ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਿਆ ਕਾਂਡ : ਤਿਹਾੜ ਜੇਲ 'ਚ ਹੋਇਆ ਫਾਂਸੀ ਦਾ ਟ੍ਰਾਇਲ

ਨਿਰਭਿਆ ਸਮੂਹਕ ਬਲਾਤਕਾਰ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦੀ ਤਿਆਰੀ ਸ਼ੁਰੂ ਹੋ ਚੁੱਕੀ ਹੈ। ਅਜਿਹੀਆਂ ਖਬਰਾਂ ਮਿਲ ਰਹੀਆਂ ਹਨ ਕਿ 16 ਦਸੰਬਰ ਨੂੰ ਚਾਰੇ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਜਾਵੇਗਾ। ਇਸ ਲਈ ਜਿਸ ਥਾਂ 'ਤੇ ਫਾਂਸੀ ਦੇਣੀ ਹੈ, ਉੱਥੇ ਸਾਫ-ਸਫਾਈ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ।
 

ਸੂਤਰਾਂ ਮੁਤਾਬਿਕ ਜੇਲ ਪ੍ਰਸ਼ਾਸਨ ਨੇ ਡਮੀ ਫਾਂਸੀ ਦਾ ਟ੍ਰਾਇਲ ਕੀਤਾ ਹੈ, ਜਿਸ ਲਈ 100 ਕਿੱਲੋ ਰੇਤੇ ਦੀਆਂ ਬੋਰੀਆਂ ਨੂੰ ਇੱਕ ਘੰਟੇ ਤਕ ਫਾਂਸੀ 'ਤੇ ਲਟਕਾ ਕੇ ਵੇਖਿਆ ਗਿਆ। ਦੱਸ ਦੇਈਏ ਕਿ ਹਰੇਕ ਫਾਂਸੀ ਤੋਂ ਪਹਿਲਾਂ ਟ੍ਰਾਇਲ ਹੁੰਦਾ ਹੈ ਤਾ ਕਿ ਫਾਂਸੀ ਦੇਣ ਸਮੇਂ ਕਈ ਗਲਤੀ ਨਾ ਹੋਵੇ।
 

ਇਸ ਤੋਂ ਪਹਿਲਾਂ ਖਬਰ ਆਈ ਸੀ ਕਿ ਬਕਸਰ ਜੇਲ ਪ੍ਰਸ਼ਾਸਨ ਨੂੰ ਫਾਂਸੀ ਦੇ ਫਾਹੇ ਲਈ ਰੱਸੀ ਬਣਾਉਣ ਦਾ ਆਰਡਰ ਮਿਲਿਆ ਹੈ, ਕਿਉਂਕਿ ਬਕਸਰ ਜੇਲ ਪ੍ਰਸ਼ਾਸਨ ਨੂੰ ਮਨੀਲਾ ਰੋਪ (ਫਾਂਸੀ ਦੇਣ ਵਾਲੀ ਰੱਸੀ) ਬਣਾਉਣ 'ਚ ਕੁਸ਼ਲਤਾ ਪ੍ਰਾਪਤ ਹੈ। ਹਾਲਾਂਕਿ ਹੁਣ ਤਕ ਇਹ ਤੈਅ ਨਹੀਂ ਹੈ ਕਿ ਬਕਸਰ ਜੇਲ ਪ੍ਰਸ਼ਾਸਨ ਨੂੰ ਕਿੱਥੋਂ ਆਰਡਰ ਮਿਲਿਆ ਹੈ। ਦੱਸ ਦੇਈਏ ਕਿ ਤਿਹਾੜ ਜੇਲ 'ਚ ਬੰਦ ਨਿਰਭਿਆ ਬਲਾਤਕਾਰ ਦੇ ਚਾਰਾਂ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਉਣ ਵਾਲੇ ਮਾਮਲੇ 'ਚ ਹਾਲੇ ਤਕ ਤਿਹਾੜ ਜੇਲ ਪ੍ਰਸ਼ਾਸਨ ਕੋਲ ਕੋਈ ਚਿੱਠੀ ਨਹੀਂ ਆਈ ਹੈ।
 

ਜ਼ਿਕਰਯੋਗ ਹੈ ਕਿ ਨਿਰਭਿਆ ਸਮੂਹਕ ਬਲਾਤਕਾਰ ਮਾਮਲੇ 'ਚ 6 ਦੋਸ਼ੀਆਂ 'ਚੋਂ ਇੱਕ ਦੀ ਜੇਲ 'ਚ ਮੌਤ ਹੋ ਚੁੱਕੀ ਹੈ, ਜਦਕਿ ਇੱਕ ਨਾਬਾਲਗ ਦੋਸ਼ੀ ਸਜ਼ਾ ਕੱਟ ਕੇ ਜੇਲ ਤੋਂ ਬਾਹਰ ਆ ਚੁੱਕਾ ਹੈ। ਸਾਲ 2012 'ਚ 16 ਦਸੰਬਰ ਦੀ ਰਾਤ ਨੂੰ 23 ਸਾਲਾ ਪੈਰਾਮੈਡਿਕਲ ਦੀ ਵਿਦਿਆਰਥਣ ਨਾਲ ਘਿਣੌਨੇ ਤਰੀਕੇ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ ਸੀ ਅਤੇ ਬਾਅਦ 'ਚ ਉਸ ਨੂੰ ਉਸ ਦੇ ਇਕ ਦੋਸਤ ਨਾਲ ਬੱਸ ਤੋਂ ਬਾਹਰ ਸੁੱਟ ਦਿੱਤਾ ਗਿਆ ਸੀ। ਉਸੇ ਸਾਲ 29 ਦਸੰਬਰ ਨੂੰ ਸਿੰਗਾਪੁਰ ਦੇ ਇੱਕ ਹਸਪਤਾਲ 'ਚ ਲੜਕੀ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਦੋਸ਼ੀ ਮੁਕੇਸ਼, ਪਵਨ ਸ਼ਰਮਾ, ਅਕਸ਼ੇ ਠਾਕੁਰ ਅਤੇ ਵਿਨੇ ਸ਼ਰਮਾ ਨੂੰ ਫਾਂਸੀ ਦੇਣ ਦੀ ਤਿਆਰੀ ਹੋ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirbhaya case: preparing hanging killers of Nirbhaya