ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਕਾਰ ਨੇ ਕੱਸਿਆ ਸ਼ਿਕੰਜਾ ; ਨਿਤਿਆਨੰਦ ਦਾ ਪਾਸਪੋਰਟ ਰੱਦ 

ਅਗ਼ਵਾ ਦੇ ਮਾਮਲੇ ’ਚ ਫ਼ਰਾਰ ਚੱਲ ਰਹੇ ਦੱਖਣੀ ਭਾਰਤ ਦੇ ਆਪੂੰ ਥਾਪੇ ਬਾਬਾ ਨਿੱਤਿਆਨੰਦ ਬਾਰੇ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਰਕਾਰ ਨੇ ਨਿੱਤਿਆਨੰਦ ਦਾ ਪਾਸਪੋਰਟ ਰੱਦ ਕਰ ਦਿੱਤਾ ਹੈ ਅਤੇ ਨਵੇਂ ਪਾਸਪੋਰਟ ਦੀ ਉਸ ਦੀ ਪਟੀਸ਼ਨ ਵੀ ਰੱਦ ਕਰ ਦਿੱਤੀ ਹੈ। ਮੰਤਰਾਲੇ ਦੇ ਬੁਲਾਰੇ ਰਵੀਸ਼ ਮੁਕਾਰ ਨੇ ਇਹ ਵੀ ਕਿਹਾ ਕਿ ਮੰਤਰਾਲੇ ਨੇ ਵਿਦੇਸ਼ਾਂ 'ਚ ਸਥਿਤ ਸਾਰੀਆਂ ਮਿਸ਼ਨਾਂ ਅਤੇ ਪੋਸਟਾਂ ਨੂੰ ਨਿੱਤਿਆਨੰਦ ਬਾਰੇ ਚੌਕਸ ਕਰ ਦਿੱਤਾ ਹੈ।
 

ਗੁਜਰਾਤ ਪੁਲਿਸ ਨੇ ਪਿਛਲੇ ਦਿਨੀਂ ਦੱਸਿਆ ਸੀ ਕਿ ਨਿੱਤਿਆਨੰਦ ਦੇਸ਼ ਛੱਡ ਕੇ ਭੱਜ ਗਿਆ ਹੈ। ਨਿੱਤਿਆਨੰਦ ਵਿਰੁੱਧ ਫ਼ੌਜਦਾਰੀ ਮਾਮਲਾ ਦਰਜ ਹੈ। ਮਾਮਲੇ 'ਚ ਉਸ ਦੇ ਵਿਰੁੱਧ ਸਬੂਤ ਇਕੱਤਰ ਕਰਨ ਲਈ ਪੁਲਿਸ ਨੇ ਉਸ ਦੀਆਂ ਦੋ ਮਹਿਲਾ ਪੈਰੋਕਾਰਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। 
 

ਅਹਿਮਦਾਬਾਦ (ਦਿਹਾਤੀ) ਦੇ ਐਸਐਸਪੀ ਐਸਵੀ ਅਨਸਾਰੀ ਨੇ ਦੱਸਿਆ ਕਿ ਨਿੱਤਿਆਨੰਦ ਕਰਨਾਟਕ ’ਚ ਆਪਣੇ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਹੀ ਦੇਸ਼ ਛੱਡ ਕੇ ਫ਼ਰਾਰ ਹੋ ਗਿਆ ਸੀ। ਗੁਜਰਾਤ ਪੁਲਿਸ ਹੁਣ ਉਸ ਨੂੰ ਯੋਗ ਪ੍ਰਣਾਲੀ ਰਾਹੀਂ ਹਿਰਾਸਤ ’ਚ ਲੈਣ ਦੀਆਂ ਯੋਜਨਾਵਾਂ ਬਣਾ ਰਹੀ ਹੈ।
 

ਫ਼ਰਾਰ ਬਾਬਾ ਨਿੱਤਿਆਨੰਦ ਇਕੁਆਡੋਰ ਦੇ ਟਾਪੂ ’ਤੇ ਹੋਇਆ ਸੈਟਲ, ਨਾਂਅ ਰੱਖਿਆ ‘ਹਿੰਦੂ ਰਾਸ਼ਟਰ ਕੈਲਾਸ਼’

 

ਪੁਲਿਸ ਨੇ ਉਸ ਦੀਆਂ ਦੋ ਪੈਰੋਕਾਰਾਂ ਸਾਧਵੀ ਪ੍ਰਾਣ ਪ੍ਰਿਆਨੰਦ ਅਤੇ ਪ੍ਰਿਆਤੱਤਵ ਰਿੱਧੀ ਕਿਰਨ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੋਵਾਂ ਉੱਤੇ ਚਾਰ ਬੱਚਿਆਂ ਨੂੰ ਕਥਿਤ ਤੌਰ ’ਤੇ ਅਗ਼ਵਾ ਕਰਨ ਤੇ ਉਨ੍ਹਾਂ ਨੂੰ ਇੱਕ ਫ਼ਲੈਟ ’ਚ ਬੰਧਕ ਬਣਾ ਕੇ ਰੱਖਣ ਦਾ ਦੋਸ਼ ਹੈ। ਪੁਲਿਸ ਨਿੱਤਿਆਨੰਦ ਦੇ ਆਸ਼ਰਮ ’ਚ ਲਾਪਤਾ ਹੋਈ ਇੱਕ ਔਰਤ ਦੇ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ। ਉਸ ਔਰਤ ਦੇ ਪਿਤਾ ਜਨਾਰਦਨ ਸ਼ਰਮਾ ਨੇ ਸ਼ਿਕਾਇਤ ਦਰਜ ਕਰਵਾਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nithyananda Case government Cancelled Nithyananda passport and rejected his application for new one