ਨਿਰਭਯਾ ਸਮੂਹਿਕ ਜ਼ਬਰ ਜਨਾਹ ਅਤੇ ਕਤਲ ਕੇਸ ਵਿੱਚ ਦੋਸ਼ੀ ਮੁਕੇਸ਼ ਦੀ ਅਪੀਲ 'ਤੇ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਹੈ ਕਿ ਸਾਰੀਆਂ ਅਦਾਲਤਾਂ ਜਾਣਦੀਆਂ ਹਨ ਕਿ ਕਿਵੇਂ ਵਾਰ-ਵਾਰ ਫਾਂਸੀ ਨੂੰ ਅੱਗੇ ਵਧਾਇਆ ਗਿਆ, ਇਹ ਚੌਥਾ ਮੌਤ ਵਾਰੰਟ ਹੈ। ਹੁਣ ਉਸ ਕੋਲ ਕੋਈ ਉਪਾਅ ਬਚਿਆ ਨਹੀਂ ਹੈ, ਇਸ ਲਈ ਮੈਨੂੰ ਪੂਰਾ ਯਕੀਨ ਹੈ ਕਿ ਉਸ ਨੂੰ 20 ਮਾਰਚ ਨੂੰ ਫਾਂਸੀ ਦਿੱਤੀ ਜਾਵੇਗੀ, ਉਸ ਨੂੰ ਜ਼ਰੂਰ ਇਨਸਾਫ ਮਿਲੇਗਾ ਅਤੇ ਨਿਰਭਯਾ ਨੂੰ ਇਨਸਾਫ਼ ਮਿਲੇਗਾ।
ਤੁਹਾਨੂੰ ਦੱਸ ਦੇਈਏ ਕਿ 6 ਮਾਰਚ ਨੂੰ ਮੁਕੇਸ਼ ਦੇ ਭਰਾ ਸੁਰੇਸ਼ ਦੀ ਤਰਫੋਂ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ‘ਤੇ ਅਦਾਲਤ ਸੋਮਵਾਰ ਨੂੰ ਸੁਣਵਾਈ ਕਰੇਗੀ।
ਦੱਸ ਦੇਈਏ ਕਿ 6 ਮਾਰਚ ਨੂੰ ਮੁਕੇਸ਼ ਦੇ ਭਰਾ ਸੁਰੇਸ਼ ਦੀ ਤਰਫੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਸੁਰੇਸ਼ ਦੀ ਤਰਫੋਂ ਵਕੀਲ ਐਮ.ਐਲ. ਸ਼ਰਮਾ ਨੇ ਪਟੀਸ਼ਨ ਦਾਇਰ ਕੀਤੀ ਹੈ।
ਸ਼ਰਮਾ ਦਾ ਦੋਸ਼ ਹੈ ਕਿ ਇਸ ਕੇਸ ਵਿੱਚ ਮੁਕੇਸ਼ ਲਈ ਅਦਾਲਤ ਵੱਲੋਂ ਨਿਯੁਕਤ ਵਕੀਲ ਵਰਿੰਦਾ ਗਰੋਵਰ ਨੇ ਉਸ ਉੱਤੇ ਦਬਾਅ ਪਾਇਆ ਅਤੇ ਇੱਕ ਕਿਉਰਿਟਵ ਪਟੀਸ਼ਨ ਦਾਇਰ ਕਰਵਾਈ। ਸ਼ਰਮਾ ਦੇ ਅਨੁਸਾਰ, ਕਿਊਰੇਟਿਵ ਪਟੀਸ਼ਨ ਦਾਇਰ ਕਰਨ ਦੀ ਸਮਾਂ ਸੀਮਾ ਤਿੰਨ ਸਾਲ ਸੀ, ਜਿਸ ਦੀ ਜਾਣਕਾਰੀ ਮੁਕੇਸ਼ ਨੂੰ ਨਹੀਂ ਦਿੱਤੀ ਗਈ। ਇਸ ਲਈ ਮੁਕੇਸ਼ ਨੂੰ ਨਵੇਂ ਸਿਰੇ ਤੋਂ ਕਿਉਰੇਟਿਵ ਪਟੀਸ਼ਨ ਅਤੇ ਰਹਿਮ ਦੀ ਅਪੀਲ ਦਾਇਰ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਨਿਰਭਯਾ ਸਮੂਹਿਕ ਬਲਾਤਕਾਰ ਅਤੇ ਕਤਲ ਕੇਸ ਵਿੱਚ ਮੌਤ ਦੀ ਸਜ਼ਾ ਪਾਉਣ ਵਾਲੇ ਚਾਰ ਦੋਸ਼ੀਆਂ ਦੇ ਪਰਿਵਾਰਾਂ ਨੇ ਐਤਵਾਰ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੂੰ ਚਿੱਠੀ ਦੇ ਕੇ ਇੱਛਾ–ਮੌਤ ਦੀ ਇਜਾਜ਼ਤ ਦੀ ਆਗਿਆ ਮੰਗੀ ਹੈ। ਜਿਹੜੇ ਲੋਕ ਇੱਛਾ–ਮੌਤ ਦੀ ਮੰਗ ਕਰ ਰਹੇ ਹਨ ਉਨ੍ਹਾਂ ਵਿੱਚ ਬਜ਼ੁਰਗ ਮਾਪੇ, ਭੈਣ-ਭਰਾ ਅਤੇ ਦੋਸ਼ੀ ਦੇ ਬੱਚੇ ਸ਼ਾਮਲ ਹਨ।
ਦੋਸ਼ੀਆਂ ਦੇ ਪਰਿਵਾਰ ਨੇ ਹਿੰਦੀ ਵਿੱਚ ਰਾਸ਼ਟਰਪਤੀ ਨੂੰ ਲਿਖੇ ਇੱਕ ਪੱਤਰ ਵਿੱਚ ਕਿਹਾ ਹੈ ਕਿ ਅਸੀਂ ਤੁਹਾਨੂੰ (ਰਾਸ਼ਟਰਪਤੀ) ਅਤੇ ਪੀੜਤਾ ਦੇ ਮਾਤਾ ਪਿਤਾ ਤੋਂ ਅਪੀਲ ਕਰਦੇ ਹਾਂ ਕਿ ਸਾਡੀ ਅਪੀਲ ਨੂੰ ਮਨਜ਼ੂਰ ਕਰਨ ਅਤੇ ਇੱਛਾ ਮੌਤ ਦੀ ਆਗਿਆ ਦਿੱਤੀ ਜਾਵੇ। ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਜੁਰਮ ਨੂੰ ਰੋਕੋ, ਤਾਂ ਕਿ ਨਿਰਭਯਾ ਵਰਗੀ ਕੋਈ ਹੋਰ ਘਟਨਾ ਨਾ ਵਾਪਰੇ ਅਤੇ ਇੱਕ ਵਿਅਕਤੀ ਦੀ ਥਾਂ ਪੰਜ ਲੋਕਾਂ ਨੂੰ ਅਦਾਲਤ ਵਿੱਚ ਫਾਂਸੀ ਦਿੱਤੀ ਜਾਵੇ।