ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

9ਵੀਂ ਜਮਾਤ ਦੇ ਵਿਦਿਆਰਥੀ ਨੇ ਕਲਾਸ ਰੂਮ 'ਚ ਲਿਆ ਫਾਹਾ

ਕਾਨਪੁਰ ਸ਼ਹਿਰ ਦੇ ਨਵਾਬਗੰਜ ਇਲਾਕੇ 'ਚ ਜੁਗਲ ਦੇਵੀ ਇੰਟਰ ਕਾਲਜ 'ਚ 9ਵੀਂ ਜਮਾਤ ਦੀ ਵਿਦਿਆਰਥੀ ਨੇ ਆਪਣੀ ਕਲਾਸ ਰੂਮ 'ਚ ਫਾਹਾ ਲੈ ਲਿਆ। ਸਵੇਰੇ 10 ਵਜੇ ਸਕੂਲ ਖੁੱਲ੍ਹਿਆ ਤਾਂ ਬੱਚੇ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਚਪੜਾਸੀ ਨੇ ਪ੍ਰਿੰਸੀਪਲ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਇਹ ਵਿਦਿਆਰਥੀ ਕੈਂਪਸ ਦੇ ਹੀ ਹੋਸਟਲ 'ਚ ਰਹਿੰਦਾ ਸੀ। ਖੁਦਕੁਸ਼ੀ ਦੇ ਕਾਰਨਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
 

ਪਿੰਡ ਭੀਮਸੇਨ ਵਾਸੀ ਕਾਮਤਾ ਪ੍ਰਸਾਦ ਕਮਲ ਦਾ ਬੇਟਾ ਆਸ਼ੂਤੋਸ਼ (14) ਜੁਗਲ ਦੇਵੀ ਇੰਟਰ ਕਾਲਜ 'ਚ 9ਵੀਂ ਦਾ ਵਿਦਿਆਰਥੀ ਸੀ। ਕਾਮਤਾ ਪ੍ਰਸਾਦ ਗੋਂਡਾ ਦੇ ਪ੍ਰਾਇਮਰੀ ਸਕੂਲ 'ਚ ਅਧਿਆਪਕ ਹਨ। ਆਸ਼ੂਤੋਸ਼ ਕੈਂਪਸ ਦੇ ਹੋਸਟਲਾਂ 'ਚ ਰਹਿੰਦਾ ਸੀ ਅਤੇ ਪੜ੍ਹਾਈ ਤੋਂ ਬਾਅਦ ਕੋਚਿੰਗ ਵੀ ਪੜ੍ਹਦਾ ਸੀ। ਪੜ੍ਹਨ 'ਚ ਹੁਸ਼ਿਆਰ ਹੋਣ ਕਾਰਨ ਉਸ ਕੋਲ ਕੋਚਿੰਗ ਮੁਖੀ ਦੀ ਜ਼ਿੰਮੇਵਾਰੀ ਵੀ ਸੀ। ਇਸੇ ਕਰਕੇ ਕਲਾਸ ਰੂਮ ਦੀ ਚਾਬੀ ਵੀ ਉਸ ਦੇ ਕੋਲ ਰਹਿੰਦੀ ਸੀ।
 

 

ਹੋਸਟਲ 'ਚ ਰਹਿਣ ਵਾਲੇ ਸਾਥੀ ਬੱਚਿਆਂ ਦੇ ਅਨੁਸਾਰ ਆਸ਼ੂਤੋਸ਼ ਐਤਵਾਰ ਰਾਤ 9 ਵਜੇ ਤੱਕ ਕਮਰੇ 'ਚ ਹੀ ਸੀ। ਇਸ ਤੋਂ ਬਾਅਦ ਜਦੋਂ ਸਾਰੇ ਬੱਚੇ ਸੌਂ ਗਏ ਤਾਂ ਉਹ ਉੱਠ ਕੇ ਬਾਹਰ ਚਲਾ ਗਿਆ। ਉਸ ਨੇ ਕਲਾਸ ਰੂਮ ਦੀ ਡੈਸਕ 'ਤੇ ਕੁਰਸੀ ਰੱਖੀ ਅਤੇ ਪੱਖੇ 'ਚ ਰੱਸੀ ਦਾ ਫਾਹਾ ਬਣਾ ਕੇ ਲਟਕ ਗਿਆ। ਸਵੇਰੇ ਜਦੋਂ ਕਮਰੇ 'ਚ ਰਹਿਣ ਵਾਲੇ ਪਵਨ ਨੇ ਆਸ਼ੂਤੋਸ਼ ਨੂੰ ਨਾ ਵੇਖਿਆ ਤਾਂ ਉਸ ਨੇ ਭਾਲ ਕੀਤੀ। ਉਹ ਨੇ ਸੋਚਿਆ ਕਿ ਸ਼ਾਇਦ ਉਹ ਬਾਜ਼ਾਰ ਗਿਆ ਹੋਵੇਗਾ।
 

ਇਸ ਤੋਂ ਬਾਅਦ ਜਦੋਂ ਸਕੂਲ ਦੇ ਇੱਕ ਕਰਮਚਾਰੀ ਨੇ ਸਫਾਈ ਲਈ ਕਲਾਸ ਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੇ ਪੈਰਾਂ ਥੱਲਿਉਂ ਜ਼ਮੀਨ ਨਿੱਕਲ ਗਈ। ਉਸ ਨੇ ਵੇਖਿਆ ਕਿ ਆਸ਼ੂਤੋਸ਼ ਦੀ ਲਾਸ਼ ਕਮਰੇ 'ਚ ਲਟਕ ਰਹੀ ਸੀ। ਸਕੂਲ ਪ੍ਰਿੰਸੀਪਲ ਨੇ ਨਵਾਬਗੰਜ ਪੁਲਿਸ ਨੂੰ ਸੂਚਿਤ ਕੀਤਾ। ਬੱਚੇ ਦਾ ਮਾਮਲਾ ਹੋਣ ਕਰਕੇ ਫੋਰੈਂਸਿਕ ਟੀਮ ਵੀ ਮੌਕੇ ‘ਤੇ ਪਹੁੰਚੀ।
 

ਹੋਸਟਲ ਦੇ ਬੱਚਿਆਂ ਨੇ ਦੱਸਿਆ ਕਿ ਆਸ਼ੂਤੋਸ਼ ਨੇ ਇੱਕ ਹਫ਼ਤਾ ਪਹਿਲਾਂ ਕੱਪੜੇ ਸੁਕਾਉਣ ਵਾਲੀ ਰੱਸੀ ਖੋਲ੍ਹੀ ਸੀ। ਜਦੋਂ ਦੋਸਤਾਂ ਨੇ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ ਸੀ ਕਿ ਰੱਸੀ ਪੁਰਾਣੀ ਹੋ ਗਈ ਹੈ। ਇਸ ਦੀ ਥਾਂ ਨਵੀਂ ਰੱਸੀ ਬੰਨ੍ਹਾਂਗੇ। ਉਸ ਨੇ ਇਸੇ ਰੱਸੀ ਨਾਲ ਖੁਦਕੁਸ਼ੀ ਦਾ ਫਾਹਾ ਬਣਾਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nith Class student suicide in kanpur