ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਬਲੀਗੀ ਜ਼ਮਾਤ ਦੇ 358 ਲੋਕ ਕੋਰੋਨਾ ਪਾਜ਼ੀਟਿਵ, 8000 'ਤੇ ਖ਼ਤਰਾ

ਦਿੱਲੀ ਦੇ ਨਿਜ਼ਾਮੂਦੀਨ 'ਚ ਹੋਈ ਤਬਲੀਗੀ ਜ਼ਮਾਤ ਦੀ ਮਰਕਜ਼ ਕਾਰਨ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਬਹੁਤ ਵਾਧਾ ਹੋਇਆ ਹੈ। ਦੇਸ਼ 'ਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ 2000 ਤੋਂ ਪਾਰ ਚਲੀ ਗਈ ਹੈ। ਇਨ੍ਹਾਂ ਵਿੱਚੋਂ 358 ਕੇਸ ਮਰਕਜ਼ ਨਾਲ ਸਬੰਧਤ ਹਨ। ਸਿਰਫ਼ ਇਹੀ ਨਹੀਂ, ਮਰਕਜ਼ ਨਾਲ ਸਬੰਧਤ 8 ਹਜ਼ਾਰ ਲੋਕਾਂ ਨੂੰ ਵਾਇਰਸ ਦਾ ਖ਼ਤਰਾ ਹੈ। ਡਰਾਉਣ ਵਾਲੀ ਗੱਲ ਇਹ ਹੈ ਕਿ ਇਹ ਲੋਕ ਦੇਸ਼ ਦੇ ਵੱਖ-ਵੱਖ ਕੋਨਿਆਂ 'ਚ ਫੈਲ ਚੁੱਕੇ ਹਨ।
 

25 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਮਰਕਜ਼ ਨਾਲ ਜੁੜੇ 8,500 ਲੋਕਾਂ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ 2,346 ਲੋਕ ਦਿੱਲੀ ਦੀ ਮਰਕਜ਼ ਇਮਾਰਤ 'ਚੋਂ ਬਾਹਰ ਕੱਢੇ ਗਏ ਹਨ। ਇਨ੍ਹਾਂ 'ਚੋਂ 531 ਲੋਕਾਂ ਨੂੰ ਕੋਰੋਨਾ ਵਾਇਰਸ ਦੇ ਲੱਛਣਾਂ ਕਾਰਨ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ, ਜਦਕਿ ਬਾਕੀਆਂ ਨੂੰ ਕਵਾਰੰਟੀਨ ਕੀਤਾ ਗਿਆ ਹੈ।
 

ਦੇਸ਼ ਭਰ 'ਚ ਹੁਣ ਤਕ ਪਾਏ ਗਏ ਪਾਜੀਟਿਵ ਮਾਮਲਿਆਂ ਵਿੱਚੋਂ 358 ਮਰਕਜ਼ ਨਾਲ ਸਬੰਧਤ ਪਾਏ ਗਏ ਹਨ। ਮਰਕਜ਼ ਨਾਲ ਜੁੜੇ ਜ਼ਿਆਦਾਤਰ ਮਾਮਲੇ ਤੇਲੰਗਾਨਾ, ਆਂਧਰਾ ਪ੍ਰਦੇਸ਼ ਤੇ ਤਾਮਿਲਨਾਡੂ 'ਚ ਹਨ। ਇਨ੍ਹਾਂ ਤਿੰਨ ਸੂਬਿਆਂ 'ਚ ਪਾਜੀਟਿਵ ਮਿਲੇ 237 ਲੋਕ ਮਰਕਜ਼ ਨਾਲ ਸਬੰਧਤ ਹਨ। ਇਕੱਲੇ ਤਾਮਿਲਨਾਡੂ 'ਚ ਹੀ ਬੁੱਧਵਾਰ ਨੂੰ 110 ਲੋਕ ਪਾਜੀਟਿਵ ਮਿਲੇ ਸਨ। ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ਸਰਕਾਰ ਨੇ ਕਿਹਾ ਹੈ ਕਿ ਉਹ ਮੋਬਾਈਲ ਲੋਕੇਸ਼ਨ ਰਾਹੀਂ ਉਨ੍ਹਾਂ ਲੋਕਾਂ ਦੀ ਪਛਾਣ ਕਰ ਰਹੇ ਹਨ। ਯੂਪੀ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਮਰਕਜ਼ ਤੋਂ ਵਾਪਸ ਪਰਤੇ 95% ਲੋਕਾਂ ਨੂੰ ਲੱਭ ਲਿਆ ਹੈ।
 

