ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਠਾਰੀ ਕਾਂਡ ’ਚ ਨਵਾਂ ਮੋੜ, ਪੰਡੇਰ ਨੇ ਕੀਤੀ ਮੁੜ ਗਵਾਹੀ ਕਰਾਉਣ ਦੀ ਮੰਗ

ਨੋਇਡਾ ਦੇ ਮਸ਼ਹੂਰ ਨਿਠਾਰੀ ਕਾਂਡ ਮਾਮਲੇ ਚ ਸਹਿ-ਦੋਸ਼ੀ ਮੋਨਿੰਦਰ ਸਿੰਘ ਪੰਡੇਰ ਨੇ ਇਕ ਮਾਮਲੇ ਚ ਮ੍ਰਿਤਕਾ ਦੇ ਪਿਤਾ ਦੀ ਮੁੜ ਗਵਾਹੀ ਕਰਾਉਣ ਲਈ ਅਰਜ਼ੀ ਦਿੱਤੀ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਸ ਲਈ ਅਗਲੀ ਮਿਤੀ ਤੈਅ ਕਰ ਦਿੱਤੀ।

 

ਵੀਰਵਾਰ ਨੂੰ ਡਾਸਨਾ ਜੇਲ੍ਹ ਤੋਂ ਮੋਨਿੰਦਰ ਸਿੰਘ ਪੰਡੇਰ ਅਤੇ ਸੁਰਿੰਦਰ ਕੋਹਲੀ ਨੂੰ ਅਦਾਲਤ ਚ ਪੇਸ਼ ਕੀਤਾ ਗਿਆ। ਪੰਡੇਰ ਨੇ ਅਦਾਲਤ ਚ ਕਿਹਾ ਕਿ ਉਸ ਦੇ ਸਾਹਮਣੇ ਉਸ ਵਿਅਕਤੀ ਦੀ ਗਵਾਹੀ ਨਹੀਂ ਹੋਈ ਸੀ। ਇਸ ਲਈ ਉਸ ਵਿਅਕਤੀ ਨੂੰ ਮੁੜ ਗਵਾਹੀ ਲਹੀ ਉਸ ਦੇ ਸਾਹਮਣੇ ਤਲਬ ਕੀਤਾ ਜਾਵੇ।

 

ਸੀਬੀਆਈ ਦੇ ਵਿਸ਼ੇਸ਼ ਲੋਕ ਪ੍ਰੋਸੀਕਿਊਟਰ ਨੇ ਦਸਿਆ ਕਿ ਉਨ੍ਹਾਂ ਨੇ ਮ੍ਰਿਤਕਾ ਦੇ ਪਿਤਾ ਨੂੰ ਦੁਬਾਰਾ ਤਲਬ ਕਰਨ ਦਾ ਵਿਰੋਧ ਕੀਤਾ। ਵਕੀਲ ਨੇ ਕਿਹਾ ਕਿ ਕੇਸ ਚ ਉਨ੍ਹਾਂ ਦੀ ਦੁਬਾਰਾ ਪ੍ਰੀਖਿਆ ਦੀ ਲੋੜ ਨਹੀਂ ਹੈ। ਇਸ ਦੇ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ ਤੇ ਅਗਲੀ ਮਿਤੀ ਤੈਅ ਕਰ ਦਿੱਤੀ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nithari killings : Moninder Singh Pandher give petition for Repeat testimony