ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੰਦੀ ਫਿਲਮਾਂ ਵੇਖਣ ਲਈ ਕਸ਼ਮੀਰ 'ਚ ਹੁੰਦੀ ਹੈ ਇੰਟਰਨੈੱਟ ਦੀ ਵਰਤੋਂ : ਨੀਤੀ ਕਮਿਸ਼ਨ ਮੈਂਬਰ

ਨੀਤੀ ਕਮਿਸ਼ਨ ਦੇ ਇੱਕ ਮੈਂਬਰ ਵੀ.ਕੇ. ਸਾਰਸਵਤ ਨੇ ਜੰਮੂ ਕਸ਼ਮੀਰ 'ਚ ਇੰਟਰਨੈੱਟ ਪਾਬੰਦੀ ਨੂੰ ਜਾਇਜ਼ ਠਹਿਰਾਉਂਦਿਆਂ ਇੱਕ ਵਿਵਾਦਤ ਬਿਆਨ ਦਿੱਤਾ ਹੈ। ਸਾਰਸਵਤ ਨੇ ਸਨਿੱਚਰਵਾਰ ਨੂੰ ਦਾਅਵਾ ਕੀਤਾ ਕਿ ਧਾਰਾ-370 ਖਤਮ ਹੋਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਇੰਟਰਨੈੱਟ 'ਤੇ ਪਾਬੰਦੀ ਕਾਰਨ ਅਰਥਚਾਰੇ 'ਤੇ ਕੋਈ ਖਾਸ ਪ੍ਰਭਾਵ ਨਹੀਂ ਪਿਆ ਹੈ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ 'ਚ ਇੰਟਰਨੈੱਟ ਦੀ ਵਰਤੋਂ ‘ਗੰਦੀ ਫਿਲਮਾਂ’ ਵੇਖਣ ਲਈ ਕੀਤੀ ਜਾਂਦੀ ਸੀ। ਜ਼ਿਕਰਯੋਗ ਹੈ ਕਿ ਅਗੱਸਤ 2019 'ਚ ਧਾਰਾ-370 ਨੂੰ ਖਤਮ ਕੀਤੇ ਜਾਣ ਤੋਂ ਬਾਅਦ ਕਸ਼ਮੀਰ ਦੇ ਜ਼ਿਆਦਾਤਰ ਇਲਾਕਿਆਂ 'ਚ ਇੰਟਰਨੈੱਟ 'ਤੇ ਪਾਬੰਦੀ ਲਗਾਈ ਗਈ ਸੀ।
 

ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ ਵੀ.ਕੇ. ਸਾਰਸਵਤ ਨੇ ਕਿਹਾ, "ਸਿਆਸਤਦਾਨ ਕਸ਼ਮੀਰ ਕਿਉਂ ਜਾਣਾ ਚਾਹੁੰਦੇ ਹਨ? ਉਹ ਦਿੱਲੀ ਦੀਆਂ ਸੜਕਾਂ 'ਤੇ ਹੋਏ ਰੋਸ ਪ੍ਰਦਰਸ਼ਨਾਂ ਨੂੰ ਕਸ਼ਮੀਰ 'ਚ ਰੀਕ੍ਰਿਏਟ ਕਰਨਾ ਚਾਹੁੰਦੇ ਹਨ। ਉਹ ਰੋਸ ਪ੍ਰਦਰਸ਼ਨਾਂ ਨੂੰ ਉਤਸਾਹਿਤ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ। ਜੇ ਕਸ਼ਮੀਰ 'ਚ ਇੰਟਰਨੈਟ ਨਾ ਹੋਵੇ ਤਾਂ ਕੀ ਫਰਕ ਪੈਂਦਾ ਹੈ? ਤੁਸੀਂ ਉੱਥੇ ਇੰਟਰਨੈਟ 'ਤੇ ਕੀ ਵੇਖਦੇ ਹੋ? ਕੀ ਉੱਥੇ ਈ-ਟੇਲਿੰਗ ਹੋ ਰਹੀ ਹੈ? ਗੰਦੀ ਫਿਲਮਾਂ ਵੇਖਣ ਤੋਂ ਇਲਾਵਾ ਤੁਸੀਂ ਉੱਥੇ ਕੁਝ ਨਹੀਂ ਕਰਦੇ ਹੋ।"
 

 

ਦਰਅਸਲ, ਸਾਰਸਵਤ ਗੁਜਰਾਤ ਦੇ ਗਾਂਧੀ ਨਗਰ 'ਚ ਧੀਰੂਭਾਈ ਅੰਬਾਨੀ ਇੰਸਟੀਚਿਊਟ ਆਫ ਇਨਫਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲਾਜੀ ਵਿਖੇ ਸਾਲਾਨਾ ਸਮਾਗਮ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਜਿੱਥੇ ਉਹ ਮੁੱਖ ਮਹਿਮਾਨ ਵਜੋਂ ਪਹੁੰਚੇ ਸਨ। 
 

ਜ਼ਿਕਰਯੋਗ ਹੈ ਕਿ ਪਿਛਲੇ ਸਾਲ 5 ਅਗੱਸਤ ਨੂੰ ਜੰਮੂ-ਕਸ਼ਮੀਰ 'ਚ ਇੰਟਰਨੈੱਟ, ਲੈਂਡਲਾਈਨ, ਮੋਬਾਈਲ ਫੋਨ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਕੇਂਦਰ ਸਰਕਾਰ ਨੇ ਜੰਮੂ-ਕਸਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡਦਿਆਂ ਧਾਰਾ-370 ਨੂੰ ਖਤਮ ਕਰਨ ਦਾ ਐਲਾਨ ਕੀਤਾ ਸੀ।
 

ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਘਾਟੀ 'ਚ ਪ੍ਰੀਪੇਡ ਮੋਬਾਈਲ ਸੇਵਾਵਾਂ 'ਤੇ 5 ਮਹੀਨਿਆਂ ਤੋਂ ਲੱਗੀ ਪਾਬੰਦੀ ਨੂੰ ਬੀਤੇ ਸਨਿੱਚਰਵਾਰ ਹਟਾਉਣ ਦੇ ਆਦੇਸ਼ ਦਿੱਤੇ ਹਨ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਇਲਾਵਾ ਪੂਰੇ ਜੰਮੂ ਖੇਤਰ 'ਚ ਪੋਸਟਪੇਡ ਕੁਨੈਕਸ਼ਨਾਂ 'ਤੇ 2ਜੀ ਮੋਬਾਈਲ ਡਾਟਾ ਸੇਵਾ ਵੀ ਬਹਾਲ ਕਰ ਦਿੱਤੀ ਗਈ ਹੈ। ਕਸ਼ਮੀਰ 'ਚ ਪੋਸਟਪੇਡ ਮੋਬਾਈਲਾਂ 'ਤੇ 2ਜੀ ਡਾਟਾ ਸੇਵਾ ਸਿਰਫ ਦੋ ਜ਼ਿਲ੍ਹਿਆਂ ਕੁਪਵਾੜਾ ਅਤੇ ਬਾਂਦੀਪੋਰਾ 'ਚ ਸ਼ੁਰੂ ਕੀਤੀ ਗਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Niti Ayog Member VK Saraswat justifies internet ban in Kashmir says internet used to only watch dirty films