ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਸਰਕਾਰ ’ਚ ਸ਼ਾਮਲ ਹੋਣ ਦਾ ਰਸਤਾ ਬੰਦ : ਨੀਤੀਸ਼ ਕੁਮਾਰ

ਕੇਂਦਰ ਸਰਕਾਰ ‘’ਚ ਸ਼ਾਮਲ ਹੋਣ ਦਾ ਰਸਤਾ ਬੰਦ : ਨੀਤੀਸ਼ ਕੁਮਾਰ

ਬਿਹਾਰ ਦੇ ਮੁੱਖ ਮੰਤਰੀ ਤੇ ਜਦਯੂ ਦੇ ਰਾਸ਼ਟਰੀ ਪ੍ਰਧਾਨ ਨੀਤੀਸ਼ ਕੁਮਾਰ ਨੇ ਕਿਹਾ ਕਿ ਉਹ 15 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿਚ ਹੋਣ ਵਾਲੀ ਨੀਤੀ ਕਮਿਸ਼ਨ ਦੀ ਮੀਟਿੰਗ ਵਿਚ ਉਹ ਸ਼ਾਮਲ ਹੋਣਗੇ ਅਤੇ ਰਾਜ ਹਿੱਤ ਵਿਚ ਜੋ ਵੀ ਗੱਲ ਹੋਵੇਗੀ ਉਸ ਨੂੰ ਰੱਖਣਗੇ। ਸ਼ਨੀਵਾਰ ਨੂੰ ਜਦਯੂ ਦੇ ਮੈਂਬਰਸ਼ਿੱਪ ਦੀ ਸ਼ੁਰੂਆਤ ਮੌਕੇ ਮੀਡੀਆ ਨਾਲ ਗੱਲਬਾਤ ਵਿਚ ਮਮਤਾ ਬੈਨਰਜੀ ਦੇ ਇਸ ਮੀਟਿੰਗ ਵਿਚ ਸ਼ਾਮਲ ਨਾ ਹੋਣ ਦੇ ਫੈਸਲੇ ਉਤੇ ਨੀਤੀਸ਼ ਕੁਮਾਰ ਨੇ ਕਿਹਾ ਕਿ ਹਿਰ ਕਿਸੇ ਦਾ ਆਪਣਾ ਚਿਵਾਰ ਹੈ। ਅਸੀਂ ਤਾਂ ਮੀਟਿੰਗ ਵਿਚ ਜਾਵਾਂਗੇ।

 

ਪ੍ਰਸ਼ਾਂਤ ਕਿਸ਼ੋਰ ਦੀ ਮਮਤਾ ਬੈਨਰਜੀ ਨਾਲ ਮੁਲਾਕਾਤ ਉਤੇ ਸੀਐਮ ਨੇ ਕਿਹਾ ਕਿ ਇਸ ਉਤੇ ਉਹ ਵਧੀਆ ਦਸ ਸਕਦੇ ਹਨ। ਇਸ ਨਾਲ ਪਾਰਟੀ ਦਾ ਕੋਈ ਲੈਣਾ–ਦੇਣਾ ਨਹੀਂ ਹੈ।

 

ਇਕ ਹੋਰ ਸਵਾਲ ਉਤੇ ਨੀਤੀਸ਼ ਕੁਮਾਰ ਨੇ ਕਿਹਾ ਕਿ ਜਦਯੂ ਦੇ ਕੇਂਦਰੀ ਮੰਤਰੀ ਮੰਡਲ ਵਿਚ ਸ਼ਾਮਲ ਹੋਣ ਦਾ ਚੈਪਟਰ ਕਲੋਜ ਹੋ ਚੁੱਕਾ ਹੈ। ਨਰਿੰਦਰ ਮੋਦੀ ਦੇ ਅਗਵਾਈ ਵਿਚ ਬਣੀ ਕੇਂਦਰ ਸਰਕਾਰ ਨੂੰ ਸਾਡਾ ਪੂਰਣ ਸਮਰਥਨ ਹੈ। ਬਿਹਾਰ ਵਿਚ ਅਸੀਂ ਮਿਲਜੁਲਕੇ ਕੰਮ ਕਰ ਰਹੇ ਹਾਂ। ਕਿਸੇ ਤਰ੍ਹਾਂ ਦੀ ਕੋਈ ਗਲਤਫਹਮੀ ਨਹੀਂ ਹੈ। ਉਨ੍ਹਾਂ ਪੂਰਣ ਬਹੁਮਤ ਹੈ। ਚਾਹੇ ਤਾਂ ਬਿਨਾਂ ਸਹਿਯੋਗੀ ਪਾਰਟੀ ਦੇ ਵੀ ਸਰਕਾਰ ਚਲਾ ਸਕਦੇ ਹਨ।

 

ਇਸ ਤੋਂ ਪਹਿਲਾਂ ਨੀਤੀਸ਼ ਨੇ ਪਾਰਟੀ ਦੀ ਮੈਂਬਰਸ਼ਿੱਪ ਮੁਹਿੰਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਪਾਰਟੀ ਆਗੂਆਂ ਅਤੇ ਵਰਕਰਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਦ (ਯੂ) ਨਾਲ ਜੁੜਨ ਦੀ ਅਪੀਲ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Nitish kumar attend Niti aayog meeting said -Chapter close to join the central government