਜ਼ੀ ਨੂੰ ਮਿਲਣ ਤੋਂ ਇਨਕਾਰ ਕਿਉਂ ਕੀਤਾ ਹੈ। ਜੇ ਪਵਨ ਆਪਣੇ ਬਾਕੀ ਆਪਸ਼ਨਾਂ ਦੀ ਵਰਤੋਂ ਨਹੀਂ ਕਰਦਾ ਹੈ ਤਾਂ ਉਸ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਫਾਂਸੀ ਦਿੱਤਾ ਜਾਣਾ ਤੈਅ ਹੈ।
 

ਦੱਸ ਦਈਏ ਕਿ ਨਿਰਭਯਾ ਦੇ ਚਾਰਾਂ ਦੋਸ਼ੀਆਂ ਵਿਰੁੱਧ ਪਟਿਆਲਾ ਹਾਊਸ ਕੋਰਟ ਵੱਲੋਂ ਨਵਾਂ ਡੈਥ ਵਾਰੰਟ ਜਾਰੀ ਕੀਤਾ ਗਿਆ ਹੈ। ਨਵੇਂ ਡੈਥ ਵਾਰੰਟ ਦੇ ਅਨੁਸਾਰ ਹੁਣ ਚਾਰਾਂ ਦੋਸ਼ੀ ਪਵਨ ਗੁਪਤਾ, ਵਿਨੇ ਸ਼ਰਮਾ, ਮੁਕੇਸ਼ ਸਿੰਘ, ਅਕਸ਼ੇ ਕੁਮਾਰ ਸਿੰਘ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਤਿਹਾੜ ਜੇਲ ਵਿੱਚ ਇਕੱਠੇ ਫਾਂਸੀ ਦਿੱਤੀ ਜਾਵੇਗੀ।
 

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਚਾਰਾਂ ਦੋਸ਼ੀਆਂ ਵਿਰੁੱਧ ਪਹਿਲਾਂ ਦੋ ਵਾਰ ਮੌਤ ਦੇ ਵਾਰੰਟ ਜਾਰੀ ਕਰ ਚੁੱਕੀ ਹੈ। ਇਸ ਸਾਲ 7 ਜਨਵਰੀ ਨੂੰ ਅਦਾਲਤ ਨੇ ਪਹਿਲੀ ਵਾਰ ਮੌਤ ਦਾ ਵਾਰੰਟ ਜਾਰੀ ਕੀਤਾ ਸੀ, ਜਿਸ 'ਚ 22 ਜਨਵਰੀ ਨੂੰ ਚਾਰੇ ਦੋਸ਼ੀਆਂ ਨੂੰ ਸਵੇਰੇ 7 ਵਜੇ ਫਾਂਸੀ ਦੇਣ ਲਈ ਕਿਹਾ ਗਿਆ ਸੀ।
 

ਇਸ ਤੋਂ ਬਾਅਦ 17 ਜਨਵਰੀ ਨੂੰ ਅਦਾਲਤ ਨੇ ਮੌਤ ਦਾ ਨਵਾਂ ਵਾਰੰਟ ਜਾਰੀ ਕਰਦਿਆਂ ਫਾਂਸੀ ਦੀ ਤਰੀਕ 1 ਫਰਵਰੀ ਤੱਕ ਵਧਾ ਦਿੱਤੀ ਅਤੇ ਸਵੇਰੇ 6 ਵਜੇ ਲਟਕਾਉਣ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ। ਪਰ ਦੋਸ਼ੀਆਂ ਦੁਆਰਾ ਅਦਾਲਤ ਅਤੇ ਰਾਸ਼ਟਰਪਤੀ ਦੇ ਸਾਹਮਣੇ ਦਾਇਰ ਕੀਤੀ ਗਈ ਰਹਿਮ ਅਪੀਲ ਕਾਰਨ ਇਸ ਦਿਨ ਵੀ ਫਾਂਸੀ ਨਹੀਂ ਦਿੱਤੀ ਜਾ ਸਕੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirbhaya case convicts Pawan Gupta has refused to meet his legal aid counsel Ravi Qazi