ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਿਆ ਸਮੂਹਕ ਬਲਾਤਕਾਰ ਦੇ ਦੋਸ਼ੀ ਵਿਨੇ ਸ਼ਰਮਾ ਨੂੰ ਤਿਹਾੜ ਜੇਲ 'ਚ ਸ਼ਿਫਟ ਕੀਤਾ

ਨਿਰਭਿਆ ਸਮੂਹਕ ਬਲਾਤਕਾਰ ਦੇ ਦੋਸ਼ੀ ਵਿਨੇ ਸ਼ਰਮਾ ਨੂੰ ਦਿੱਲੀ ਦੀ ਤਿਹਾੜ ਜੇਲ 'ਚ ਸ਼ਿਫਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਿਨੇ ਮੰਡੋਲੀ ਜੇਲ 'ਚ ਬੰਦ ਸੀ। ਸਾਲ 2012 'ਚ ਰਾਜਧਾਨੀ 'ਚ ਹੋਏ ਨਿਰਭਿਆ ਕਾਂਡ ਦੇ 4 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਵਿਨੇ ਸ਼ਰਮਾ ਤੋਂ ਇਲਾਵਾ ਬਾਕੀ ਤਿੰਨ ਦੋਸ਼ੀ ਪਹਿਲਾਂ ਹੀ ਤਿਹਾੜ ਜੇਲ 'ਚ ਬੰਦ ਹਨ।
 

ਜ਼ਿਕਰਯੋਗ ਹੈ ਕਿ ਹਾਲ ਹੀ 'ਚ ਹੈਦਰਾਬਾਦ ਵਿੱਚ ਮਹਿਲਾ ਡਾਕਟਰ ਨਾਲ ਹੋਈ ਘਟਨਾ ਤੋਂ ਬਾਅਦ ਦੇਸ਼ 'ਚ ਔਰਤਾਂ ਵਿਰੁੱਧ ਵੱਧ ਰਹੇ ਅੱਤਿਆਚਾਰਾਂ 'ਤੇ ਲੋਕਾਂ ਅੰਦਰ ਗੁੱਸਾ ਭਰ ਗਿਆ ਹੈ। ਉੱਪਰੋਂ 16 ਦਸੰਬਰ ਵੀ ਆ ਰਹੀ ਹੈ, ਜਿਸ ਦਿਨ ਨਿਰਭਿਆ ਕਾਂਡ ਹੋਇਆ ਸੀ। ਇਸ ਕਾਰਨ ਤਿਹਾੜ ਜੇਲ 'ਚ ਹਲਚਲ ਵੱਧ ਰਹੀ ਹੈ।
 

ਨਿਰਭਿਆ ਕਾਂਡ ਦੇ ਚਾਰੇ ਦੋਸ਼ੀ ਮੁਕੇਸ਼, ਪਵਨ ਸ਼ਰਮਾ, ਅਕਸ਼ੇ ਠਾਕੁਰ ਅਤੇ ਵਿਨੇ ਸ਼ਰਮਾ ਨੂੰ ਹੇਠਲੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਉੱਪਰੀ ਅਦਾਲਤਾਂ ਨੇ ਕਾਇਮ ਰੱਖਿਆ ਸੀ। ਬੀਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਔਰਤਾਂ ਵਿਰੁੱਧ ਘਿਣੌਨੇ ਅਪਰਾਧ ਕਰਨਾ ਵਾਲਿਆਂ ਨੂੰ ਰਹਿਮ ਪਟੀਸ਼ਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ। ਇੱਕ ਤਰੀਕੇ ਨਾਲ ਉਨ੍ਹਾਂ ਨੇ ਸੰਕੇਤ ਦੇ ਦਿੱਤੇ ਹਨ ਕਿ ਉਹ ਦੋਸ਼ੀਆਂ ਨੂੰ ਮਾਫੀ ਦੇ ਵਿਰੁੱਧ ਹਨ। 
 

