ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਫਾਂਸੀ ਦੀ ਤਰੀਕ ਤੈਅ ਹੋਣ ਮਗਰੋਂ ਨਿਰਭਯਾ ਦੇ ਦੋਸ਼ੀਆਂ ਨੂੰ ਸਤਾ ਰਿਹੈ ਮੌਤ ਦਾ ਖੌਫ਼

ਨਿਰਭਯਾ ਸਮੂਹਿਕ ਬਲਾਤਕਾਰ ਮਾਮਲੇ ਵਿੱਚ ਚਾਰਾਂ ਦੋਸ਼ੀਆਂ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵੱਲੋਂ ਮੌਤ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਚਾਰਾਂ ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾਵੇਗੀ। ਮੌਤ ਦਾ ਵਾਰੰਟ ਜਾਰੀ ਹੋਣ ਤੋਂ ਬਾਅਦ ਇਨ੍ਹਾਂ ਦੋਸ਼ੀਆਂ ਨੂੰ ਤਿਹਾੜ ਜੇਲ੍ਹ 'ਚ ਬੀਤੀ ਰਾਤ ਨੀਂਦ ਨਾ ਆਈ। ਮੌਤ ਦੇ ਖੌਫ ਦਾ ਆਲਮ ਇਹ ਹੈ ਕਿ ਦੋਸ਼ੀਆਂ ਨੇ ਮੰਗਲਵਾਰ ਰਾਤ ਖਾਣਾ ਵੀ ਨਾ ਖਾਧਾ।
 

ਤਿਹਾੜ ਜੇਲ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਚਾਰ ਦੋਸ਼ੀਆਂ ਦੇ ਪਰਿਵਾਰਾਂ ਨੂੰ ਮਿਲਣ ਲਈ ਅਜੇ ਤੱਕ ਕੋਈ ਪੱਤਰ ਜਾਂ ਹੋਰ ਸੰਦੇਸ਼ ਨਹੀਂ ਭੇਜਿਆ ਗਿਆ ਹੈ। ਜੇ ਚਾਰੇ ਦੋਸ਼ੀ ਆਪਣੇ ਪਰਿਵਾਰ ਨਾਲ ਮੁਲਾਕਾਤ ਕਰਨ ਦੀ ਇੱਛਾ ਪ੍ਰਗਟਾਉਣਗੇ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਬੁਲਾਇਆ ਜਾਵੇਗਾ।
 

ਨਿਰਭਯਾ ਕਾਂਡ ਦੇ ਚਾਰ ਦੋਸ਼ੀਆਂ 'ਚੋਂ ਤਿੰਨ ਦੋਸ਼ੀ ਅਕਸ਼ੇ, ਪਵਨ ਅਤੇ ਮੁਕੇਸ਼ ਜੇਲ ਨੰਬਰ-2 ਵਿੱਚ ਬੰਦ ਹਨ ਅਤੇ ਵਿਨੇ ਸ਼ਰਮਾ ਜੇਲ ਨੰਬਰ-3 'ਚ ਬੰਦ ਹੈ। ਚਾਰੇ ਦੋਸ਼ੀਆਂ ਨੂੰ ਵੱਖ-ਵੱਖ ਸੈੱਲਾਂ ਵਿੱਚ ਰੱਖਿਆ ਗਿਆ ਹੈ। ਤਿਹਾੜ ਜੇਲ ਦੇ ਸੂਤਰਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਜਦੋਂ ਅਦਾਲਤ ਨੇ ਚਾਰਾਂ ਦਾ ਡੈਥ ਵਾਰੰਟ ਜਾਰੀ ਕੀਤਾ ਤਾਂ ਉਸ ਤੋਂ ਬਾਅਦ ਪਵਨ ਅਤੇ ਅਕਸ਼ੇ ਨੇ ਖਾਣਾ ਨਹੀਂ ਖਾਧਾ ਸੀ। ਹਾਲਾਂਕਿ ਬੁੱਧਵਾਰ ਸਵੇਰੇ ਚਾਰਾਂ ਨੇ ਨਾਸ਼ਤਾ ਅਤੇ ਸ਼ਾਮ ਦਾ ਖਾਣਾ ਖਾਧਾ।
 

