ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਯਾ ਕੇਸ: ਦੋਸ਼ੀਆਂ ਤੋਂ ਪਹਿਲਾਂ ਕੱਲ੍ਹ ਪੁਤਲਿਆਂ ਨੂੰ ਫਾਂਸੀ 'ਤੇ ਚੜ੍ਹਾਏਗਾ ਪਵਨ ਜੱਲਾਦ

ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਤਰੀਕ ਦਾ ਐਲਾਨ ਹੋ ਚੁੱਕਾ ਹੈ। ਅਜਿਹੇ ਵਿੱਚ ਵੀਰਵਾਰ ਨੂੰ ਦਿੱਲੀ ਪਹੁੰਚੇ ਪਵਨ ਜੱਲਾਦ ਦੋ ਦਿਨ ਤੱਕ ਤੇਹਾੜ ਵਿੱਚ ਰਹਿ ਕੇ ਫਾਂਸੀ ਨਾਲ ਜੁੜੀਆਂ ਤਿਆਰੀਆਂ ਨੂੰ ਪੂਰੀ ਕਰੇਗਾ। ਮਨੁੱਖੀ ਪੁਤਲਿਆਂ ਨੂੰ ਫਾਂਸੀ ਤੇ ਚੜ੍ਹਾਉਣ ਤੋਂ ਲੈ ਕੇ ਪਲੇਟਫਾਰਮ ਦੀਆਂ ਸਾਰੀਆਂ ਤਿਆਰੀਆਂ ਸ਼ਾਮਲ ਹਨ। ਸ਼ੁੱਕਰਵਾਰ ਨੂੰ ਮਾਨਵ ਰੂਪੀ ਪੁਤਲਿਆਂ ਨੂੰ ਫਾਂਸੀ ਉੱਤੇ ਚੜ੍ਹਾਇਆ ਜਾਵੇਗਾ।
 

ਤੁਹਾਨੂੰ ਦੱਸ ਦੇਈਏ ਕਿ ਨਿਰਭਯਾ ਸਮੂਹਿਕ ਜਬਰ ਜਨਾਹ ਅਤੇ ਕਤਲ ਕਾਂਡ ਵਿੱਚ ਫਾਂਸੀ ਦੀ ਸਜ਼ਾ ਪ੍ਰਾਪਤ ਚਾਰੇ ਦੋਸ਼ੀਆਂ ਵਿੱਚੋਂ ਅਕਸ਼ੈ ਨੂੰ ਵੀਰਵਾਰ ਨੂੰ ਸੁਪਰੀਮ ਕੋਰਟ ਤੋਂ ਵੱਡਾ ਝਟਕਾ ਮਿਲਿਆ। ਸੁਪਰੀਮ ਕੋਰਟ ਨੇ ਨਿਰਭਯਾ ਕਾਂਡ ਵਿੱਚ ਦੋਸ਼ੀ ਅਕਸ਼ੈ ਦੀ ਕਿਊਰੇਟਿਵ ਅਪੀਲ ਨੂੰ ਖਾਰਜ ਕਰ ਦਿੱਤਾ। 

 

ਦੋਸ਼ੀ ਅਕਸ਼ੈ ਕੁਮਾਰ ਠਾਕੁਰ ਵੱਲੋਂ ਦਾਇਰ ਇੱਕ ਕਿਊਰੇਟਿਵ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਜਨਤਕ ਦਬਾਅ ਅਤੇ ਔਰਤਾਂ ਵਿਰੁੱਧ ਹਿੰਸਾ ਬਾਰੇ ਲੋਕਾਂ ਦੀ ਰਾਏ ਕਾਰਨ ਅਦਾਲਤ ਸਾਰੀਆਂ ਸਮੱਸਿਆਵਾਂ ਦੇ ਹੱਲ ਵਜੋਂ ਮੌਤ ਦੀ ਸਜ਼ਾ ਸੁਣਾ ਰਹੀ ਹੈ।

 

ਜਸਟਿਸ ਐਨ ਵੀ ਰਮਣ, ਜਸਟਿਸ ਅਰੁਣ ਮਿਸ਼ਰਾ, ਜਸਟਿਸ ਆਰਐਫ ਨਰੀਮਨ, ਜਸਟਿਸ ਆਰ ਭਾਨੂਮਤੀ ਅਤੇ ਜਸਟਿਸ ਅਸ਼ੋਕ ਭੂਸ਼ਣ ਦੇ ਬੈਂਚ ਨੇ ਕਿਊਰੇਟਿਵ ਪਟੀਸ਼ਨ 'ਤੇ ਸੁਣਵਾਈ ਕੀਤੀ। ਦੱਸਣਯੋਗ ਹੈ ਕਿ ਕਿਊਰੇਟਿਵ ਪਟੀਸ਼ਨ ਕਿਸੇ ਦੋਸ਼ੀ ਕੋਲ ਅਦਾਲਤ ਵਿੱਚ ਆਖ਼ਰੀ ਕਾਨੂੰਨੀ ਉਪਾਅ ਹੈ।
 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirbhaya case Pawan jallad will hang human effigies tomorrow before the culprits