ਸਵਿਟਜ਼ਰਲੈਂਡ ਦੀਆਂ ਬੈਂਕਾਂ ਵਿਚ ਜਮ੍ਹਾਂ ਕਾਲੇ ਧਨ ਨੂੰ ਵਾਪਸ ਲਿਆਉਣ ਦੇ ਮੁੱਦੇ ਉੱਤੇ ਭਾਰਤ ਵਿਚ ਲਗਾਤਾਰ ਰਾਜਨੀਤਿਕ ਬਹਿਸ ਚਲਦੀ ਆ ਰਹੀ ਹੈ। ਪ੍ਰੰਤੂ ਇਹ ਹੈਰਾਨੀ ਦੀ ਗੱਲ ਹੈ ਕਿ ਸਿਵਸ ਬੈਂਕਾਂ ਵਿਚ ਛੇ ਭਾਰਤੀਆਂ ਦੇ ਗੈਰ ਸੰਚਾਲਿਤ ਖਾਤਿਆਂ ਵਿਚ ਜਮ੍ਹਾਂ ਕਰੀਬ 300 ਕਰੋੜ ਰੁਪਏ ਦਾ ਕੋਈ ਦਾਅਵੇਦਾਰ ਸਾਹਮਣੇ ਨਹੀਂ ਆ ਰਿਹਾ। ਜਦੋਂ ਕਿ ਤਿੰਨ ਸਾਲ ਪਹਿਲਾਂ ਬੈਂਕ ਨੇ ਭਾਰਤੀਆਂ ਦੇ ਘੱਟੋ ਘੱਟ ਛੇ ਗੈਰ ਸੰਚਾਲਿਤ ਖਾਤਿਆਂ ਦਾ ਖੁਲਾਸ਼ਾ ਕੀਤਾ ਸੀ।
ਸਵਿਟਜ਼ਰਲੈਂਡ ਦੀ ਲੋਕ-ਪ੍ਰਹਰੀ ਬੈਂਕ ਨੇ ਪਹਿਲੀ ਵਾਰ ਦਸੰਬਰ 2015 ਵਿਚ ਕੁਝ ਗੈਰ ਸੰਚਾਲਿਤ ਖਾਤਿਆਂ ਦੀ ਸੂਚੀ ਜਾਰੀ ਕੀਤੀ ਸੀ। ਇਨ੍ਹਾਂ ਵਿਚ ਸਵਿਟਜ਼ਰਲੈਂਡ ਦੇ ਨਾਗਰਿਕਾਂ ਨਾਲ ਹੀ ਭਾਰਤ ਦੇ ਕੁਝ ਲੋਕਾਂ ਸਮੇਤ ਬਹੁਤੇ ਵਿਦੇਸ਼ੀ ਨਾਗਰਿਕਾਂ ਦੇ ਖਾਤੇ ਹਨ। ਉਸ ਤੋਂ ਬਾਅਦ ਸਮੇਂ ਸਮੇਂ ਉਤੇ ਇਸ ਤਰ੍ਹਾਂ ਦੇ ਹੋਰ ਵੀ ਖਾਤਿਆਂ ਦੀ ਸੂਚਨਾ ਜਾਰੀ ਕੀਤੀ ਜਾਂਦੀ ਰਹੀ ਹੈ, ਜਿਨ੍ਹਾਂ ਉਪਰ ਕਿਸੇ ਨੇ ਦਾਅਵਾ ਨਹੀਂ ਕੀਤਾ।
ਨਿਯਮ ਮੁਤਾਬਕ ਇਨ੍ਹਾਂ ਖਾਤਿਆਂ ਦੀ ਸੂਚੀ ਇਸ ਲਈ ਜਾਰੀ ਕੀਤੀ ਜਾਂਦੀ ਹੈ ਤਾਂ ਕਿ ਖਾਤਾਧਾਰਕਾਂ ਦੇ ਕਾਨੂੰਨੀ ਵਾਰਿਸਾਂ ਨੂੰ ਦਾਅਵਾ ਕਰਨ ਦਾ ਮੌਕਾ ਮਿਲ ਸਕੇ। ਸਹੀ ਦਾਅਵੇਦਾਰ ਮਿਲਣ ਬਾਅਦ ਸੂਚੀ ਵਿਚੋਂ ਉਸ ਖਾਤੇ ਦੀ ਜਾਣਕਾਰੀ ਹਟਾ ਦਿੱਤੀ ਜਾਂਦੀ ਹੈ। ਸਾਲ 2017 ਵਿਚ ਸੂਚੀ ਵਿਚੋਂ 40 ਖਾਤਿਆਂ ਅਤੇ ਦੋ ਲਾਕਰ ਦੀ ਜਾਣਕਾਰੀ ਹਟਾਈ ਜਾ ਚੁੱਕੀ ਹੈ। ਹਾਲਾਂਕਿ ਅਜੇ ਵੀ ਸੂਚੀ ਵਿਚ 3500 ਤੋਂ ਜਿ਼ਆਦਾ ਅਜਿਹੇ ਖਾਤੇ ਹਨ, ਜਿਨ੍ਹਾਂ ਵਿਚੋਂ ਘੱਟੋ ਘੱਟ ਛੇ ਭਾਰਤੀ ਨਾਗਰਿਕਾਂ ਨਾਲ ਜੁੜੇ ਹਨ ਅਤੇ ਅਜੇ ਤੱਕ ਕੋਈ ਦਾਅਵੇਦਾਰ ਨਹੀਂ ਮਿਲਿਆ।
