ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਿਸੇ ਮੁਲਾਜ਼ਮ ਦੇ ਕੋਰੋਨਾ–ਪਾਜ਼ਿਟਿਵ ਹੋਣ ’ਤੇ ਕੰਪਨੀ ਵਿਰੁੱਧ ਨਹੀਂ ਹੋਵੇਗੀ ਕੋਈ ਕਾਰਵਾਈ

ਕਿਸੇ ਮੁਲਾਜ਼ਮ ਦੇ ਕੋਰੋਨਾ–ਪਾਜ਼ਿਟਿਵ ਹੋਣ ’ਤੇ ਕੰਪਨੀ ਵਿਰੁੱਧ ਨਹੀਂ ਹੋਵੇਗੀ ਕੋਈ ਕਾਰਵਾਈ

ਭਾਰਤ ਸਰਕਾਰ ਨੇ ਮੀਡੀਆ ਤੇ ਕੁਝ ਨਿਰਮਾਣ ਕੰਪਨੀਆਂ ਵੱਲੋਂ ਪ੍ਰਗਟਾਏ ਅਜਿਹੇ ਕੁਝ ਖ਼ਦਸ਼ਿਆਂ ਨੂੰ ਬੇਬੁਨਿਆਦ ਦੱਸਿਆ ਹੈ, ਜਿਹੜੇ 15 ਅਪ੍ਰੈਲ, 2020 ਨੂੰ ਜਾਰੀ ਸੰਯੁਕਤ ਦਿਸ਼ਾ–ਨਿਰਦੇਸ਼ਾਂ ਦੇ ਲਾਗੂ ਹੋਣ ਤੋਂ ਬਾਅਦ ਪ੍ਰਗਟਾਏ ਗਏ ਹਨ। 20 ਅਪ੍ਰੈਲ, 2020 ਤੋਂ ਬਾਅਦ ਕੁਝ ਖਾਸ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦੇਣ ਨਾਲ ਸਬੰਧਤ ਇਹ ਦਿਸ਼ਾ–ਨਿਰਦੇਸ਼ ਆਮ ਜਨਤਾ ਦੀਆਂ ਔਕੜਾਂ ਘਟਾਉਣ ਲਈ ਜਾਰੀ ਕੀਤੇ ਗਏ ਸਨ।

 

 

ਕੇਂਦਰੀ ਗ੍ਰਹਿ ਸਕੱਤਰ ਨੇ ਰਾਜਾਂ ਨੂੰ ਹਾਲ ਹੀ ਵਿੱਚ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਸੰਯੁਕਤ ਦਿਸ਼ਾ–ਨਿਰਦੇਸ਼ਾਂ ਵਿੱਚ ਅਜਿਹੀ ਕੋਈ ਧਾਰਾ ਨਹੀਂ ਹੈ, ਜਿਹੜੀ ਰਾਜਾਂ ਨੂੰ ਕਿਸੇ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਤੇ ਫ਼ੈਕਟਰੀ ਅੰਦਰ ਕੋਵਿਡ–19 ਪਾਜ਼ਿਟਿਵ ਮੁਲਾਜ਼ਮ ਪਾਏ ਜਾਣ ਦੀ ਸਥਿਤੀ ਵਿੱਚ ਸੀਈਓ ਨੂੰ ਹਿਰਾਸਤ ’ਚ ਲੈਣ ਤੇ ਫ਼ੈਕਟਰੀ ਨੂੰ ਸੀਲ ਕਰਨ ਜਿਹੇ ਕੋਈ ਅਧਿਕਾਰ ਦਿੰਦੀ ਹੋਵੇ। ਇਸ ਦੇ ਨਾਲ ਹੀ, ਇਸ ਵਿੱਚ ਇਹ ਦਰਜ ਹੈ ਕਿ ਜੇ ਸਮਾਜਕ–ਦੂਰੀ ਬਾਰੇ ਐੱਸਓਪੀ (SOP – ਸਟੈਂਡਰਡ ਆਪਰੇਟਿੰਗ ਪ੍ਰੋਸੀਜ਼ਰਜ਼ – ਕੰਮ ਕਰਨ ਦੀਆਂ ਮਿਆਰੀ ਕਾਰਜ–ਵਿਧੀਆਂ) ਨਾਲ ਪਾਲਣਾ ਕੀਤੀ ਜਾਂਦੀ ਹੈ, ਤਾਂ ਲੌਕਡਾਊਨ ਦੌਰਾਨ ਪ੍ਰਵਾਨਿਤ ਗਤੀਵਿਧੀਆਂ ਮੁੜ ਸ਼ੁਰੂ ਕਰਨ ਲਈ ਕਿਸੇ ਤਾਜ਼ਾ ਲਾਇਸੈਂਸ ਜਾਂ ਕਾਨੂੰਨੀ ਮਨਜ਼ੂਰੀ ਦੀ ਕੋਈ ਜ਼ਰੂਰਤ ਨਹੀਂ ਹੈ।

 

 