ਉੱਧਰ ਸੂਤਰਾਂ ਮੁਤਾਬਿਕ ਦੋਸ਼ੀਆਂ ਨੂੰ 16 ਦਸੰਬਰ ਨੂੰ ਫਾਂਸੀ ਦਿੱਤੀ ਜਾ ਸਕਦੀ ਹੈ। ਤਿਹਾੜ ਜੇਲ ਪ੍ਰਸ਼ਾਸਨ ਨੇ ਡਮੀ ਫਾਂਸੀ ਦਾ ਟ੍ਰਾਇਲ ਕੀਤਾ ਹੈ, ਜਿਸ ਲਈ 100 ਕਿੱਲੋ ਰੇਤੇ ਦੀਆਂ ਬੋਰੀਆਂ ਨੂੰ ਇੱਕ ਘੰਟੇ ਤਕ ਫਾਂਸੀ 'ਤੇ ਲਟਕਾ ਕੇ ਵੇਖਿਆ ਗਿਆ। ਦੱਸ ਦੇਈਏ ਕਿ ਹਰੇਕ ਫਾਂਸੀ ਤੋਂ ਪਹਿਲਾਂ ਟ੍ਰਾਇਲ ਹੁੰਦਾ ਹੈ ਤਾ ਕਿ ਫਾਂਸੀ ਦੇਣ ਸਮੇਂ ਕਈ ਗਲਤੀ ਨਾ ਹੋਵੇ।
 

ਜ਼ਿਕਰਯੋਗ ਹੈ ਕਿ ਨਿਰਭਿਆ ਸਮੂਹਕ ਬਲਾਤਕਾਰ ਮਾਮਲੇ 'ਚ 6 ਦੋਸ਼ੀਆਂ 'ਚੋਂ ਇੱਕ ਦੀ ਜੇਲ 'ਚ ਮੌਤ ਹੋ ਚੁੱਕੀ ਹੈ, ਜਦਕਿ ਇੱਕ ਨਾਬਾਲਗ ਦੋਸ਼ੀ ਸਜ਼ਾ ਕੱਟ ਕੇ ਜੇਲ ਤੋਂ ਬਾਹਰ ਆ ਚੁੱਕਾ ਹੈ। ਸਾਲ 2012 'ਚ 16 ਦਸੰਬਰ ਦੀ ਰਾਤ ਨੂੰ 23 ਸਾਲਾ ਪੈਰਾਮੈਡਿਕਲ ਦੀ ਵਿਦਿਆਰਥਣ ਨਾਲ ਘਿਣੌਨੇ ਤਰੀਕੇ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ ਸੀ ਅਤੇ ਬਾਅਦ 'ਚ ਉਸ ਨੂੰ ਉਸ ਦੇ ਇਕ ਦੋਸਤ ਨਾਲ ਬੱਸ ਤੋਂ ਬਾਹਰ ਸੁੱਟ ਦਿੱਤਾ ਗਿਆ ਸੀ। ਉਸੇ ਸਾਲ 29 ਦਸੰਬਰ ਨੂੰ ਸਿੰਗਾਪੁਰ ਦੇ ਇੱਕ ਹਸਪਤਾਲ 'ਚ ਲੜਕੀ ਦੀ ਮੌਤ ਹੋ ਗਈ ਸੀ। ਇਸ ਮਾਮਲੇ 'ਚ ਦੋਸ਼ੀ ਮੁਕੇਸ਼, ਪਵਨ ਸ਼ਰਮਾ, ਅਕਸ਼ੇ ਠਾਕੁਰ ਅਤੇ ਵਿਨੇ ਸ਼ਰਮਾ ਨੂੰ ਫਾਂਸੀ ਦੇਣ ਦੀ ਤਿਆਰੀ ਹੋ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirbhaya rape convict Vinay Sharma shifted to Tihar Jail