ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UPA ਸਮੇਂ YES BANK ਤੋਂ ਦਿੱਤਾ ਗਿਆ ਕੰਪਨੀਆਂ ਨੂੰ ਕਰਜ਼ਾ, ਸੀਤਾਰਮਨ ਦਾ ਚਿਦੰਬਰਮ ਨੂੰ ਜਵਾਬ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ (6 ਮਾਰਚ) ਨੂੰ ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ’ਤੇ ਪਲਟਵਾਰ ਕਰਦਿਆਂ ਕਿਹਾ ਕਿ ਯੂਪੀਏ ਸਰਕਾਰ ਦੇ ਕਾਰਜਕਾਲ ਚ ਸਵੈ-ਨਿਯੁਕਤ ਕਾਬਲ ਡਾਕਟਰਾਂ ਨੇ ਤਿੰਨ ਬੈਂਕਾਂ ਦੀਆਂ ਮੁਸ਼ਕਲਾਂ ਹੱਲ ਕਰਨ ਦੀ ਥਾਂ ਉਨ੍ਹਾਂ ਦੀਆਂ ਸਮੱਸਿਆਂਵਾਂ ਹੋਰ ਵਧਾ ਦਿੱਤੀਆਂ ਸਨ। ਇਸ ਤੋਂ ਪਹਿਲਾਂ ਚਿਦੰਬਰਮ ਨੇ ਯੇਸ ਬੈਂਕ ਦੇ ਸੰਕਟ 'ਤੇ ਕਿਹਾ ਸੀ ਕਿ ਬੀਜੇਪੀ ਸ਼ਾਸਨ ਦੌਰਾਨ ਯੈਸ ਬੈਂਕ ਦਾ ਕਰਜ਼ਾ-ਖਾਤਾ ਪੰਜ ਗੁਣਾ ਵਧਿਆ।

 

ਸੀਤਾਰਮਨ ਨੇ ਜੁਲਾਈ 2014 ਚ ਗਲੋਬਲ ਟਰੱਸਟ ਬੈਂਕ ਦੇ ਸੰਕਟ ਅਤੇ ਆਈਡੀਬੀਆਈ ਬੈਂਕ ਚ ਆਈ ਸਮੱਸਿਆ ਲਈ ਚਿਦੰਬਰਮ ਨੂੰ ਜ਼ਿੰਮੇਵਾਰ ਠਹਿਰਾਇਆ। 2006 ਵਿਚ ਲਗਭਗ ਬੰਦ ਹੋਣ ਵਾਲਾ ਯੂਨਾਈਟਿਡ ਵੈਸਟਰਨ ਬੈਂਕ ਆਈਡੀਬੀਆਈ ਬੈਂਕ ਚ ਮਿਲ ਗਿਆ ਸੀ, ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਮਈ 2004 ਚ ਸੱਤਾ ਚ ਆਈ ਸੀ। ਚਿਦੰਬਰਮ ਉਦੋਂ ਵਿੱਤ ਮੰਤਰੀ ਸਨ।

 

ਰਿਜ਼ਰਵ ਬੈਂਕ ਦੁਆਰਾ ਯੈਸ ਬੈਂਕ ਦੇ ਡਾਇਰੈਕਟਰਾਂ ਦੇ ਬੋਰਡ ਨੂੰ ਭੰਗ ਕਰਨ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਤਾਰਮਨ ਨੇ ਕਿਹਾ ਕਿ ਮੁਸ਼ਕਲਾਂ ਚ ਫਸੇ ਯੈਸ ਬੈਂਕ ਵੱਲੋਂ ਕਈ ਵੱਡੀਆਂ ਕੰਪਨੀਆਂ ਨੂੰ 2014 ਤੋਂ ਬਹੁਤ ਪਹਿਲਾਂ ਕਰਜ਼ਾ ਦਿੱਤਾ ਗਿਆ ਸੀ। ਇਹ ਸਭ ਪਹਿਲਾਂ ਹੀ ਜਨਤਕ ਹਨ। "ਮੈਂ ਇਸ ਚ ਗਾਹਕਾਂ ਦੀ ਗੁਪਤਤਾ ਦੀ ਉਲੰਘਣਾ ਨਹੀਂ ਕਰ ਰਹੀ ਹਾਂ - ਇਨ੍ਹਾਂ ਚ ਅਨਿਲ ਅੰਬਾਨੀ ਸਮੂਹ, ਐਸਸਲ, ਡੀਐਚਐਫਐਲ, ਆਈਐਲਐਫਐਸ, ਵੋਡਾਫੋਨ ਉਨ੍ਹਾਂ ਜੋਖਮ ਭਰਪੂਰ ਕੰਪਨੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਨੂੰ ਯੈਸ ਬੈਂਕ ਦੁਆਰਾ ਕਰਜ਼ਾ ਦਿੱਤਾ ਗਿਆ ਸੀ।"