ਡਾਕਟਰੀ ਜਾਂਚ ਹੋਈ :
ਜੇਲ ਸੂਤਰਾਂ ਦਾ ਕਹਿਣਾ ਹੈ ਕਿ ਬੁੱਧਵਾਰ ਸਵੇਰੇ ਲਗਭਗ 10 ਵਜੇ ਚਾਰਾਂ ਦੋਸ਼ੀਆਂ ਨੂੰ ਜੇਲ ਦੇ ਹਸਪਤਾਲ 'ਚ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਡਾਕਟਰੀ ਜਾਂਚ ਕੀਤੀ ਗਈ। ਫਿਰ ਉਸ ਨੂੰ ਵਾਪਸ ਸੈੱਲ 'ਚ ਬੰਦ ਕਰ ਦਿੱਤਾ ਗਿਆ। ਇਸ ਦੌਰਾਨ ਚਾਰੇ ਦੋਸ਼ੀ ਤਣਾਅ 'ਚ ਸਨ। ਦੋਸ਼ੀ ਕਾਫੀ ਡਰੇ-ਸਹਿਮੇ ਹੋਏ ਸਨ।

 

ਕਿਊਰੇਟਿਵ ਅਪੀਲ ਦਾ ਇੰਤਜਾਰ :
ਚਾਰਾਂ ਦੋਸ਼ੀਆਂ ਨੂੰ ਅਦਾਲਤ ਵੱਲੋਂ ਜਾਰੀ ਕੀਤੇ ਡੈਥ ਵਾਰੰਟ ਦੀ ਇੱਕ-ਇੱਕ ਕਾਪੀ ਮੰਗਲਵਾਰ ਰਾਤ ਨੂੰ ਦੇ ਦਿੱਤੀ ਗਈ ਸੀ। ਵੇਖਣਾ ਹੈ ਕਿ ਉਨ੍ਹਾਂ ਦੇ ਵਕੀਲ ਵੱਲੋਂ ਕਿਊਰੇਟਿਵ ਅਪੀਲ ਕਦੋਂ ਦਾਇਰ ਕੀਤੀ ਜਾਵੇਗੀ।

 

ਰੋਜ਼ਾਨਾ ਹੋਵੇਗੀ ਜਾਂਚ :
ਚਾਰੇ ਦੋਸ਼ੀਆਂ ਦੀ ਡਾਕਟਰੀ ਜਾਂਚ 22 ਫਰਵਰੀ ਤੱਕ ਰੋਜ਼ਾਨਾ ਕੀਤੀ ਜਾਏਗੀ। ਜੇਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰ, ਦਿਲ ਦੀ ਗਤੀ ਅਤੇ ਹੋਰ ਮੈਡੀਕਲ ਜਾਂਚ ਫਾਂਸੀ ਦਿੱਤੇ ਜਾਣ ਤਕ ਜਾਰੀ ਰਹੇਗੀ।

 

ਮੇਰਠ ਦਾ ਪਵਨ ਜੱਲਾਦ ਦੇਵੇਗਾ ਫਾਂਸੀ :
ਚਾਰਾਂ ਦੋਸ਼ੀਆਂ ਨੂੰ ਮੇਰਠ ਦਾ ਪਵਨ ਜੱਲਾਦ ਫਾਂਸੀ ਦੇਣ ਲਈ ਤਿਹਾੜ ਜੇਲ ਜਾਵੇਗਾ। ਦੱਸਣਯੋਗ ਹੈ ਕਿ  ਉੱਤਰ ਪ੍ਰਦੇਸ਼ ਵਿੱਚ ਸਿਰਫ ਦੋ ਜੱਲਾਦ ਹਨ, ਪਹਿਲਾ ਮੇਰਠ ਦਾ ਪਵਨ ਅਤੇ ਦੂਜਾ ਲਖਨਊ ਦਾ ਇਲਿਯਾਸ ਜੱਲਾਦ। ਪਵਨ ਜੱਲਾਦ ਮੇਰਠ ਵਿੱਚ ਰਹਿੰਦਾ ਹੈ। ਪਹਿਲਾਂ ਉਸ ਦੇ ਪਿਤਾ ਮਾਮੂ ਸਿੰਘ, ਦਾਦਾ ਕੱਲੂ ਸਿੰਘ ਅਤੇ ਪੜ੍ਹਦਾਦਾ ਲਕਸ਼ਮਣ ਸਿੰਘ ਫਾਂਸੀ ਦਿੰਦੇ ਸਨ। ਪਵਨ ਦੇਸ਼ ਦਾ ਇਕਲੌਤਾ ਜਿਹਾ ਜੱਲਾਦ ਹੈ ਜੋ ਆਪਣੇ ਪੁਰਖਿਆਂ ਦੇ ਕਾਰੋਬਾਰ ਨੂੰ ਸੰਭਾਲ ਰਿਹਾ ਹੈ। ਕੱਲੂ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲਾਂ ਨੂੰ ਫਾਂਸੀ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirbhaya rape case How nirbhaya culprits felt in first Night After Death Warrant