ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਭਯਾ ਦੇ ਮਾਪਿਆਂ ਵਲੋਂ ਦੋਸ਼ੀਆਂ ਨੂੰ ਜਲਦ ਫਾਂਸੀ ਦੀ ਅਰਜ਼ੀ ਟਰਾਂਸਫਰ ਦੀ ਮੰਗ

ਦਸੰਬਰ 2012 ਚ ਨਿਰਭਯਾ ਬਲਾਤਕਾਰ ਅਤੇ ਕਤਲ ਕੇਸ ਚ ਦੋਸ਼ੀਆਂ ਨੂੰ ਤੁਰੰਤ ਸਜ਼ਾ ਦੇਣ ਲਈ ਨਿਰਭਯਾ ਦੇ ਮਾਪਿਆਂ ਨੇ ਮੌਜੂਦਾ ਜੱਜ ਤੋਂ ਕਿਸੇ ਹੋਰ ਜੱਜ ਕੋਲ ਸਬੰਧਤ ਅਰਜ਼ੀ ਦੀ ਸੁਣਵਾਈ ਭੇਜਣ ਲਈ ਅਰਜ਼ੀ ਦਾਇਰ ਕੀਤੀ ਸੀ। ਪਟਿਆਲਾ ਹਾਊਸ ਕੋਰਟ ਇਸ ਪਟੀਸ਼ਨ 'ਤੇ 25 ਨਵੰਬਰ ਨੂੰ ਸੁਣਵਾਈ ਕਰੇਗੀ।

 

ਨਿਰਭਯਾ ਦੇ ਮਾਪਿਆਂ ਦੀ ਵਕੀਲ ਸੀਮਾ ਕੁਸ਼ਵਾਹਾ ਨੇ ਕਿਹਾ ਕਿ ਦੋਸ਼ੀਆਂ ਖਿਲਾਫ ਕਾਨੂੰਨੀ ਪ੍ਰਕਿਰਿਆ ਪੂਰੀ ਹੋ ਚੁਕੀ ਹੈ, ਇਸ ਦੇ ਬਾਵਜੂਦ ਦੋਸ਼ੀਆਂ ਨੂੰ ਫਾਂਸੀ ਨਹੀਂ ਦਿੱਤੀ ਜਾ ਰਹੀ। ਜਿਸ ਕਾਰਨ ਉਨ੍ਹਾਂ ਨੇ ਪੀੜਤ ਮਾਪਿਆਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ। ਇਸ ਸਬੰਧ ਚ ਉਨ੍ਹਾਂ ਨੇ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਤਿਹਾੜ ਜੇਲ੍ਹ ਅਧਿਕਾਰੀਆਂ ਨੂੰ ਨਿਰਭਯਾ ਦੇ ਦੋਸ਼ੀਆਂ ਨੂੰ ਜਲਦ ਫਾਂਸੀ ਦੇਣ ਦੀ ਹਦਾਇਤ ਕੀਤੀ ਜਾਵੇ।

 

ਧਿਆਨ ਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ 23 ਸਾਲਾ ਪੈਰਾ ਮੈਡੀਕਲ ਦੀ ਇਕ ਵਿਦਿਆਰਥਣ ਨਿਰਭਯਾ ਨਾਲ ਦੱਖਣੀ ਦਿੱਲੀ ਦੇ ਖੇਤਰ ਚ ਚਲਦੀ ਬੱਸ ਚ 6 ਵਿਅਕਤੀਆਂ ਨੇ ਸਮੂਹਿਕ ਬਲਾਤਕਾਰ ਕੀਤਾ ਸੀ। ਇਸ ਦੌਰਾਨ ਨਿਰਭਯਾ ਨਾਲ ਉਸ ਦੇ ਇਕ ਮਰਦ ਦੋਸਤ 'ਤੇ ਵੀ ਹਮਲਾ ਕੀਤਾ ਗਿਆ। ਨਿਰਭਯਾ ਅਤੇ ਉਸਦੇ ਦੋਸਤ ਨੂੰ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਚਲਦੀ ਬੱਸ ਤੋਂ ਹੇਠਾਂ ਸੁੱਟ ਦਿੱਤਾ ਗਿਆ ਸੀ।

 

ਇਸ ਘਟਨਾ ਚ ਸ਼ਾਮਲ ਛੇ ਅਪਰਾਧੀਆਂ ਚੋਂ ਇਕ ਨੇ ਆਪਣੇ ਆਪ ਨੂੰ ਜੇਲ੍ਹ ਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ ਜਦਕਿ ਇਕ ਨਾਬਾਲਗ ਅਪਰਾਧੀ ਨੂੰ ਜੁਵੇਨਾਈਲ ਕੋਰਟ ਨੇ ਤਿੰਨ ਸਾਲ ਦੀ ਸਜ਼ਾ ਸੁਣਾਈ ਜਿਸ ਤੋਂ ਬਾਅਦ ਉਸ ਨੂੰ ਸਾਲ 2015 ਚ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ। ਚਾਰ ਦੋਸ਼ੀਆਂ ਮੁਕੇਸ਼, ਅਕਸ਼ੇ, ਪਵਨ ਅਤੇ ਵਿਨੈ ਨੂੰ ਸਾਕੇਤ ਦੀ ਫਾਸਟ ਟਰੈਕ ਅਦਾਲਤ ਨੇ ਮੌਤ ਦੀ ਸਜ਼ਾ ਸੁਣਾਈ ਸੀ, ਜਿਸ ਤੇ 14 ਮਾਰਚ 2014 ਨੂੰ ਦਿੱਲੀ ਹਾਈ ਕੋਰਟ ਨੇ ਵੀ ਮੋਹਰ ਲਗਾ ਦਿੱਤੀ ਸੀ।

 

ਦੋਸ਼ੀਆਂ ਦੁਆਰਾ ਹਾਈ ਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ ਵਿੱਚ ਸਮੀਖਿਆ ਪਟੀਸ਼ਨ ਦਾਇਰ ਕਰਕੇ ਚੁਣੌਤੀ ਦਿੱਤੀ ਗਈ ਸੀ। ਸੁਣਵਾਈ ਤੋਂ ਬਾਅਦ 9 ਜੁਲਾਈ 2018 ਨੂੰ ਚਾਰੇ ਦੋਸ਼ੀਆਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਗਈ ਸੀ ਅਤੇ ਉਨ੍ਹਾਂ ਦੀ ਮੌਤ ਦੀ ਸਜ਼ਾ ਉੱਤੇ ਮੋਹਰ ਲਗਾ ਦਿੱਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirbhaya s parents raised demand transfer for early hanging application