 

ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਨਾਵਾਂ ਦਾ ਖੁਲਾਸਾ ਇਸ ਲਈ ਕਰ ਰਹੀ ਹਨ ਕਿਉਂਕਿ ਵਿਰੋਧੀ ਪਾਰਟੀਆਂ ਉਂਗਲਾਂ ਚੁੱਕ ਰਹੀਆਂ ਹਨ। ਸੀਤਾਰਮਨ ਨੇ ਇਹ ਵੀ ਕਿਹਾ ਕਿ ਇਹ ਸਭ ਜਨਤਕ ਹੈ ਤੇ ਉਹ ਗਾਹਕਾਂ ਦੀ ਨਿੱਜਤਾ ਦੀ ਉਲੰਘਣਾ ਨਹੀਂ ਕਰ ਰਹੀ ਹਨ।

 

ਵਿੱਤ ਮੰਤਰੀ ਨੇ ਕਿਹਾ, “ਮੈਂ ਇੱਥੇ ਪੁਰਾਣੀਆਂ ਕਹਾਣੀਆਂ ਸੁਣਾਉਣ ਨਹੀਂ ਆਈ ਹਾਂ। 2004-14 ਦੌਰਾਨ ਸਰਕਾਰ ਦੁਆਰਾ ਸੱਤਾ ਵਿੱਚ ਜਿਵੇਂ ਦੇ ਕੰਮ ਕੀਤੇ ਗਏ, ਉਸੇ ਕਾਰਨ ਬੈਂਕਿੰਗ ਪ੍ਰਣਾਲੀ ਸਾਹਮਣੇ ਬਹੁਤ ਸਾਰੀਆਂ ਗੰਭੀਰ ਚੁਣੌਤੀਆਂ ਹਨ। ਮੇਰੇ ਕੋਲ ਉਨ੍ਹਾਂ ਨੂੰ ਦੋਸ਼ੀ ਠਹਿਰਾਉਣ ਦਾ ਕਾਰਨ ਹੈ।”

 

ਸੀਤਾਰਮਨ ਨੇ ਯੂਪੀਏ 1 ਦੌਰਾਨ ਚਿਦੰਬਰਮ ਦੇ ਦੋ ਬੈਂਕਾਂ ਦੇ ਸੰਕਟ ਨਾਲ ਨਜਿੱਠਣ ਦੇ ਤਰੀਕਿਆਂ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਉਸ ਸਮੇਂ ਸਵੈ-ਨਿਯੁਕਤ ਕਾਬਲ ਡਾਕਟਰ ਸੱਤਾ ਚ ਸਨ ਜਿਨ੍ਹਾਂ ਨੇ ਲਗਭਗ ਡੁੱਬ ਚੁੱਕੇ ਯੂਨਾਈਟਿਡ ਵੈਸਟਰਨ ਬੈਂਕ ਨੂੰ 2006 ਵਿੱਚ ਜਬਰਨ ਆਈਡੀਬੀਆਈ ਚ ਮਿਲਾ ਦਿੱਤਾ ਸੀ।

 

ਸੀਤਾਰਮਨ ਨੇ ਕਿਹਾ ਕਿ ਅੱਜ ਸਾਡੇ ਸਾਹਮਣੇ ਆਈਡੀਬੀਆਈ ਦੀ ਸਿਹਤ ਚ ਸੁਧਾਰ ਲਈ ਮੁਸ਼ਕਲਾਂ ਆ ਰਹੀਆਂ ਹਨ। ਮੈਂ ਤੁਹਾਨੂੰ ਇੱਕ ਉਦਾਹਰਣ ਦੇ ਰਹੀ ਹਾਂ ਕਿ ਖੁੱਦਮੁਖਤਿਆਰ ਸਵੈ-ਨਿਯੁਕਤ ਕਾਬਲ ਡਾਕਟਰਾਂ ਨੇ ਯੂਨਾਈਟਿਡ ਵੈਸਟਰਨ ਬੈਂਕ ਨੂੰ ਆਈਡੀਬੀਆਈ ਚ ਕਿਵੇਂ ਮਿਲਾ ਦਿੱਤਾ।

 

ਉਨ੍ਹਾਂ ਕਿਹਾ ਕਿ ਅੱਜ ਯੂਨਾਈਟਿਡ ਵੈਸਟਰਨ ਬੈਂਕ ਕਾਰਨ ਆਈਡੀਬੀਆਈ ਬੈਠ ਚੁੱਕਿਆ ਹੈ। ਇਹ ਉਨ੍ਹਾਂ ਲੋਕਾਂ ਦੇ ਇਲਾਜ ਕਰਕੇ ਹੈ ਜੋ ਅੱਜ ਬੋਲ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirmala Sitharaman hits back at P Chidambaram for jibe over Yes Bank crisis