ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਣੋ ਕੌਣ ਹੈ ਨਿਰਭਯਾ ਲਈ ਕਾਨੂੰਨੀ ਜੰਗ ਲੜਨ ਵਾਲੀ ਵਕੀਲ ਸੀਮਾ

7 ਸਾਲ ਬਾਅਦ ਅੱਜ ਸ਼ੁੱਕਰਵਾਰ 20 ਮਾਰਚ ਨੂੰ ਆਖਰਕਾਰ ਨਿਰਭਯਾ ਨਾਲ ਹੈਵਾਨੀਅਤ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਫਾਂਸੀ ਦੇ ਦਿੱਤੀ ਗਈ। 2650 ਦਿਨ ਤਕ ਨਿਰਭਯਾ ਦੇ ਮਾਪਿਆਂ ਨੇ ਬੇਟੀ ਨੂੰ ਇਨਸਾਫ਼ ਦਿਵਾਉਣ ਲਈ ਲੜਾਈ ਲੜੀ। ਇਸ ਜੰਗ 'ਚ ਮਾਪਿਆਂ ਨਾਲ ਦੇਸ਼ ਭਰ ਦੇ ਲੋਕਾਂ ਦੀਆਂ ਦੁਆਵਾਂ ਸਨ ਅਤੇ ਇੱਕ ਅਜਿਹੀ ਵਕੀਲ ਦਾ ਹੱਥ ਸੀ, ਜਿਸ ਨੇ ਹਰ ਸਮੇਂ ਕੇਸ ਦੀ ਬਾਰੀਕੀ ਨੂੰ ਸਮਝਿਆ। ਇਸ ਵਕੀਲ ਨੇ ਕਦੇ ਹਾਰ ਨਾ ਮੰਨੀ। ਜਦੋਂ ਸ਼ੁੱਕਰਵਾਰ ਸਵੇਰੇ ਚਾਰਾਂ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾਇਆ ਗਿਆ ਤਾਂ ਇਸ ਵਕੀਲ ਨੂੰ ਵੀ ਆਪਣੇ ਪਹਿਲੇ ਹੀ ਕੇਸ 'ਚ ਜਿੱਤ ਪ੍ਰਾਪਤ ਹੋਈ।
 

ਸੀਮਾ ਕੁਸ਼ਵਾਹਾ ਕੇਸ ਨੂੰ ਲੜਨ ਵਾਲੀ ਉਹ ਵਕੀਲ ਹੈ, ਜੋ ਪਿਛਲੇ ਕਈ ਸਾਲਾਂ ਤੋਂ ਨਿਰਭਯਾ ਦੇ ਮਾਪਿਆਂ ਨਾਲ ਖੜੀ ਹੈ। 1 ਫ਼ਰਵਰੀ ਨੂੰ ਨਿਰਭਯਾ ਦੇ ਦੋਸ਼ੀਆਂ ਵਿਨੇ ਸ਼ਰਮਾ, ਅਕਸ਼ੇ ਠਾਕੁਰ, ਮੁਕੇਸ਼ ਸਿੰਘ ਅਤੇ ਪਵਨ ਗੁਪਤਾ ਨੂੰ ਸਵੇਰੇ 5.30 ਵਜੇ ਫਾਂਸੀ ਦੇ ਦਿੱਤੀ ਗਈ। ਇਸ ਕੇਸ 'ਤੇ ਪਿਛਲੇ 7 ਸਾਲ ਤੋਂ ਪੂਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਸਨ ਅਤੇ ਸੀਮਾ ਨੇ ਵੀ ਤੈਅ ਕਰ ਲਿਆ ਸੀ ਕਿ ਉਨ੍ਹਾਂ ਨੂੰ ਸਿਰਫ਼ ਜਿੱਤ ਹੀ ਹਾਸਿਲ ਕਰਨੀ ਹੈ। ਸੀਮਾ 24 ਜਨਵਰੀ 2014 ਨੂੰ ਨਿਰਭਯਾ ਜੋਤੀ ਟਰੱਸਟ ਨਾਲ ਜੁੜੀ ਸੀ। ਸੀਮਾ ਨੇ ਦਿੱਲੀ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਸੀ ਅਤੇ ਦਸੰਬਰ 2014 'ਚ ਇੱਕ ਵਕੀਲ ਵਜੋਂ ਸੁਪਰੀਮ ਕੋਰਟ 'ਚ ਸ਼ਾਮਲ ਹੋਈ।
 

