ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਿਤਿਸ਼ ਕੈਬਿਨੇਟ ਵਿਸਤਾਰ: JDU ਦੇ ਸ਼ਿਆਮ ਰਜਕ, ਅਸ਼ੋਕ ਚੌਧਰੀ ਸਣੇ 8 ਮੰਤਰੀਆਂ ਨੇ ਚੁੱਕੀ ਸਹੁੰ

ਨਿਤੀਸ਼ ਕੁਮਾਰ ਨੇ ਬਿਹਾਰ ਵਿਚ ਆਪਣੀ ਕੈਬਿਨੇਟ ਦਾ ਵਿਸਤਾਰ ਕਰ ਦਿੱਤਾ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਜਾਂ ਜੇਡੀਯੂ ਦੇ ਕਈ ਵਿਧਾਇਕਾਂ ਦੇ ਸੰਸਦ ਮੈਂਬਰ ਬਣ ਜਾਣ ਤੋਂ ਬਾਅਦ ਖਾਲੀ ਹੋਏ ਅਹੁਦੇ ਭਰਨ ਲਈ ਜੇਡੀਯੂ ਦੇ 8 ਨਵੇਂ ਵਿਧਾਇਕਾਂ ਨੂੰ ਮੰਤਰੀ ਬਣਾਇਆ। 8 ਨਵੇਂ ਵਿਧਾਇਕਾਂ ਨੂੰ ਰਾਜ ਭਵਨ ਵਿੱਚ ਸਹੁੰ ਚੁਕਾਈ ਗਈ।  ਜੇਡੀਯੂ ਤੋਂ ਸ਼ਿਆਮ ਰਜਕ, ਬੀਮਾ ਭਾਰਤੀ, ਸੰਜੇ ਝਾਅ ਅਤੇ ਨਰਿੰਦਰ ਸਿੰਘ ਨੇ ਮੰਤਰੀ ਅਹੁੱਦੇ ਦੀ ਸਹੁੰ ਚੁੱਕੀ। 

 

 

 

 

ਮੰਤਰੀ ਮੰਡਲ ਤਹਿਤ ਜੇਡੀਯੂ ਕੋਟੇ ਤੋਂ ਅੱਠ ਵਿਧਾਇਕਾਂ, ਵਿਧਾਨਿਕ ਕੌਂਸਲਰਾਂ ਨੂੰ ਮੰਤਰੀ ਪਰਿਸ਼ਦ ਵਿੱਚ ਥਾਂ ਦਿੱਤੀ ਗਈ ਹੈ। ਹਾਲਾਂਕਿ, ਇਸ ਸਮੇਂ 11 ਮੰਤਰੀ ਅਹੁੱਦੇ ਖ਼ਾਲੀ ਹਨ। ਐਨ.ਡੀ.ਏ. ਸਰਕਾਰ ਵਿੱਚ ਮੰਤਰੀ ਮੰਡਲ ਵਿੱਚ ਸੀਟ ਦੀ ਵੰਡ ਦੇ ਆਧਾਰ 'ਤੇ ਭਾਜਪਾ ਦੇ ਕੋਟੇ ਦੀ ਇੱਕ ਸੀਟ ਬਚੀ ਹੋਈ ਹੈ ਪਰ ਭਾਜਪਾ ਦੇ ਮੰਤਰੀ ਬਣਨ ਦੀ ਸੰਭਾਵਨਾ ਬਹੁਤ ਘੱਟ ਹੈ। ਹਾਲਾਂਕਿ, ਸਹੁੰ ਚੁੱਕ ਸਮਾਗਮ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਵੀ ਮੌਜੂਦ ਸਨ। 

 

ਇਨ੍ਹਾਂ ਮੰਤਰੀਆਂ ਦੀ ਸਹੁੰ: ਨਰਿੰਦਰ ਨਰਾਇਣ ਯਾਦਵ, ਸ਼ਿਆਮ ਰਜਕ, ਅਸ਼ੋਕ ਚੌਧਰੀ, ਬੀਮ ਭਾਰਤੀ, ਸੰਜੈ ਝਾਅ, ਰਾਮਸੇਵਕ ਸਿੰਘ, ਨੀਰਜ ਸਿੰਘ, ਲਕਸ਼ਮਣ ਰਾਅ

ਦੱਸਣਯੋਗ ਹੈ ਕਿ ਇਸ ਸਬੰਧੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਸ਼ਨਿੱਚਰਵਾਰ ਨੂੰ ਰਾਜਪਾਲ ਲਾਲਜੀ ਟੰਡਨ ਨਾਲ ਮੁਲਾਕਾਤ ਕੀਤੀ ਸੀ। 
                        

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nitish Cabinet Expansion LIVE UPDATES 8 JDU Ministers Takes Oath in patna