ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੋਣ ਰੈਲੀ ’ਚ ਪਹਿਲੀ ਵਾਰ ਸਟੇਜ ਸਾਂਝੀ ਕਰਨਗੇ ਨਿਤਿਸ਼ ਕੁਮਾਰ ਤੇ ਅਮਿਤ ਸ਼ਾਹ

ਚੋਣ ਰੈਲੀ ’ਚ ਪਹਿਲੀ ਵਾਰ ਸਟੇਜ ਸਾਂਝੀ ਕਰਨਗੇ ਨਿਤਿਸ਼ ਕੁਮਾਰ ਤੇ ਅਮਿਤ ਸ਼ਾਹ

ਬਿਹਾਰ ਦੇ ਮੁੱਖ ਮੰਤਰੀ ਤੇ ਜਨਤਾ ਦਲ (ਯੂਨਾਈਟਿਡ) ਦੇ ਮੁਖੀ ਨਿਤਿਸ਼ ਕੁਮਾਰ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੋਵੇਂ ਪਹਿਲੀ ਵਾਰ ਦਿੱਲੀ ਦੇ ਸਿਆਸੀ ਚੋਣ ਦੰਗਲ ’ਚ ਸਟੇਜ ਸਾਂਝੀ ਕਰਨਗੇ। ਸ੍ਰੀ ਨਿਤਿਸ਼ ਕੁਮਾਰ ਤੇ ਅਮਿਤ ਸ਼ਾਹ ਜਨਤਾ ਦਲ (ਯੂ) ਦੇ ਉਮੀਦਵਾਰ ਸ਼ੈਲੇਂਦਰ ਕੁਮਾਰ ਦੇ ਹੱਕ ’ਚ ਆਉਂਦੀ 2 ਫ਼ਰਵਰੀ ਨੂੰ ਦਿੱਲੀ ਦੇ ਬੁਰਾੜੀ ਵਿਧਾਨ ਸਭਾ ਹਲਕੇ ’ਚ ਇੱਕ ਸਾਂਝੀ ਰੈਲੀ ਨੂੰ ਸੰਬੋਧਨ ਕਰਨਗੇ। ਦਿੱਲੀ ’ਚ ਇਸ ਵੇਲੇ ਸਾਰੀਆਂ ਹੀ ਸਿਆਸੀ ਪਾਰਟੀਆਂ ਚੋਣ–ਪ੍ਰਚਾਰ ’ਚ ਜੁਟੀਆਂ ਹੋਈਆਂ ਹਨ।

 

 

ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਇਲਾਵਾ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਵੀ ਚੋਣ ਪ੍ਰਚਾਰ ਦੌਰਾਨ ਮੌਜੂਦ ਰਹਿਣਗੇ।

 

 

2 ਫ਼ਰਵਰੀ ਦੀ ਸ਼ਾਮ ਨੂੰ ਚਾਰ ਵਜੇ ਇੱਕ ਹੋਰ ਰੈਲੀ ’ਚ ਸ੍ਰੀ ਨਿਤਿਸ਼ ਕੁਮਾਰ ਤੇ ਭਾਜਪਾ ਪ੍ਰਧਾਨ ਜੇਪੀ ਨੱਡਾ ਸੰਗਮ ਵਿਹਾਰ ’ਚ ਵੀ ਸਾਂਝੇ ਤੌਰ ਉੱਤੇ ਜਨਤਾ ਨੂੰ ਸੰਬੋਧਨ ਕਰਨਗੇ।

 

 

ਮੰਨਿਆ ਜਾ ਰਿਹਾ ਹੈ ਕਿ ਅਜਿਹਾ ਪਹਿਲੀ ਵਾਰ ਹੋਵੇਗਾ, ਜਦੋਂ ਨਿਤਿਸ਼ ਕੁਮਾਰ ਤੇ ਅਮਿਤ ਸ਼ਾਹ ਕਿਸੇ ਚੋਣ ਰੈਲੀ ਦੌਰਾਨ ਮੰਚ ਸਾਂਝਾ ਕਰਨਗੇ। ਅਮਿਤ ਸ਼ਾਹ ਨਾਲ ਸ੍ਰੀ ਨਿਤਿਸ਼ ਕੁਮਾਰ ਦੀ ਪਹਿਲੀ ਰੈਲੀ ਦੁਪਹਿਰ 12 ਵਜੇ ਹੋਵੇਗੀ ਤੇ ਦੂਜੀ ਰੈਲੀ ਸ਼ਾਮੀਂ 4 ਵਜੇ ਸੰਗਮ ਵਿਹਾਰ ’ਚ।

 

 

ਦਰਅਸਲ, ਦੋਵੇਂ ਪਾਰਟੀਆਂ ਦੀ ਰਣਨੀਤੀ ਦਿੱਲੀ ’ਚ ਦੋ ਬਿਹਾਰੀ ਵੋਟਰਾਂ ਨੂੰ ਲੁਭਾਉਣ ਦੀ ਹੈ। ਜੇ ਸ੍ਰੀ ਨਿਤਿਸ਼ ਕੁਮਾਰ ਚੋਣ ਦੰਗਲ ’ਚ ਅਮਿਤ ਸ਼ਾਹ ਨਾਲ ਉੱਤਰਦੇ ਹਨ, ਤਾਂ ਵੱਡਾ ਅਸਰ ਵੇਖਣ ਨੂੰ ਮਿਲ ਸਕਦਾ ਹੈ।

 

 

ਜਨਤਾ ਦਲ (ਯੂ) ਨੇ ਸੰਗਮ ਵਿਹਾਰ ਸੀਟ ਤੋਂ ਕੈਂਸਰ ਰੋਗਾਂ ਦੇ ਮਾਹਿਰ ਤੇ ਸਾਬਕਾ ਵਿਧਾਇਕ ਡਾ. ਐੱਸਸੀਐੱਲ ਗੁਪਤਾ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ ਤੇ ਬੁਰਾੜੀ ਤੋਂ ਸ਼ੈਲੇਂਦਰ ਕੁਮਾਰ ਚੋਣ ਮੈਦਾਨ ’ਚ ਨਿੱਤਰੇ ਹੋਏ ਹਨ।

 

 

ਸ੍ਰੀ ਨਿਤਿਸ਼ ਕੁਮਾਰ ਦੇ ਭਾਜਪਾ ਆਗੂਆਂ ਨਾਲ ਚੋਣ ਪ੍ਰਚਾਰ ਕਰਨ ਨਾਲ ਦਿੱਲੀ ’ਚ ਦੋਵੇਂ ਪਾਰਟੀਆਂ ਦੀਆਂ ਸੰਭਾਵਨਾਵਾਂ ਵਧਣਗੀਆਂ ਤੇ ਬਿਹਾਰ ’ਚ ਗੱਠਜੋੜ ’ਚ ਮਿਠਾਸ ਆਵੇਗੀ, ਜਿਸ ਦਾ ਸਿੱਧਾ ਅਸਰ ਬਿਹਾਰ ਚੋਣਾਂ ’ਤੇ ਵੀ ਪਵੇਗਾ।

 

 

ਦਿੱਲੀ ’ਚ 8 ਫ਼ਰਵਰੀ ਨੂੰ ਵਿਧਾਨ ਸਭਾ ਚੁਣੇ ਜਾਣ ਲਈ ਵੋਟਾਂ ਪੈਣੀਆਂ ਹਨ ਤੇ ਨਤੀਜੇ 11 ਫ਼ਰਵਰੀ ਨੂੰ ਆਉਣੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nitish Kumar and Amit Shah to share dais first time at an Election Rally