ਹਰਿਆਣਾ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਜਿਹੇ ਰਾਜਾਂ ਵਾਲੇ ਸਮੁੱਚੇ ਖੇਤਰ ’ਚ ਹੁਣ ਬਹੁਤ ਜ਼ਿਆਦਾ ਆਰਥਿਕ ਗਤੀਵਿਧੀਆਂ ਵੇਖੀਆਂ ਜਾ ਸਕਦੀਆਂ ਹਨ। ਹਰਿਆਣਾ ਵਿੱਚ ਉਦਯੋਗਿਕ ਇਕਾਈਆਂ ਸਮਾਜਕ ਦੂਰੀ ਲਈ ਐੱਸਓਪੀਜ਼ ਦੀ ਪੂਰੀ ਤਰ੍ਹਾਂ ਪਾਲਣਾ ਕਰ ਰਹੀਆਂ ਹਨ। ਝੱਜਰ ਜ਼ਿਲ੍ਹੇ ’ਚ ਇਕਾਈਆਂ ਨੇ ਆਪਣੀਆਂ ਗਤੀਵਿਧੀਆਂ ਮੁੜ ਸ਼ੁਰੂ ਕਰ ਦਿੱਤੀਆਂ ਹਨ ਤੇ ਉੱਥੇ ਕਰਮਚਾਰੀਆਂ ਨੂੰ ਫ਼ੈਕਟਰੀ ਕੈਂਪਸਾਂ ਦੇ ਅੰਦਰ ਸਮਾਜਕ ਦੂਰੀ ਦੇ ਨਿਯਮਾਂ ਤੇ ਹੋਰ ਸਾਵਧਾਨੀਆਂ ਦਾ ਪੂਰਾ ਧਿਆਨ ਰੱਖਦਿਆਂ ਵੇਖਿਆ ਜਾ ਰਿਹਾ ਹੈ।

 

 

ਪੰਜਾਬ ਦੇ ਕਿਸਾਨ ਇਹ ਯਕੀਨੀ ਬਣਾਉਣ ਲਈ ਮਸ਼ੀਨਾਂ ਦੀ ਵਰਤੋਂ ਕਰ ਰਹੇ ਹਨ ਕਿ ਉਹ ਸਰਕਾਰ ਵੱਲੋਂ ਲੌਕਡਾਊਨ ਦੌਰਾਨ ਮੁਹੱਈਆ ਕਰਵਾਏ ਛੋਟ ਦੇ ਸਮੇਂ ਅੰਦਰ ਫ਼ਸਲਾਂ ਦੀ ਵਾਢੀ ਦਾ ਕੰਮ ਮੁਕੰਮਲ ਕਰ ਲੈਣ। ਉਨ੍ਹਾਂ ਵੱਲੋਂ ਸਿਰਫ਼ ਇੱਕ ਵਿਅਕਤੀ ਵੱਲੋਂ ਚਲਾਈ ਜਾ ਸਕਣ ਵਾਲੀ ਕੰਬਾਈਨ ਦੀ ਵਰਤੋਂ ਨਾਲ ਨਾ ਸਿਰਫ਼ ਵਾਢੀ ਦਾ ਕੰਮ ਤੇਜ਼ ਰਫ਼ਤਾਰ ਨਾਲ ਹੁੰਦਾ ਹੈ, ਸਗੋਂ ਇਸ ਨਾਲ ਸਮਾਜਕ–ਦੂਰੀ ਦੇ ਨਿਯਮਾਂ ਦੀ ਪਾਲਣਾ ਵੀ ਯਕੀਨੀ ਬਣਦੀ ਹੈ।

 

 

ਖੇਤੀ–ਪ੍ਰਧਾਨ ਰਾਜਾਂ ਪੰਜਾਬ ਤੇ ਹਰਿਆਣਾ ਵਿੱਚ ਰਬੀ ਦੀਆਂ ਫ਼ਸਲਾਂ ਦੀ ਵਾਢੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਇਸ ਵੇਲੇ ਇਸ ਖੇਤਰ ’ਚ ਖੇਤੀਬਾੜੀ ਨਾਲ ਸਬੰਧਤ ਗਤੀਵਿਧੀਆਂ ਪੂਰੇ ਜ਼ੋਰਾਂ ’ਤੇ ਹਨ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਇਲੈਕਟ੍ਰੀਕਲ ਵਸਤਾਂ ਅਤੇ ਮੋਬਾਇਲ ਫੋਨ ਦੀ ਮੁਰੰਮਤ ਦੀਆਂ ਕੁਝ ਦੁਕਾਨਾਂ ਖੁੱਲ੍ਹ ਗਈਆਂ ਹਨ।

 

 

ਗ੍ਰਹਿ ਮੰਤਰਾਲੇ ਦੇ 15 ਅਪ੍ਰੈਲ, 2020 ਦੇ ਹੁਕਮ ਵਿੱਚ ਹੌਟ–ਸਪੌਟਸ ’ਚ ਕੰਟੇਨਮੈਂਟ ਜ਼ੋਨਾਂ ਵਿੱਚ ਕੁਝ ਚੋਣਵੀਂਆਂ ਗਤੀਵਿਧੀਆਂ ਦੀ ਇਜਾਜ਼ਤ ਦਿੱਤੀ ਗਈ ਸੀ। ਸਾਂਝੇ ਦਿਸ਼ਾ–ਨਿਰਦੇਸ਼ਾਂ ’ਚ ਉਹ ਸਾਰੀਆਂ ਗਤੀਵਿਧੀਆਂ ਦਰਜ ਹਨ, ਜਿਨ੍ਹਾਂ ਦੀ ਇਜਾਜ਼ਤ ਪਹਿਲਾਂ 24 ਮਾਰਚ, 2020 ਨੂੰ ਜਾਰੀ ਕੀਤੇ ਦਿਸ਼ਾ–ਨਿਰਦੇਸ਼ਾਂ ’ਚ ਦਿੱਤੀ ਗਈ ਸੀ ਤੇ ਫਿਰ ਬਾਅਦ ’ਚ ਉਨ੍ਹਾਂ ਕੁਝ ਹੋਰ ਵਾਧਾ ਕਰ ਕੇ ਪ੍ਰਵਾਨਗੀ ਦਿੱਤੀ ਗਈ ਸੀ। [PIB]

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:No action against the company whose employee found to be Corona Positive