ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹੁਲ ਗਾਂਧੀ ਨੇ ਗਡਕਰੀ ਦੇ ਬਿਆਨ `ਤੇ ਕੀਤਾ ਵਿਅੰਗ

ਰਾਹੁਲ ਗਾਂਧੀ ਨੇ ਗਡਕਰੀ `ਤੇ ਕੀਤਾ ਵਿਅੰਗ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਰੁਜ਼ਗਾਰ ਤੇ ਰਾਖਵਾਂਕਰਨ ਸਬੰਧੀ ਬੀਤੇ ਦਿਨ ਦਿੱਤੇ ਬਿਆਨ ਨੂੰ ਲੈ ਕੇ ਵਿਅੰਗ ਕੀਤਾ ਹੈ। ਰਾਹੁਲ ਨੇ ਕਿਹਾ ਕਿ ਦੇਸ਼ ਦਾ ਹਰ ਨਾਗਰਿਕ ਇਹ ਹੀ ਸਵਾਲ ਪੁੱਛ ਰਿਹਾ ਹੈ ਕਿ ਨੌਕਰੀਆਂ ਕਿੱਥੇ ਹਨ।

 

 

ਗਾਂਧੀ ਨੇ ਗਡਕਰੀ ਦੇ ਬਿਆਨ ਵਾਲੀ ਇਕ ਖ਼ਬਰ ਨੂੰ ਟਵੀਟਰ `ਤੇ ਸ਼ੇਅਰ ਕਰਦੇ ਹੋਏ ਕਿਹਾ ਕਿ ਗਡਕਰੀ ਜੀ ਬਹੁਤ ਵਧੀਆ ਸਵਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਹਰ ਭਾਰਤੀ ਇਹ ਹੀ ਸਵਾਲ ਪੁੱਛ ਰਿਹਾ ਹੈ ਕਿ ਨੌਕਰੀਆਂ ਕਿੱਥੇ ਹਨ।


ਜਿ਼ਕਰਯੋਗ ਹੈ ਕਿ ਪਿਛਲੇ ਦਿਨੀਂ ਭਾਜਪਾ ਆਗੂ ਗਡਕਰੀ ਨੇ ਕਿਹਾ ਸੀ ਕਿ ਮੰਨ ਲਿਆ ਜਾਵੇ ਕਿ ਜੇਕਰ ਰਾਖਵਾਂਕਰਨ ਦੇ ਵੀ ਦਿੱਤਾ ਜਾਂਦਾ ਹੈ। ਪ੍ਰੰਤੂ ਨੌਕਰੀਆਂ ਨਹੀਂ ਹਨ, ਕਿਉਂਕਿ ਬੈਂਕ ਵਿਚ ਆਈਟੀ ਕਾਰਨ ਨੌਕਰੀਆਂ ਘੱਟ ਹੋ ਗਈਆਂ ਹਨ। ਸਰਕਾਰੀ ਭਰਤੀ ਰੁੱਕ ਗਈ ਹੈ। ਨੌਕਰੀਆਂ ਕਿੱਥੇ ਹਨ?


ਗਡਕਰੀ ਮਹਾਰਾਸ਼ਟਰ `ਚ ਰਾਖਵਾਂਕਰਨ ਲਈ ਮਰਾਠਾ ਅੰਦੋਲਨ ਅਤੇ ਹੋਰ ਵਰਗਾਂ ਵੱਲੋਂ ਕੀਤੀ ਜਾ ਰਹੀ ਅਜਿਹੇ ਮੰਗ ਸਬੰਧੀ ਸਵਾਲਾਂ ਦਾ  ਜਵਾਬ ਦੇ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nitin Gadkari asks where are the jobs Rahul Gandhi says Indians asking same question