ਆਧਿਕਾਰਤ ਤੌਰ ਉਤੇ ਬੈਂਕਾਂ ਨੇ ਭਾਰਤੀਆਂ ਦੇ ਖਾਤੇ ਵਿਚ ਜਮ੍ਹਾਂ ਰਕਮ ਦੀ ਜਾਣਕਾਰੀ ਨਹੀਂ ਦਿੱਤੀ। ਪ੍ਰੰਤੂ ਅਨੁਮਾਨ ਹੈ ਕਿ ਇਨ੍ਹਾਂ ਖਾਤਿਆਂ ਵਿਚ ਕਰੀਬ 4.4 ਕਰੋੜ ਸਿਵਸ ਫ੍ਰੈਂਕ (ਕਰੀਬ 300 ਕਰੋੜ ਰੁਪਏ) ਜਮ੍ਹਾਂ ਹਨ। ਸੂਤਰਾਂ ਮੁਤਾਬਕ ਇਨ੍ਹਾਂ ਖਾਤਿਆਂ ਵਿਚ ਤਿੰਨ ਨੇ ਆਪਣੀ ਰਿਹਾਇਸ਼ ਭਾਰਤ ਵਿਚ ਦੱਸੀ ਹੈ, ਜਦੋਂ ਕਿ ਇਕ ਨੇ ਪੈਰਿਸ ਅਤੇ ਇਕ ਨੇ ਲੰਡਨ ਦੱਸੀ ਹੈ। ਇਕ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ।
ਪਿਛਲੇ ਸਾਲ ਸਵਿਸ ਖਾਤਿਆਂ ਵਿਚ ਭਾਰਤੀਆਂ ਦਾ ਪੈਸਾ ਵਧਿਆ ਹੈ। ਸਵਿਸ ਨੈਸ਼ਨਲ ਬੈਂਕ ਵੱਲੋਂ ਜਾਰੀ ਕੀਤੇ ਹੁਣੇ ਹੀ ਅੰਕੜਿਆਂ ਅਨੁਸਾਰ ਸਿਵਸ ਬੈਂਕਾਂ ਵਿਚ ਭਾਰਤੀ ਲੋਕਾਂ ਦਾ ਜਮ੍ਹਾਂ 2017 ਵਿਚ 50 ਫੀਸਦੀ ਵਧਕੇ 1.01 ਅਰਬ ਸੀਐਚਐਫ (ਸਵਿਸ ਫ੍ਰੈਂਕ) ਮਤਲਬ ਕਰੀਬ 7,000 ਕਰੋੜ ਰੁਪਏ ਉਤੇ ਪਹੁੰਚ ਗਿਆ। ਜਦੋਂ ਕਿ ਇਨ੍ਹਾਂ ਵਿਚ ਉਹ ਰਕਮ ਸ਼ਾਮਲ ਨਹੀਂ ਹੈ, ਜੋ ਕਿਸੇ ਹੋਰ ਦੇਸ਼ ਵਿਚ ਸਥਿਤ ਸੰਸਥਾਵਾਂ ਦੇ ਨਾਮ ਉੱਤੇ ਜਮ੍ਹਾਂ ਕਰਵਾਈ ਗਈ ਹੈ।
ਖਾਤਾਧਾਰਕਾਂ ਦੇ ਨਾਮ :
ਪਿਏਰ ਵਾਚਕ (ਮੁੰਬਈ)
ਬਰਨੇਟ ਰੋਮੇਅਰ (ਮੁੰਬਈ)
ਬਹਾਦਰ ਚੰਦਰ ਸਿੰਘ (ਦੇਹਰਾਦੂਨ)
ਡਾ. ਮੋਹਨ ਲਾਲ (ਪੈਰਿਸ)
ਸੁੱਚਾ ਯੋਗੇਸ਼ ਪ੍ਰਭੂਦਾਸ (ਲੰਡਨ)
ਕਿਸ਼ੋਰ ਲਾਲ