ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JDU ਕੋਟੇ ਤੋਂ ਹੀ ਖ਼ਾਲੀ ਸਨ ਮੰਤਰੀਆਂ ਦੇ ਅਹੁਦੇ, ਭਾਜਪਾ ਤੋਂ ਨਹੀਂ ਕੋਈ ਸਮੱਸਿਆ: ਨੀਤੀਸ਼ ਕੁਮਾਰ

ਬਿਹਾਰ ਵਿੱਚ ਭਾਜਪਾ ਨਾਲ ਜਾਣ ਅਤੇ ਸਰਕਾਰ ਦੇ ਗਠਨ ਤੋਂ ਬਾਅਦ ਅੱਜ ਪਹਿਲੀ ਵਾਰ ਨੀਤੀਸ਼ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਗਿਆ ਅਤੇ ਜਨਤਾ ਦਲ ਯੂਨਾਈਟਿਡ (ਜੇਡੀਯੂ) ਦੇ ਅੱਠ ਮੈਂਬਰਾਂ ਨੂੰ ਮੰਤਰੀ ਅਹੁਦੇ ਅਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ। 

 

 

 

 

ਨੀਤੀਸ਼ ਕੁਮਾਰ ਨੇ ਇਸ ਮੰਤਰੀ ਮੰਡਲ ਵਿਸਤਾਰ ਵਿੱਚ ਭਾਜਪਾ ਨੂੰ ਸ਼ਾਮਲ ਨਹੀਂ ਕੀਤਾ। ਇਸ ਉੱਤੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਕਿਹਾ ਕਿ ਮੰਤਰੀ ਮੰਡਲ ਵਿੱਚ ਜੇਡੀਯੂ ਕੋਟੇ ਤੋਂ ਹੀ ਸੀਟਾਂ ਖ਼ਾਲੀ ਸਨ, ਇਸ ਲਈ ਜੇਡੀਯੂ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ। ਭਾਜਪਾ ਤੋਂ ਕੋਈ ਸਮੱਸਿਆ ਨਹੀਂ ਹੈ, ਸਭ ਕੁਝ ਠੀਕ ਹੈ।    
 

ਦੱਸਣਯੋਗ ਹੈ ਕਿ ਬਿਹਾਰ ਵਿੱਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਸਰਕਾਰ ਦੇ ਗਠਨ ਤੋਂ ਬਾਅਦ ਅੱਜ ਪਹਿਲੀ ਵਾਰ ਨੀਤੀਸ਼ ਨੇ ਮੰਤਰੀ ਮੰਡਲ ਦਾ ਵਿਸਤਾਰ ਕੀਤਾ ਅਤੇ ਜਨਤਾ ਦਲ ਯੂਨਾਈਟਿਡ ਦੇ ਅੱਠ ਮੈਂਬਰਾਂ ਨੂੰ ਮੰਤਰੀ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ।
 

ਬਿਹਾਰ ਦੇ ਰਾਜਪਾਲ ਲਾਲਜੀ ਟੰਡਨ ਨੇ ਰਾਜ ਭਵਨ ਵਿੱਚ ਜੇਡੀਯੂ ਦੇ ਨਰਿੰਦਰ ਨਰਾਇਣ ਯਾਦਵ, ਸ਼ਿਆਮ ਰਜਕ, ਅਸ਼ੋਕ ਚੌਧਰੀ, ਬੀਮ ਭਾਰਤੀ, ਸੰਜੈ ਝਾਅ, ਰਾਮਸੇਵਕ ਸਿੰਘ, ਨੀਰਜ ਸਿੰਘ, ਲਕਸ਼ਮਣ ਰਾਅ ਆਦਿ ਨੂੰ ਸਹੁੰ ਚੁਕਾਈ। 
 

ਜ਼ਿਕਰਯੋਗ ਹੈ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂਨਾਈਟਿਡ) ਜਾਂ ਜੇਡੀਯੂ ਦੇ ਕਈ ਵਿਧਾਇਕਾਂ ਦੇ ਸੰਸਦ ਮੈਂਬਰ ਬਣ ਜਾਣ ਤੋਂ ਬਾਅਦ ਖਾਲੀ ਹੋਏ ਅਹੁਦੇ ਭਰਨ ਲਈ ਜੇਡੀਯੂ ਦੇ 8 ਨਵੇਂ ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nitish Cabinet expansion What Bihar CM Nitish Kumar on cabinet expansion