ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਰਮਲਾ ਸੀਤਾਰਮਣ ਅਤੇ ਐਸ ਜੈਸ਼ੰਕਰ ਨੂੰ JNU ਕਰੇਗਾ ਸਨਮਾਨਤ

ਨਿਰਮਲਾ ਸੀਤਾਰਮਣ ਅਤੇ ਐਸ ਜੈਸ਼ੰਕਰ ਨੂੰ JNU ਕਰੇਗਾ ਸਨਮਾਨਤ

ਮੋਦੀ ਸਰਕਾਰ ਵਿਚ ਦੋ ਅਹਿਮ ਵਿਭਾਗਾਂ ਦੀ ਕਮਾਨ ਸੰਭਾਲਣ ਵਾਲੇ ਕੇਂਦਰੀ ਮੰਤਰੀਆਂ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਸ਼ੇਸ਼ ਅਲੁਮਿਨੀ ਐਵਾਰਡ ਨਾਲ ਸਨਮਾਨਤ ਕਰੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਦੀਸ਼ਕਾਂਤ ਸਮਾਰੋਹ ਵਿਚ ਵਿਸ਼ੇਸ਼ ਅਲੁਮਿਨੀ ਐਵਾਰਡ ਨਾਲ ਸਨਮਾਨਤ ਕੀਤੇ ਜਾਣਗੇ। ਇਹ ਜਾਣਕਾਰੀ ਸਮਾਚਾਰ ਏਜੰਸੀ ਏਐਨਆਈ ਨੇ ਦਿੱਤੀ ਹੈ।

 

ਸਮਾਚਾਰ ਏਜੰਸੀ ਏਐਨਆਈ ਦੇ ਮੁਤਾਬਕ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਕਾਰਜਕਾਰੀ ਪਰਿਸ਼ਦ ਨੇ ਅੱਜ ਆਪਣੇ ਦੋ ਅਲੁਮਿਨੀ, ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਜੇਐਨਯੂ ਦੇ ਡਿਗਰੀ ਵੰਡ ਸਮਾਰੋਹ ਦੌਰਾਨ ਅਗਸਤ 2019 ਦੇ ਸਾਬਕਾ ਵਿਦਿਆਰਥੀ ਪੁਰਸਕਾਰ ਦੇਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ।

 

 

ਜ਼ਿਕਰਯੋਗ ਹੈ ਕਿ ਕੇਂਦਰੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਜੇਐਨਯੂ ਦੇ ਵਿਦਿਆਰਥੀ ਰਹਿ ਚੁੱਕੀ ਹੈ। ਉਨ੍ਹਾਂ ਜੇਐਨਯੂ ਤੋਂ ਐਮਏ ਅਰਥਸਾਸਤਰ ਦੀ ਡਿਗਰੀ ਹਾਸਲ ਕੀਤੀ ਹੈ। ਨਾਲ ਹੀ ਉਨ੍ਹਾਂ ਜੇਐਨਯੁ ਤੋਂ ਹੀ ਐਫਫਿਲ ਵੀ ਕੀਤੀ ਹੈ।

ਉਥੇ, ਮੋਦੀ ਸਰਕਾਰ ਵਿਚ ਪਹਿਲੀ ਵਾਰ ਕੇਂਦਰੀ ਮੰਤਰੀ ਬਣੇ ਐਸ ਜੈਸ਼ੰਕਰ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਤੋਂ ਇੰਟਰਨੈਸ਼ਨਲ ਰਿਲੇਸ਼ਨ ਵਿਚ ਐਮਏ ਕੀਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nirmala Sitharaman S Jaishankar will Get Distinguished Alumni Award by JNU