ਸੀਮਾ ਬਚਪਨ ਤੋਂ ਹੀ ਪੜ੍ਹਾਈ 'ਚ ਬਹੁਤ ਹੁਸ਼ਿਆਰ ਸੀ। ਸੀਮਾ ਦਾ ਸੁਪਨਾ ਆਈਏਐਸ ਬਣਨ ਦਾ ਸੀ ਅਤੇ ਉਹ ਯੂਪੀਐਸਸੀ ਦੀ ਪ੍ਰੀਖਿਆ ਦੇਣ ਲਈ ਤਿਆਰ ਸੀ। ਫਿਲਹਾਲ ਉਹ ਸੁਪਰੀਮ ਕੋਰਟ 'ਚ ਪ੍ਰੈਕਟਿਸਿੰਗ ਵਕੀਲ ਹੈ। ਸੀਮਾ ਦੀ ਮੰਨੀਏ ਤਾਂ ਨਿਰਭਯਾ ਦਾ ਕੇਸ ਲੜਨਾ ਉਸ ਲਈ ਵੀ ਵੱਡੀ ਚੁਣੌਤੀ ਸੀ। ਨਿਰਭਯਾ ਦੇ ਪਰਿਵਾਰ ਨਾਲ ਉਸ ਦਾ ਭਾਵਨਾਤਮਕ ਸਬੰਧ ਹੈ, ਖ਼ਾਸਕਰ ਉਸ ਦੀ ਮਾਂ ਨਾਲ।
 

ਸੀਮਾ ਨੇ ਕੇਸ ਲੜਨ ਤੋਂ ਪਹਿਲਾਂ ਹਰ ਕਾਨੂੰਨੀ ਦਾਅ-ਪੇਂਚ ਨੂੰ ਕਾਫੀ ਬਾਰੀਕੀ ਨਾਲ ਤਿਆਰ ਕੀਤਾ ਸੀ। ਇਸ ਦੇ ਹਰ ਪਹਿਲੂ ਨੂੰ ਚੰਗੀ ਤਰ੍ਹਾਂ ਪੜ੍ਹਿਆ ਅਤੇ ਸਮਝਿਆ। ਜਦੋਂ ਅਦਾਲਤ ਨੇ ਨਿਰਭਯਾ ਦੇ ਦੋਸ਼ੀਆਂ ਦਾ ਡੈਥ ਵਾਰੰਟ ਜਾਰੀ ਕੀਤਾ ਤਾਂ ਮਾਂ ਤੋਂ ਇਲਾਵਾ ਇਹ ਲੜਾਈ ਲੜਨ ਵਾਲੀ ਸੀਮਾ ਲਈ ਵੀ ਕਾਫੀ ਖੁਸ਼ੀ ਵਾਲੀ ਗੱਲ ਸੀ।
 

ਸੀਮਾ ਟਵਿੱਟਰ 'ਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਪਿਛਲੇ ਕਈ ਦਿਨਾਂ ਤੋਂ ਨਿਰਭਯਾ ਦੇ ਦੋਸ਼ੀਆਂ ਨੂੰ ਆਪਣੀ ਫਾਂਸੀ ਦੀ ਸਜ਼ਾ ਟਾਲਣ ਲਈ ਕਈ ਕਾਨੂੰਨੀ ਦਾਅ-ਪੇਂਚ ਅਜਮਾਏ। ਉਹ ਵਾਰੋ-ਵਾਰੀ ਰਹਿਮ ਪਟੀਸ਼ਨਾਂ, ਕਿਊਰੇਟਿਵ ਅਰਜ਼ੀ ਅਤੇ ਵੱਖ-ਵੱਖ ਅਦਾਲਤਾਂ 'ਚ ਪਹੁੰਚ ਕਰ ਰਹੇ ਸਨ। ਉਦੋਂ ਸੀਮਾ ਨੇ ਟਵੀਟ ਕੀਤਾ ਸੀ, "ਨਿਰਭਯਾ ਮਾਮਲੇ' ਚ ਚਾਰਾਂ ਦੋਸ਼ੀਆਂ ਨੂੰ ਛੇਤੀ ਫਾਂਸੀ ਹੋਵੇਗੀ। ਇੱਕ ਬੇਟੀ ਦਾ ਇਹ ਵਾਅਦਾ ਨਿਰਭਯਮਾ ਦੇ ਮਾਪਿਆਂ ਨਾਲ ਹੈ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirbhaya lawyer Seema Kushwaha expressed her satisfaction Over Hanging Of Convicts