ਦਿੱਲੀ ਪੁਲਿਸ ਅਤੇ ਇੰਟੈਲੀਜੈਂਸ ਬਿਊਰੋ ਦੇ ਅਨੁਸਾਰ 10 ਤੋਂ 24 ਮਾਰਚ ਵਿਚਕਾਰ ਲਗਭਗ 6,500 ਤੋਂ 7,000 ਲੋਕ ਮਰਕਜ਼ 'ਚ ਪਹੁੰਚੇ ਸਨ। ਉਨ੍ਹਾਂ ਵਿਚੋਂ 300 ਤੋਂ ਵੱਧ ਵਿਦੇਸ਼ੀ ਹਨ। ਮਰਕਜ਼ 'ਚ ਸ਼ਾਮਲ ਹੋਣ ਤੋਂ ਬਾਅਦ ਹਜ਼ਾਰਾਂ ਲੋਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚਲੇ ਗਏ ਹਨ। ਇਹ ਲੋਕ ਵੱਡੀ ਗਿਣਤੀ 'ਚ ਸੰਕਰਮਿਤ ਹੋ ਸਕਦੇ ਹਨ ਅਤੇ ਇਹ ਪਤਾ ਲਗਾਉਣਾ ਬਹੁਤ ਮੁਸ਼ਕਲ ਹੈ ਕਿ ਇੰਨੇ ਦਿਨਾਂ 'ਚ ਉਨ੍ਹਾਂ ਨੇ ਵਾਇਰਸ ਕਿਸ-ਕਿਸ ਨੂੰ ਟਰਾਂਸਫ਼ਰ ਕੀਤਾ ਹੈ। ਅਜਿਹੀਆਂ ਰੇਲ ਗੱਡੀਆਂ ਤੇ ਬੱਸਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ, ਜਿਸ 'ਚ ਉਨ੍ਹਾਂ ਨੇ ਯਾਤਰਾ ਕੀਤੀ ਹੈ।
 

ਕੀ ਹੈ ਤਬਲੀਗੀ ਜਮਾਤ ਅਤੇ ਮਰਕਜ਼ 
ਮਰਕਜ਼, ਤਬਲੀਗੀ ਜਮਾਤ, ਇਹ ਤਿੰਨੇ ਸ਼ਬਦ ਵੱਖ-ਵੱਖ ਹਨ। ਤਬਲੀਗੀ ਦਾ ਮਤਲਬ ਹੁੰਦਾ ਹੈ ਪਰਮਾਤਮਾ ਦੇ ਸੰਦੇਸ਼ਾਂ ਦਾ ਪ੍ਰਚਾਰ ਕਰਨ ਵਾਲਾ। ਜਮਾਤ ਦਾ ਮਤਲਬ ਸਮੂਹ/ਇਕੱਠ ਅਤੇ ਮਰਕਜ਼ ਦਾ ਮਤਲਬ ਹੁੰਦਾ ਹੈ ਮੀਟਿੰਗ ਵਾਲੀ ਥਾਂ/ਜਗ੍ਹਾ। ਮਤਲਬ ਪਰਮਾਤਮਾ ਦੀਆਂ ਕਹੀਆਂ ਗੱਲਾਂ ਦਾ ਪ੍ਰਚਾਰ ਕਰਨ ਵਾਲ ਸੰਗਠਨ। ਤਬਲੀਗੀ ਜਮਾਤ ਨਾਲ ਜੁੜੇ ਲੋਕ ਰਵਾਇਤੀ ਇਸਲਾਮ ਨੂੰ ਮੰਨਦੇ ਹਨ ਅਤੇ ਇਸੇ ਦਾ ਪ੍ਰਚਾਰ-ਪ੍ਰਸਾਰ ਕਰਦੇ ਹਨ। ਇਸ ਦਾ ਮੁੱਖ ਦਫ਼ਤਰ ਦਿੱਲੀ ਦੇ ਨਿਜ਼ਾਮੂਦੀਨ ਖੇਤਰ 'ਚ ਸਥਿਤ ਹੈ। ਇੱਕ ਦਾਅਵੇ ਦੇ ਅਨੁਸਾਰ ਇਸ ਸਮੂਹ ਦੇ ਦੁਨੀਆ ਭਰ 'ਚ 15 ਕਰੋੜ ਮੈਂਬਰ ਹਨ। 20ਵੀਂ ਸਦੀ 'ਚ ਤਬਲੀਗੀ ਜਮਾਤ ਇਸਲਾਮ ਦੀ ਇਕ ਵੱਡੀ ਅਤੇ ਮਹੱਤਵਪੂਰਨ ਲਹਿਰ ਮੰਨੀ ਜਾਂਦੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:nizamuddin markaz related coronavirus positive cases increasing rapidly